Home ਪੰਜਾਬ ਸਰਦਾਰ ਲਾਲ ਸਿੰਘ ਜੀ ਲਈ ਅੰਤਿਮ ਅਰਦਾਸ ਅੱਜ ਗੁਰਦੁਆਰਾ ਸ੍ਰੀ ਮੋਤੀ ਬਾਗ...

ਸਰਦਾਰ ਲਾਲ ਸਿੰਘ ਜੀ ਲਈ ਅੰਤਿਮ ਅਰਦਾਸ ਅੱਜ ਗੁਰਦੁਆਰਾ ਸ੍ਰੀ ਮੋਤੀ ਬਾਗ ‘ਚ ਕੀਤੀ ਜਾਵੇਗੀ

0

ਪਟਿਆਲਾ : ਪੰਜਾਬ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਦਿੱਗਜ਼ ਨੇਤਾ ਲਾਲ ਸਿੰਘ ਦਾ ਦੇਹਾਂਤ 28 ਮਾਰਚ ਨੂੰ ਹੋਇਆ ਸੀ। ਉਨ੍ਹਾਂ ਨੇ ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਆਖਰੀ ਸਾਹ ਲਏ ਸਨ। ਉਹ ਕੁੱਝ ਸਮੇਂ ਤੋਂ ਬਿਮਾਰ ਸਨ ਅਤੇ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ।

ਸਿਆਸੀ ਕਰੀਅਰ
ਲਾਲ ਸਿੰਘ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ 1980 ਦੇ ਦਹਾਕੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਕੀਤੀ ਸੀ, ਜਥੇਬੰਦਕ ਪੱਧਰ ‘ਤੇ ਕੰਮ ਕੀਤਾ ਅਤੇ ਹੌਲੀ-ਹੌਲੀ ਪਟਿਆਲਾ ਖੇਤਰ ਵਿੱਚ ਇੱਕ ਮਜ਼ਬੂਤ ​​ਅਧਾਰ ਬਣਾ ਲਿਆ। ਸਥਾਨਕ ਮੁੱਦਿਆਂ ਅਤੇ ਪਾਰਟੀ ਵਰਕਰਾਂ ਨਾਲ ਉਨ੍ਹਾਂ ਦੀ ਨਿਰੰਤਰ ਸ਼ਮੂਲੀਅਤ ਨੇ ਉਨ੍ਹਾਂ ਨੂੰ ਇੱਕ ਮਜਬੂਤ ਆਗੂ ਵੱਜੋਂ ਉਭਾਰਿਆ। ਉਨ੍ਹਾਂ ਨੂੰ ਵੱਡੀ ਸਫਲਤਾ 1992 ਵਿੱਚ ਮਿਲੀ, ਜਦੋਂ ਉਹ ਪਟਿਆਲਾ ਦਿਹਾਤੀ ਹਲਕੇ ਤੋਂ ਵਿਧਾਨ ਸਭਾ ਦੇ ਮੈਂਬਰ (ਵਿਧਾਇਕ) ਵਜੋਂ ਚੁਣੇ ਗਏ।

ਅੰਤਿਮ ਅਰਦਾਸ
ਸਰਦਾਰ ਲਾਲ ਸਿੰਘ ਜੀ ਸਾਬਕਾ ਕੈਬਨਿਟ ਮੰਤਰੀ ਦੀ ਅੰਤਿਮ ਵਿਦਾਈ ਲਈ ਪਟਿਆਲਾ ਦੇ ਮੋਤੀ ਬਾਗ ਵਿੱਚ ਸਮਾਗਮ ਕੀਤਾ ਜਾ ਰਿਹਾ ਹੈ ।ਜਿੱਥੇ ਕਈ ਵੱਡੇ ਨੇਤਾ ਆ ਰਹੇ ਹਨ ।

NO COMMENTS

LEAVE A REPLY

Please enter your comment!
Please enter your name here

Exit mobile version