Homeਦੇਸ਼ਲਸਣ ਦੀ ਕੀਮਤਾਂ 'ਚ ਹੋਇਆ ਵਾਧਾ

ਲਸਣ ਦੀ ਕੀਮਤਾਂ ‘ਚ ਹੋਇਆ ਵਾਧਾ

ਨਵੀਂ ਦਿੱਲੀ: ਦੇਸ਼ ਭਰ ‘ਚ ਲਸਣ (Garlic) ਦੀ ਕੀਮਤ ‘ਚ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਕੁਝ ਦਿਨ ਪਹਿਲਾਂ ਦਿੱਲੀ ਵਿੱਚ 100 ਤੋਂ 150 ਰੁਪਏ ਪ੍ਰਤੀ ਕਿਲੋ ਵਿਕਣ ਵਾਲਾ ਲਸਣ ਅੱਜ 450 ਤੋਂ 500 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਇਸ ਕਾਰਨ ਆਮ ਆਦਮੀ ਦਾ ਘਰੇਲੂ ਬਜਟ ਵੀ ਵਿਗੜ ਗਿਆ ਹੈ। ਇਸ ਦੇ ਨਾਲ ਹੀ ਕਿਸਾਨ ਵੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।

ਕਿਸਾਨਾਂ ਤੋਂ ਕਾਫੀ ਸਸਤੇ ਭਾਅ ‘ਤੇ ਵਪਾਰੀਆਂ ਨੇ ਖਰੀਦਿਆ ਲਸਣ 
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 40 ਤੋਂ 50 ਰੁਪਏ ਦੇ ਹਿਸਾਬ ਨਾਲ ਵਪਾਰੀਆਂ ਨੂੰ ਲਸਣ ਵੇਚਿਆ ਸੀ ਪਰ ਕਿਵੇਂ ਲਸਣ ਦੇ ਭਾਅ ਬੇਕਾਬੂ ਹੋ ਰਹੇ ਹਨ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ। ਜੇਕਰ 50 ਰੁਪਏ ਦੀ ਕੀਮਤ ਦਾ ਅੰਦਾਜ਼ਾ ਲਗਾਇਆ ਜਾਵੇ ਤਾਂ ਢੋਆ-ਢੁਆਈ ਦਾ ਖਰਚਾ ਜੋੜਨ ‘ਤੇ ਇਸ ਦੀ ਕੀਮਤ 80 ਰੁਪਏ ਦੇ ਕਰੀਬ ਆ ਜਾਂਦੀ ਹੈ, ਜਿਸ ਨੂੰ ਮੁਨਾਫਾ ਜੋੜ ਕੇ 125 ਤੋਂ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾਣਾ ਚਾਹੀਦਾ ਹੈ, ਪਰ ਲਸਣ ਦੀ ਅਸਲ ਕੀਮਤ ਤਿੰਨ ਗੁਣਾ ਵੱਧ ਕੇ 450 ਤੋਂ 500 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਕਿਸਾਨਾਂ ਅਨੁਸਾਰ ਲਸਣ ਦੀ ਪੈਦਾਵਾਰ ਇੰਨੀ ਜ਼ਿਆਦਾ ਹੈ ਕਿ ਉਹ ਪਿਛਲੇ 3 ਸਾਲਾਂ ਤੋਂ 5 ਤੋਂ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਸ ਨੂੰ ਵਪਾਰੀਆਂ ਨੂੰ ਦੇ ਰਹੇ ਹਨ ਇਸ ਨੂੰ ਪਸ਼ੂਆਂ ਨੂੰ ਖੁਆਉਣਾ ਪੈਂਦਾ ਹੈ ਅਤੇ ਅਗਲੇ ਮਹੀਨੇ ਇਸ ਦੀ ਨਵੀਂ ਫ਼ਸਲ ਵੀ ਆ ਜਾਵੇਗੀ । ਇਸ ਦੇ ਬਾਵਜੂਦ ਲਸਣ ਦੀ ਕੀਮਤ ਬੇਕਾਬੂ ਹੈ ਅਤੇ ਇਸ ਦਾ ਕਾਰਨ ਕਿਤੇ ਨਾ ਕਿਤੇ ਘਾਟ ਦਿਖਾ ਕੇ ਮੁਨਾਫਾਖੋਰੀ ਹੈ।

ਲਸਣ ਦੀ ਚੰਗੀ ਪੈਦਾਵਾਰ ਹੋਣ ਦੇ ਬਾਵਜੂਦ ਭਾਅ ਹੋ ਗਿਆ ਬੇਕਾਬੂ 
ਦਿੱਲੀ ਦੀਆਂ ਦੋ ਵੱਡੀਆਂ ਮੰਡੀਆਂ ਆਜ਼ਾਦਪੁਰ ਅਤੇ ਓਖਲਾ ਦੇ ਲਸਣ ਵਪਾਰੀਆਂ ਦਾ ਕਹਿਣਾ ਹੈ ਕਿ ਮੰਗ ਮੁਤਾਬਕ ਲਸਣ ਦੀ ਸਪਲਾਈ ਨਹੀਂ ਹੋ ਰਹੀ, ਜਿਸ ਕਾਰਨ ਨਾ ਸਿਰਫ਼ ਲਸਣ ਦੀਆਂ ਵਧਦੀਆਂ ਕੀਮਤਾਂ ਪ੍ਰਚੂਨ ਖਰੀਦਦਾਰ ਸਗੋਂ ਇਸ ਦੇ ਥੋਕ ਵਿਕਰੇਤਾ ਵੀ  ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਮਹੀਨੇ ਲਸਣ ਦੀ ਨਵੀਂ ਫਸਲ ਆਉਣ ਤੋਂ ਬਾਅਦ ਇਹ ਘਟੇਗੀ।

ਪ੍ਰਚੂਨ ਵਿੱਚ ਲਸਣ ਦੀ ਕੀਮਤ
ਗੱਲ ਕਰੀਏ ਦਿੱਲੀ ਦੇ ਬਾਜ਼ਾਰਾਂ ‘ਚ ਵਿਕ ਰਹੇ ਲਸਣ ਦੀ ਕੀਮਤ ਦੀ ਤਾਂ ਇਹ ਵੱਖ-ਵੱਖ ਥਾਵਾਂ ‘ਤੇ ਗੁਣਵੱਤਾ ਦੇ ਹਿਸਾਬ ਨਾਲ ਵੱਖ-ਵੱਖ ਭਾਅ ‘ਤੇ ਵੇਚਿਆ ਜਾ ਰਿਹਾ ਹੈ, ਜੋ ਕਿ ਵੱਧ ਤੋਂ ਵੱਧ 450 ਰੁਪਏ ਤੋਂ ਲੈ ਕੇ 500 ਰੁਪਏ ਪ੍ਰਤੀ ਕਿਲੋ ਤੱਕ ਹੈ। ਕੇਸ਼ੋਪੁਰ ਮੰਡੀ ਦੇ ਲਸਣ ਵਪਾਰੀ ਗਿਰਾਨੀ ਨੇ ਦੱਸਿਆ ਕਿ ਕੇਸ਼ੋਪੁਰ ਵਿੱਚ ਲਸਣ 400 ਰੁਪਏ ਕਿਲੋ ਵਿਕ ਰਿਹਾ ਹੈ, ਜੋ ਕਿ ਪ੍ਰਚੂਨ ਵਿੱਚ 600 ਰੁਪਏ ਤੱਕ ਵਿਕ ਰਿਹਾ ਹੈ। ਇਹੀ ਕਾਰਨ ਹੈ ਕਿ ਬਾਜ਼ਾਰਾਂ ਵਿੱਚ ਮਟਰ, ਟਮਾਟਰ, ਗੋਭੀ ਸਮੇਤ ਕਈ ਸਸਤੀਆਂ ਸਬਜ਼ੀਆਂ ਉਪਲਬਧ ਹੋਣ ਦੇ ਬਾਵਜੂਦ ਲੋਕਾਂ ਦੇ ਖਾਣੇ ਦਾ ਸਵਾਦ ਵਧਾਉਣ ਵਾਲੇ ਲਸਣ ਦੇ ਗਾਇਬ ਹੋਣ ਕਾਰਨ ਇਹ ਮੌਸਮੀ ਸਬਜ਼ੀਆਂ ਵੀ ਸਵਾਦਹੀਣ ਬਣ ਰਹੀਆਂ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments