Sports News : ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਅੱਜ ਦੁਪਹਿਰ 1 ਵਜੇ ਖੇਡਿਆ ਜਾਵੇਗਾ। ਭਾਰਤ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਤੋਂ ਫੇਰ ਵਧੀਆ ਪ੍ਰਦਰਸ਼ਨ ਦੀ ਉਮੀਦ ਕਰਦਿਆਂ ਜਿੱਤ ਹਾਸਲ ਕਰਕੇ ਲੜੀ ਆਪਣੇ ਨਾਮ ਕਰਨ ਦੀ ਕੋਸ਼ਿਸ਼ ਕਰੇਗਾ। ਭਾਰਤ ਦੇ ਕੁਝ ਨੌਜਵਾਨ ਖਿਡਾਰੀ ਅਜੇ ਤੱਕ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਹਨ ਅਤੇ ਅਜਿਹੇ ਵਿੱਚ ਉਨ੍ਹਾਂ ‘ਤੇ ਦਬਾਅ ਹੋਵੇਗਾ।
ਦੱਖਣੀ ਅਫਰੀਕਾ ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ, ਹੁਣ ਵਨਡੇ ਸੀਰੀਜ਼ ਵੀ ਜਿੱਤਣ ਲਈ ਕੋਈ ਕਸਰ ਨਹੀ ਛੱਡੇਗਾ, ਅਤੇ ਅਜਿਹੇ ਵਿੱਚ ਭਾਰਤੀ ਟੀਮ ਨੂੰ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਹੈ। ਭਾਰਤ ਜੇਕਰ ਇਸ ਮੈਚ ਵਿੱਚ ਜਿੱਤ ਹਾਸਲ ਕਰਦਾ ਹੈ ਤਾਂ ਪਿਛਲੇ ਕੁਝ ਸਮੇਂ ਤੋਂ ਟੀਮ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ‘ਤੇ ਵੀ ਵਿਰਾਮ ਲੱਗ ਜਾਵੇਗਾ। ਇਸ ਲਈ ਕੋਹਲੀ ਅਤੇ ਰੋਹਿਤ ਨੂੰ ਫਿਰ ਤੋਂ ਆਪਣਾ ਮਹੱਤਵਪੂਰਨ ਯੋਗਦਾਨ ਦੇਣਾ ਹੋਵੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਦੋਵਾਂ ਦਾ ਵਨਡੇ ਕ੍ਰਿਕਟ ਵਿੱਚ ਕੋਈ ਜੋੜ ਨਹੀਂ ਹੈ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਦਬਾਅ ਵਾਲੇ ਮੈਚ ਵਿੱਚ ਖੇਡਣ ਦਾ ਚੰਗਾ ਅਨੁਭਵ ਹੈ। ਇਸ ਲਈ ਭਾਰਤ ਦੀ ਜੀਤ ਵਿੱਚ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ।
ਆਹਮੋ-ਸਾਹਮਣੇ
- ਕੁੱਲ ਮੈਚ – 94
- ਭਾਰਤ – 40 ਜਿੱਤਾਂ
- ਦੱਖਣੀ ਅਫਰੀਕਾ – 51 ਜਿੱਤਾਂ
- ਕੋਈ ਨਤੀਜਾ ਨਹੀਂ – 3
ਪਿੱਚ ਰਿਪੋਰਟ
ਵਿਸ਼ਾਖਾਪਟਨਮ ਦੇ ਡਾ. ਵਾਈ.ਐਸ. ਰਾਜਸ਼ੇਖਰ ਏ.ਸੀ.ਏ.-ਵੀਡੀ.ਸੀ.ਏ. ਕ੍ਰਿਕਟ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਦੇ ਲਈ ਚੰਗੀ ਮੰਨੀ ਜਾਂਦੀ ਹੈ। ਇਹ ਇੱਕ ਨਿਰਵਿਘਨ ਸਤ੍ਹਾ ਹੈ ਜਿਸ ਨਾਲ ਚੰਗੇ ਖਿਡਾਰੀ ਖੁੱਲ੍ਹ ਕੇ ਸ਼ਾਟ ਖੇਡ ਸਕਦੇ ਹਨ। ਹਾਲਾਂਕਿ, ਗੇਂਦਬਾਜ਼ਾਂ ਨੂੰ ਵੀ ਲਗਾਤਾਰ ਉਛਾਲ ਅਤੇ ਗਤੀ ਮਿਲਦੀ ਹੈ। ਬੱਲੇਬਾਜ਼ ਇੱਥੇ ਲੰਬੀਆਂ ਪਾਰੀਆਂ ਖੇਡ ਸਕਦੇ ਹਨ, ਖਾਸ ਕਰਕੇ ਜਦੋਂ ਮੈਚ ਅੱਗੇ ਵਧਦਾ ਹੈ ਤਾਂ ਪਿੱਚ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇੱਥੇ ਹੁਣ ਤੱਕ 300 ਤੋਂ ਵੱਧ ਦਾ ਕੋਈ ਸਕੋਰ ਚੇਜ਼ ਨਹੀਂ ਹੋਇਆ, ਇਸ ਲਈ ਪਹਿਲਾਂ ਬੈਟਿੰਗ ਕਰਨ ਵਾਲੀ ਟੀਮ ਜ਼ਰੂਰ ਇਸ ਮਾਰਕ ਨੂੰ ਪਾਰ ਕਰਨਾ ਚਾਹੇਗੀ।
ਮੌਸਮ
ਸ਼ਨੀਵਾਰ ਨੂੰ ਵਿਸ਼ਾਖਾਪਟਨਮ ਵਿੱਚ ਮੌਸਮ ਥੋੜ੍ਹਾ ਜਿਹਾ ਧੁੱਪ ਵਾਲਾ ਰਹੇਗਾ। ਮੈਚ ਵਾਲੇ ਦਿਨ ਤਾਪਮਾਨ ਲਗਭਗ 28°C ਰਹਿਣ ਦੀ ਉਮੀਦ ਹੈ ਜਦੋਂ ਕਿ ਮੀਂਹ ਦੀ ਸਿਰਫ਼ 10% ਸੰਭਾਵਨਾ ਹੈ ਅਤੇ ਨਮੀ 61% ਰਹੇਗੀ। ਇਸ ਤਰ੍ਹਾਂ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਪੂਰਾ ਮੈਚ ਦੇਖਣ ਨੂੰ ਮਿਲੇਗਾ।
ਭਾਰਤ ਬਨਾਮ ਦੱਖਣੀ ਅਫਰੀਕਾ, ਸੰਭਾਵੀ ਪਲੇਇੰਗ 11
ਭਾਰਤ: ਯਸ਼ਸਵੀ ਜੈਸਵਾਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰੁਤੁਰਾਜ ਗਾਇਕਵਾੜ, ਕੇਐਲ ਰਾਹੁਲ (ਕਪਤਾਨ, ਵਿਕਟਕੀਪਰ), ਰਵਿੰਦਰ ਜਡੇਜਾ, ਨਿਤੀਸ਼ ਕੁਮਾਰ ਰੈਡੀ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ
ਦੱਖਣੀ ਅਫ਼ਰੀਕਾ: ਕਵਿੰਟਨ ਡੀ ਕਾਕ (ਵਿਕਟਕੀਪਰ), ਏਡਨ ਮਾਰਕਰਮ, ਟੇਂਬਾ ਬਾਵੁਮਾ (ਕਪਤਾਨ), ਮੈਥਿਊ ਬ੍ਰੀਟਜ਼ਕੇ, ਟੋਨੀ ਡੀ ਜ਼ੋਰਜ਼ੀ, ਡਿਵਾਲਡ ਬਰੇਵਿਸ, ਮਾਰਕੋ ਜੈਨਸਨ, ਕੋਰਬਿਨ ਬੋਸ਼, ਕੇਸ਼ਵ ਮਹਾਰਾਜ, ਨੰਦਰੇ ਬਰਗਰ, ਲੁੰਗੀ ਨਗਦੀ।
