ਬਠਿੰਡਾ: ਬਠਿੰਡਾ ਦੇ ਐਸ.ਐਸ.ਪੀ ਦਫ਼ਤਰ (Bathinda SSP office) ਨੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਦਫ਼ਤਰ ਵੱਲੋਂ ਡੀ.ਐਸ.ਪੀ ਅਤੇ ਥਾਣੇਦਾਰਾਂ ਨੂੰ ਦਫ਼ਤਰ ਵਿੱਚ ਹਾਜ਼ਰ ਹੋਣ ਦੇ ਸਮੇਂ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ।
ਪੱਤਰ ਵਿੱਚ ਲਿਖਿਆ ਗਿਆ ਹੈ ਕਿ ਡੀ.ਐਸ.ਪੀ ਸਵੇਰੇ 9 ਵਜੇ ਅਤੇ ਐਸ.ਐਚ.ਓ ਸਵੇਰੇ 8 ਵਜੇ ਦਫ਼ਤਰਾਂ ਵਿੱਚ ਹਾਜ਼ਰ ਹੋਣਗੇ। ਚੌਕੀ ਇੰਚਾਰਜ ਵੀ ਸਵੇਰੇ 8 ਵਜੇ ਡਿਊਟੀ ‘ਤੇ ਹੋਣਗੇ ਅਤੇ ਹੋਰ ਕਰਮਚਾਰੀਆਂ ਦੀ ਹਾਜ਼ਰੀ ਦੀ ਰਿਪੋਰਟ ਕਰਨਗੇ। ਜੇਕਰ ਤੁਹਾਨੂੰ ਕਿਸੇ ਕੰਮ ਲਈ ਬਾਹਰ ਜਾਣਾ ਪਵੇ ਤਾਂ ਪਹਿਲਾਂ ਸੂਚਨਾ ਦੇਣੀ ਪਵੇਗੀ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।