HomePunjabਲੁਧਿਆਣਾ ਜ਼ਿਲ੍ਹੇ 'ਚ ਤੇਜ਼ੀ ਨਾਲ ਵੱਧ ਰਹੇ ਹਨ ਇਸ ਬਿਮਾਰੀ ਦੇ ਮਰੀਜ਼

ਲੁਧਿਆਣਾ ਜ਼ਿਲ੍ਹੇ ‘ਚ ਤੇਜ਼ੀ ਨਾਲ ਵੱਧ ਰਹੇ ਹਨ ਇਸ ਬਿਮਾਰੀ ਦੇ ਮਰੀਜ਼

ਲੁਧਿਆਣਾ – ਲੁਧਿਆਣਾ ਜ਼ਿਲ੍ਹੇ (Ludhiana district) ‘ਚ ਪਿਛਲੇ 24 ਘੰਟਿਆਂ ਦੌਰਾਨ ਡੇਂਗੂ ਦੇ 62 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ ਸਿਹਤ ਵਿਭਾਗ (Department of Health) ਨੇ ਇਨ੍ਹਾਂ ‘ਚੋਂ 19 ਮਰੀਜ਼ਾਂ ‘ਚ ਡੇਂਗੂ ਹੋਣ ਦੀ ਪੁਸ਼ਟੀ ਕੀਤੀ ਹੈ। ਸਿਹਤ ਅਧਿਕਾਰੀਆਂ ਅਨੁਸਾਰ 19 ਸਕਾਰਾਤਮਕ ਮਰੀਜ਼ਾਂ ਵਿੱਚੋਂ 17 ਮਰੀਜ਼ ਸ਼ਹਿਰੀ ਖੇਤਰ ਦੇ ਹਨ, ਜਦੋਂ ਕਿ 2 ਪੇਂਡੂ ਖੇਤਰ ਦੇ ਹਨ।

ਜਿਨ੍ਹਾਂ ਇਲਾਕਿਆਂ ’ਚ ਡੇਂਗੂ ਦੇ ਮਰੀਜ਼ ਸਾਹਮਣੇ ਆਏ ਹਨ, ਉਨ੍ਹਾਂ ’ਚ ਗਗਨਦੀਪ ਕਾਲੋਨੀ, ਕਾਕੋਵਾਲ ਰੋਡ, ਨਿਊ ਸ਼ਕਤੀ ਨਗਰ, ਸ਼ਿਵਪੁਰੀ, ਦੀਪ ਵਿਹਾਰ ਨੂਰਵਾਲਾ ਰੋਡ, ਨਿਊ ਬਸੰਤ ਵਿਹਾਰ ਸ਼ਿਵਪੁਰੀ, ਚੰਦਰਲੋਕ ਕਾਲੋਨੀ ਰਾਹੋਂ ਰੋਡ, ਵਰਦਮਾਨ ਕਾਲੋਨੀ ਮੇਹਰਬਾਨ ਚੁੰਗੀ, ਸੁਭਾਸ਼ ਨਗਰ ਬਸਤੀ ਜੋਧੇਵਾਲ, ਕਾਲਜ ਰੋਡ, ਕੁੰਦਨਪੁਰੀ, ਨਿਊ ਲਾਜਪਤ ਨਗਰ, ਨੂਰਵਾਲਾ ਰੋਡ, ਖੈਰ ਸਿੰਘ ਨਗਰ, ਨਿਊ ਆਜ਼ਾਦ ਨਗਰ ਬਹਾਦੁਰ ਕੇ ਰੋਡ, ਕੈਲਾਸ਼ ਨਗਰ, ਚੰਦਰ ਨਗਰ, ਸ਼ਾਹਪੁਰ ਰੋਡ ਇਲਾਕੇ, ਜਦਕਿ ਪੇਂਡੂ ਖੇਤਰਾਂ ’ਚ ਮੁੱਲਾਂਪੁਰ ਦਾਖਾ ਅਤੇ ਪੱਖੋਵਾਲ (ਨਾਰੰਗਵਾਲ) ਤੋਂ 1-1 ਮਰੀਜ਼ ਸਾਹਮਣੇ ਆਏ।

ਵਿਭਾਗ ਕੋਲ ਮੈਨਪਾਵਰ ਦੀ ਘਾਟ
ਸਿਹਤ ਵਿਭਾਗ ਨੂੰ ਡੇਂਗੂ ਨਾਲ ਨਜਿੱਠਣ ਲਈ ਮੈਨਪਾਵਰ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਡੇਂਗੂ ਦੇ ਲਾਰਵੇ ਦੀ ਜਾਂਚ ਅਤੇ ਖ਼ਾਤਮੇ ਲਈ 18 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਮੈਨਪਾਵਰ ਦੀ ਘਾਟ ਕਾਰਨ ਪਾਣੀ ਦੀ ਸੈਂਪਲਿੰਗ ਲਈ ਬ੍ਰਾਂਚ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

ਇਸ ਦੇ ਬਾਵਜੂਦ ਨਾ ਤਾਂ ਡੇਂਗੂ ਦੇ ਲਾਰਵੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਾ ਹੀ ਡੇਂਗੂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ, ਜਿਸ ਕਾਰਨ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਿਹਤ ਅਧਿਕਾਰੀ ਅਨੁਸਾਰ ਇਸ ਵੇਲੇ 42 ਪਾਜ਼ੇਟਿਵ ਮਰੀਜ਼ ਹਨ। ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ’ਚੋਂ 19 ਡੀ. ਐੱਮ. ਸੀ., 11 ਦੀਪ ਹਸਪਤਾਲ, 9 ਸੀ. ਐੱਮ. ਸੀ. ਅਤੇ 3 ਪਾਜ਼ੇਟਿਵ ਮਰੀਜ਼ ਜੀ. ਟੀ. ਬੀ. ਹਸਪਤਾਲ ’ਚ ਦਾਖ਼ਲ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments