HomePunjabਪੁਲਿਸ ਕਰਮਚਾਰੀਆਂ ਨੇ ਮੈਡਿਕਲ ਕਰਵਾਉਣ ਲਈ ਲੈ ਕੇ ਦੋਸ਼ੀਆਂ ਨਾਲ ਕੀਤੀ ਕੁੱਟਮਾਰ

ਪੁਲਿਸ ਕਰਮਚਾਰੀਆਂ ਨੇ ਮੈਡਿਕਲ ਕਰਵਾਉਣ ਲਈ ਲੈ ਕੇ ਦੋਸ਼ੀਆਂ ਨਾਲ ਕੀਤੀ ਕੁੱਟਮਾਰ

ਲੁਧਿਆਣਾ : ਪੁਲਿਸ ਮੁਲਾਜ਼ਮ ਦੋਵੇਂ ਮੁਲਜ਼ਮਾਂ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲੈ ਕੇ ਆਏ ਸਨ। ਉਸ ਸਮੇਂ ਦੇਖਿਆ ਗਿਆ ਕਿ ਪੁਲਿਸ ਮੁਲਾਜ਼ਮ ਲੋਕਾਂ ਦੇ ਵਿਚਕਾਰ ਹੀ ਮੁਲਜ਼ਮਾਂ ਨੂੰ ਕੁੱਟਦੇ ਰਹੇ। ਕਦੇ ਉਹ ਥੱਪੜ ਮਾਰ ਰਿਹਾ ਸੀ ਤੇ ਕਦੇ ਮੁੱਕਾ ਮਾਰ ਰਿਹਾ ਸੀ।

ਉੱਥੇ ਇੱਕ ਵਿਅਕਤੀ ਨੇ ਇਹ ਸਾਰੀ ਘਟਨਾ ਆਪਣੇ ਮੋਬਾਈਲ ਕੈਮਰੇ ਵਿੱਚ ਕੈਦ ਕਰ ਲਈ। ਜਿਸ ਦੀ ਇਹ ਵੀਡੀਓ ਅੱਗ ਵਾਂਗ ਵਾਇਰਲ ਹੋ ਗਈ ਹੈ। ਪੁਲਿਸ ਮੁਲਾਜ਼ਮਾਂ ਤੋਂ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਉਹ ਮੁਲਜ਼ਮਾਂ ਦਾ ਮੈਡੀਕਲ ਕਰਵਾਉਣ ਲਈ 109 ਕਲੰਦਰੇ ਕੋਲ ਲੈ ਕੇ ਆਏ ਸਨ।

ਉਨ੍ਹਾਂ ਨੇ ਮਾਰਕੁੱਟ ਨਹੀਂ ਕੀਤੀ। ਹਾਲਾਂਕਿ ਵੀਡੀਓ ‘ਚ ਉਹ ਦੋਸ਼ੀ ਨੂੰ ਕੁੱਟਦੇ ਹੋਏ ਸਾਫ ਦਿਖਾਈ ਦੇ ਰਹੇ ਸਨ। ਦੂਜੇ ਪਾਸੇ ਸਿਵਲ ਹਸਪਤਾਲ ਦੀ ਚੌਕੀ ਇੰਚਾਰਜ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੇ ਇਲਾਕੇ ਦਾ ਮਾਮਲਾ ਨਹੀਂ ਹੈ। ਪੁਲਿਸ ਮੁਲਾਜ਼ਮ ਕਿਸੇ ਹੋਰ ਥਾਣੇ ਨਾਲ ਸਬੰਧਤ ਹੋਣਗੇ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments