Home ਪੰਜਾਬ ਸਿਹਤ ਵਿਭਾਗ ਨੇ 1200 ਕਿਲੋ ਪਨੀਰ ਜ਼ਬਤ ਕਰਕੇ ਯੂਨਿਟ ਨੂੰ ਕੀਤਾ ਸੀਲ

ਸਿਹਤ ਵਿਭਾਗ ਨੇ 1200 ਕਿਲੋ ਪਨੀਰ ਜ਼ਬਤ ਕਰਕੇ ਯੂਨਿਟ ਨੂੰ ਕੀਤਾ ਸੀਲ

0

ਡੇਰਾਬੱਸੀ : ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਮਿਲਾਵਟੀ ਅਤੇ ਗ਼ੈਰ-ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਪਿੰਡ ਸੁੰਦਰਾ ਵਿੱਚ ਸਥਿਤ ਪਨੀਰ ਬਣਾਉਣ ਵਾਲੀ ਇਕਾਈ ’ਤੇ ਛਾਪਾ ਮਾਰਿਆ। ਕਾਰਵਾਈ ਦੌਰਾਨ ਵਿਭਾਗ ਨੇ ਕਰੀਬ 1200 ਕਿਲੋ ਪਨੀਰ ਜ਼ਬਤ ਕਰਕੇ ਯੂਨਿਟ ਨੂੰ ਸੀਲ ਕਰ ਦਿੱਤਾ, ਜਦਕਿ ਪਨੀਰ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਲੈ ਕੇ ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਗਏ ਹਨ।

ਸਿਹਤ ਵਿਭਾਗ ਨੂੰ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਯੂਨਿਟ ਦਾ ਨਿਰੀਖਣ ਕੀਤਾ। ਜਾਂਚ ਦੌਰਾਨ ਫੈਕਟਰੀ ਵਿੱਚ ਸਫ਼ਾਈ ਦੀ ਗੰਭੀਰ ਘਾਟ, ਗੰਦਾ ਪਾਣੀ, ਮੱਛਰਾਂ ਅਤੇ ਮੱਖੀਆਂ ਦੀ ਮੌਜੂਦਗੀ ਅਤੇ ਗੰਧਲੇ ਵਾਤਾਵਰਨ ਵਿੱਚ ਪਨੀਰ ਬਣਾਉਣ ਦੀ ਹਾਲਤ ਸਾਹਮਣੇ ਆਈ। ਇਸ ਤੋਂ ਇਲਾਵਾ ਮੌਕੇ ਤੋਂ ਖੁੱਲ੍ਹਾ ਦੁੱਧ, ਕਈ ਤਰ੍ਹਾਂ ਦੇ ਪਾਊਡਰ ਪਦਾਰਥ ਅਤੇ ਹੋਰ ਕੱਚਾ ਮਾਲ ਵੀ ਬਰਾਮਦ ਕੀਤਾ ਗਿਆ।

ਟੀਮ ਨੇ ਮੌਕੇ ‘ਤੇ ਕਰੀਬ 1200 ਕਿਲੋ ਤਿਆਰ ਪਨੀਰ ਦੇ ਨਾਲ-ਨਾਲ ਨਿਰਮਾਣ ‘ਚ ਵਰਤਿਆ ਜਾਣ ਵਾਲਾ ਪਨੀਰ ਅਤੇ ਹੋਰ ਸਮੱਗਰੀ ਜ਼ਬਤ ਕਰ ਸੈਂਪਲ ਵੀ ਲਏ । ਇਸ ਕਾਰਵਾਈ ਦੀ ਅਗਵਾਈ ਕਰ ਰਹੇ ਚੰਡੀਗੜ੍ਹ ਸਿਹਤ ਵਿਭਾਗ ਦੇ ਸੰਯੁਕਤ ਕਮਿਸ਼ਨਰ ਅਮਿਤ ਜੋਸ਼ੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਯੂਨਿਟ ਭੋਜਨ ਸੁਰੱਖਿਆ ਦੇ ਲਾਜ਼ਮੀ ਸਵੱਛਤਾ ਮਾਪਦੰਡਾਂ ਦੀ ਪਾਲਣਾ ਨਹੀਂ ਕਰਦਾ ਪਾਇਆ ਗਿਆ। ਇਨ੍ਹਾਂ ਕੁਤਾਹੀਆਂ ਦੇ ਆਧਾਰ ’ਤੇ ਵਿਭਾਗ ਨੇ ਚਲਾਨ ਕੱਟਣ ਦੀ ਪ੍ਰਕਿ ਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਯੂਨਿਟ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਲੈਬ ਟੈਸਟਾਂ ਵਿੱਚ ਮਿਲਾਵਟ ਜਾਂ ਗੈਰ ਮਿਆਰੀ ਸਮੱਗਰੀ ਦੀ ਪੁਸ਼ਟੀ ਹੋਈ ਤਾਂ ਕਾਰਵਾਈ ਕੀਤੀ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version