Home ਖੇਡਾਂ ਅੱਜ ਖੇਡਿਆ ਜਾਵੇਗਾ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਅੰਡਰ-19 ਵਿਸ਼ਵ ਕੱਪ 2026...

ਅੱਜ ਖੇਡਿਆ ਜਾਵੇਗਾ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਅੰਡਰ-19 ਵਿਸ਼ਵ ਕੱਪ 2026 ਦਾ ਆਖਰੀ ਮੈਚ

0

Sports News : ਅੰਡਰ-19 ਵਿਸ਼ਵ ਕੱਪ 2026 ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਮਹਾਮੁਕਾਬਲਾ ਹੋਣ ਜਾ ਰਿਹਾ ਹੈ। ਸੁਪਰ 6 ਦਾ ਇਹ ਦੋਵਾਂ ਟੀਮਾਂ  ਦਾ ਆਖਰੀ ਮੈਚ ਹੋਵੇਗਾ। ਪਾਕਿਸਤਾਨੀ ਟੀਮ ਵੱਡੇ ਫਰਕ ਨਾਲ ਜਿੱਤ ਦਰਜ ਕਰਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗੀ। ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ‘ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ। ਬੁਲਾਵਾਯੋ ਦੇ ਕੁਈਨਜ਼ ਸਪੋਰਟਸ ਕਲੱਬ ਵਿੱਚ ਇਹ ਮੈਚ ਹੋਣ ਵਾਲਾ ਹੈ, ਜਿੱਥੇ ਦੀ ਪਿੱਚ ਗੇਂਦਬਾਜ਼ਾਂ ਨੂੰ ਸਪੋਰਟ ਕਰਦੀ ਹੈ। ਆਓ ਦੋਵਾਂ ਟੀਮਾਂ ਦੀ ਪਲੇਇੰਗ 11, ਹੈੱਡ ਟੂ ਹੈੱਡ ਰਿਕਾਰਡ ਦੀ ਜਾਣਕਾਰੀ ’ਤੇ ਨਜ਼ਰ ਮਾਰਦੇ ਹਾਂ।

ਹੈੱਡ-ਟੂ-ਹੈੱਡ

ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਅੰਡਰ-19 ਵਿਸ਼ਵ ਕੱਪ ਇਤਿਹਾਸ ਵਿੱਚ ਹੁਣ ਤੱਕ 10 ਮੈਚ ਖੇਡੇ ਹਨ। ਦੋਵਾਂ ਟੀਮਾਂ ਨੇ ਹੁਣ ਤੱਕ ਪੰਜ-ਪੰਜ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਦੇ ਵਿਚਕਾਰ ਹੋਏ ਪਿਛਲੇ ਛੇ ਮੈਚਾਂ ਵਿੱਚੋਂ ਪੰਜ ਭਾਰਤ ਨੇ ਜਿੱਤੇ ਹਨ। ਟੀਮ ਇੰਡੀਆ ਸ਼ਾਨਦਾਰ ਫਾਰਮ ਵਿੱਚ ਹੈ ਉਹ 2026 ਦੇ ਅੰਡਰ-19 ਵਿਸ਼ਵ ਕੱਪ ਜਿੱਤਣ ਦੇ ਪਸੰਦੀਦਾ ਦਾਅਵੇਦਾਰ ਜਾਪਦੇ ਹਨ।

IND U19 ਬਨਾਮ PAK U19 ਮੈਚ ਦੇ ਲਈ ਸੰਭਾਵਤ ਪਲੇਇੰਗ 11

ਭਾਰਤ ਦੀ ਸੰਭਾਵਿਤ ਪਲੇਇੰਗ 11: ਆਰੋਨ ਜਾਰਜ, ਵੈਭਵ ਸੂਰਿਆਵੰਸ਼ੀ, ਆਯੂਸ਼ ਮਹਾਤਰੇ (ਕਪਤਾਨ), ਵੇਦਾਂਤ ਤ੍ਰਿਵੇਦੀ, ਵਿਹਾਨ ਮਲਹੋਤਰਾ, ਅਭਿਗਿਆਨ ਕੁੰਡੂ (ਵਿਕਟਕੀਪਰ), ਕਨਿਸ਼ਕ ਚੌਹਾਨ, ਆਰ ਐਸ ਅੰਬਰੀਸ, ਖਿਲਨ ਪਟੇਲ, ਹੇਨਿਲ ਪਟੇਲ, ਊਧਵ ਮੋਹਨ।

ਪਾਕਿਸਤਾਨ ਦੇ ਸੰਭਾਵਿਤ ਪਲੇਇੰਗ 11: ਸਮੀਰ ਮਿਨਹਾਸ, ਹਮਜ਼ਾ ਜ਼ਹੂਰ (ਵਿਕਟਕੀਪਰ), ਉਸਮਾਨ ਖਾਨ, ਅਹਿਮਦ ਹੁਸੈਨ, ਫਰਹਾਨ ਯੂਸਫ (ਕਪਤਾਨ), ਹੁਜ਼ੈਫਾ ਅਹਿਸਾਨ, ਅਲੀ ਹਸਨ ਬਲੋਚ, ਅਬਦੁਲ ਸੁਭਾਨ, ਮੋਮਿਨ ਕਮਰ, ਮੁਹੰਮਦ ਸਯਾਮ, ਅਲੀ ਰਜ਼ਾ।

IND U19 ਅਤੇ PAK U19 ਪੂਰੀ ਟੀਮ

ਭਾਰਤ U19 ਪੂਰੀ ਟੀਮ: ਆਯੂਸ਼ ਮਹਾਤਰੇ (ਕਪਤਾਨ), ਆਰੋਨ ਜਾਰਜ, ਵੈਭਵ ਸੂਰਿਆਵੰਸ਼ੀ, ਵਿਹਾਨ ਮਲਹੋਤਰਾ, ਅਭਿਗਿਆਨ ਕੁੰਡੂ (ਵਿਕਟਕੀਪਰ), ਵੇਦਾਂਤ ਤ੍ਰਿਵੇਦੀ, ਕਨਿਸ਼ਕ ਚੌਹਾਨ, ਆਰ ਐਸ ਅੰਬਰੀਸ਼, ਖਿਲਨ ਪਟੇਲ, ਹੇਨਿਲ ਪਟੇਲ, ਊਧਵ ਮੋਹਨ, ਮੁਹੰਮਦ ਏਨਾਨ, ਦੀਪੇਸ਼ ਦੇਵੇਂਦਰਨ, ਹਰਵੰਸ਼ ਪੰਗਾਲੀਆ, ਕਿਸ਼ਨ ਕੁਮਾਰ ਸਿੰਘ।

ਪਾਕਿਸਤਾਨ U19 ਟੀਮ: ਫਰਹਾਨ ਯੂਸਫ਼ (ਕਪਤਾਨ), ਸਮੀਰ ਮਿਨਹਾਸ, ਹਮਜ਼ਾ ਜ਼ਹੂਰ (ਵਿਕਟਕੀਪਰ), ਉਸਮਾਨ ਖਾਨ, ਅਹਿਮਦ ਹੁਸੈਨ, ਹੁਜ਼ੈਫਾ ਅਹਿਸਨ, ਅਬਦੁਲ ਸੁਭਾਨ, ਮੋਮਿਨ ਕਮਰ, ਮੁਹੰਮਦ ਸਯਾਮ, ਅਲੀ ਰਜ਼ਾ, ਅਲੀ ਹਸਨ ਬਲੋਚ, ਦਾਨਿਆਲ ਅਲੀ ਖਾਨ, ਉਮਰ ਜ਼ੈਬ, ਨਕਾਬ ਸ਼ਫੀਕ, ਅਬਦੁਲ ਕਾਦਿਰ।

IND U19 ਬਨਾਮ PAK U19 ਮੈਚ ਦਾ ਸਮਾਂ

ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਅੰਡਰ 19 ਵਰਲਡ ਕੱਪ 2026 ਵਿੱਚ ਮੈਚ 1 ਫਰਵਰੀ 2026 ਯਾਨੀ ਅੱਜ ਹੋਣ ਵਾਲਾ ਹੈ। ਭਾਰਤੀ ਸਮੇਂ ਅਨੁਸਾਰ ਇਹ ਮੁਕਾਬਲਾ ਦੁਪਹਿਰ 1 ਵਜੇ ਸ਼ੁਰੂ ਹੋ ਜਾਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version