ਲੁਧਿਆਣਾ: ਲੁਧਿਆਣਾ (Ludhiana) ਦੇ ਗਿਆਸਪੁਰਾ ਗੈਸ ਲੀਕ ਮਾਮਲੇ (Giaspura gas leak case) ਦੀ ਚੱਲ ਰਹੀ ਮੈਜਿਸਟ੍ਰੇਟ ਜਾਂਚ ਪੂਰੀ ਹੋ ਗਈ ਹੈ। ਜਾਂਚ ‘ਚ ਪਤਾ ਲੱਗਾ ਕਿ ਹਾਦਸੇ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ 30 ਅਪ੍ਰੈਲ ਨੂੰ ਵਾਪਰੀ ਸੀ। ਗੈਸ ਲੀਕ ਹੋਣ ਕਾਰਨ ਵਾਪਰੇ ਇਸ ਹਾਦਸੇ ਵਿੱਚ ਤਿੰਨ ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਜਿਸ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ।
ਜਾਂਚ ਵਿਚ ਕਿਸੇ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ। ਲੁਧਿਆਣਾ ਨਗਰ ਨਿਗਮ ਦਾ ਕਹਿਣਾ ਹੈ ਕਿ ਹਾਦਸੇ ਸਮੇਂ ਸੀਵਰੇਜ ਵਿੱਚ ਕੋਈ ਰੁਕਾਵਟ ਨਹੀਂ ਸੀ। ਪੰਜਾਬ ਪ੍ਰਦੂਸ਼ਣ ਬੋਰਡ ਨੇ ਉਸ ਦਿਨ ਕੋਈ ਵੀ ਕੈਮੀਕਲ ਨਹੀਂ ਛੱਡਿਆ ਸੀ।