Homeਦੇਸ਼ਲਸਣ ਦੀਆਂ ਕੀਮਤਾਂ 'ਚ ਹੋਇਆ ਵਾਧਾ, ਕਿਸਾਨ ਹੋਏ ਮਾਲੋਮਾਲ

ਲਸਣ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਕਿਸਾਨ ਹੋਏ ਮਾਲੋਮਾਲ

ਨਵੀਂ ਦਿੱਲੀ : ਲਸਣ (Garlic) ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਬਿਨਾਂ ਸ਼ੱਕ ਤੁਹਾਡਾ ਬਜਟ ਵਿਗਾੜ ਰਹੀਆਂ ਹਨ ਪਰ ਇਸ ਨੂੰ ਉਗਾਉਣ ਵਾਲੇ ਕਿਸਾਨ ਇਸ ਸਾਲ ਅਮੀਰ ਹੋ ਗਏ ਹਨ। ਪਿਛਲੇ ਸਾਲ ਲਸਣ ਦੇ ਭਾਅ ਇੰਨੇ ਡਿੱਗ ਗਏ ਸਨ ਕਿ ਨਿਰਾਸ਼ ਕਿਸਾਨਾਂ ਨੂੰ ਫਸਲ ਸੜਕਾਂ ‘ਤੇ ਸੁੱਟਣੀ ਪਈ ਸੀ ਪਰ ਇਸ ਵਾਰ 200 ਰੁਪਏ ਪ੍ਰਤੀ ਕਿਲੋ ਤੱਕ ਭਾਅ ਮਿਲਣ ਕਾਰਨ ਉਨ੍ਹਾਂ ਦੇ ਸਾਰੇ ਦੁੱਖ ਦੂਰ ਹੋ ਗਏ ਹਨ। ਇਸ ਵਾਰ ਮੰਡੀਆਂ ਵਿੱਚ ਲਸਣ ਦੀ ਆਮਦ ਘੱਟ ਹੋਣ ਕਾਰਨ ਕੀਮਤਾਂ ਵਿੱਚ ਵਾਧਾ ਹੋਇਆ ਹੈ ਅਤੇ ਬਰਾਮਦ ਮੰਗ ਵਧਣ ਕਾਰਨ ਵੀ ਕੀਮਤ ਵਧੀ ਹੈ।

ਮੱਧ ਪ੍ਰਦੇਸ਼ ਸਭ ਤੋਂ ਵੱਧ ਲਸਣ ਦਾ ਉਤਪਾਦਨ ਕਰਦਾ ਹੈ ਅਤੇ ਇਹ ਰਾਜ ਦੇਸ਼ ਦੇ ਕੁੱਲ ਲਸਣ ਉਤਪਾਦਨ ਵਿੱਚ ਅੱਧਾ ਯੋਗਦਾਨ ਪਾਉਂਦਾ ਹੈ। ਉੱਥੋਂ ਦੇ ਲਸਣ ਦੇ ਕਿਸਾਨ ਸੁਨੀਲ ਪਾਟੀਦਾਰ ਨੇ ਬਿਜ਼ਨਸ ਸਟੈਂਡਰਡ ਨੂੰ ਦੱਸਿਆ ਕਿ ਪਿਛਲੇ ਸਾਲ ਜ਼ਿਆਦਾਤਰ ਕਿਸਾਨਾਂ ਨੂੰ 20 ਤੋਂ 30 ਰੁਪਏ ਪ੍ਰਤੀ ਕਿਲੋ ਲਸਣ ਵੇਚਣਾ ਪਿਆ ਸੀ। ਉਪਜ ਦਾ ਕੁਝ ਹਿੱਸਾ 5 ਰੁਪਏ ਪ੍ਰਤੀ ਕਿਲੋ ਤੱਕ ਵਿਕ ਗਿਆ, ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਪਰ ਇਸ ਵਾਰ ਕਿਸਾਨਾਂ ਨੂੰ ਲਸਣ ਦੀ ਖੇਤੀ ਤੋਂ ਚੰਗੀ ਆਮਦਨ ਹੋਈ ਹੈ।

ਸੀਜ਼ਨ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਹੀ ਕਿਸਾਨਾਂ ਦਾ ਲਸਣ 70 ਰੁਪਏ ਪ੍ਰਤੀ ਕਿਲੋ ਵਿਕਿਆ ਸੀ। ਇਸ ਮਹੀਨੇ ਭਾਅ 150 ਤੋਂ 200 ਰੁਪਏ ਪ੍ਰਤੀ ਕਿਲੋ ਹੈ। ਮੱਧ ਪ੍ਰਦੇਸ਼ ਦੀ ਮੰਦਸੌਰ ਮੰਡੀ ਵਿੱਚ ਇਸ ਮਹੀਨੇ ਲਸਣ ਦੀ ਵੱਧ ਤੋਂ ਵੱਧ ਕੀਮਤ 260 ਰੁਪਏ ਅਤੇ ਘੱਟੋ-ਘੱਟ ਕੀਮਤ 50 ਰੁਪਏ ਪ੍ਰਤੀ ਕਿਲੋ ਦਰਜ ਕੀਤੀ ਗਈ। ਪਿਛਲੇ ਸਾਲ ਦਸੰਬਰ ਵਿੱਚ ਲਸਣ ਦੀ ਵੱਧ ਤੋਂ ਵੱਧ ਥੋਕ ਕੀਮਤ 95 ਰੁਪਏ ਸੀ ਅਤੇ ਇਹ ਡਿੱਗ ਕੇ 3 ਰੁਪਏ ਪ੍ਰਤੀ ਕਿਲੋ ਰਹਿ ਗਈ ਸੀ। ਉਸ ਸਮੇਂ, ਲਸਣ ਦੀ ਮਾਡਲ ਕੀਮਤ (ਜ਼ਿਆਦਾਤਰ ਇਸ ਕੀਮਤ ‘ਤੇ ਵਿਕਦੀ ਹੈ) 12 ਤੋਂ 15 ਰੁਪਏ ਪ੍ਰਤੀ ਕਿਲੋ ਸੀ। ਇਸ ਸਾਲ ਦਸੰਬਰ ‘ਚ ਜ਼ਿਆਦਾਤਰ ਸਮਾਂ ਮਾਡਲ ਦੀ ਕੀਮਤ 150 ਤੋਂ 200 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ।

ਦਿੱਲੀ ਦੀ ਆਜ਼ਾਦਪੁਰ ਮੰਡੀ ਦੇ ਲਸਣ ਵਪਾਰੀ ਨਵਨੀਤ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਲਸਣ 3 ਗੁਣਾ ਵੱਧ ਭਾਅ ‘ਤੇ ਵਿਕ ਰਿਹਾ ਹੈ। ਇਸ ਦਾ ਅਸਲ ਕਾਰਨ ਆਮਦ ਵਿੱਚ ਭਾਰੀ ਕਮੀ ਹੈ। ਆਮ ਤੌਰ ‘ਤੇ ਇਸ ਸਮੇਂ ਮੰਡੀਆਂ ‘ਚ 20,000 ਤੋਂ 25,000 ਕੱਤੇ (40 ਕਿਲੋਗ੍ਰਾਮ) ਲਸਣ ਦੀ ਆਮਦ ਹੁੰਦੀ ਹੈ, ਪਰ ਮੌਜੂਦਾ ਸਮੇਂ ‘ਚ ਇਸ ਦਾ ਸਟਾਕ ਸਿਰਫ 8,000 ਤੋਂ 10,000 ਕੱਟਾ ਹੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments