Home ਪੰਜਾਬ ਪਟਿਆਲਾ-ਅੰਬਾਲਾ ਸਥਿਤ ਸ਼ੰਭੂ ਸਰਹੱਦ ਤੇ ਸੰਗਰੂਰ-ਜੀਂਦ ਸਥਿਤ ਖਨੌਰੀ ਸਰਹੱਦ ਨੂੰ ਹਰਿਆਣਾ ਪੁਲਿਸ...

ਪਟਿਆਲਾ-ਅੰਬਾਲਾ ਸਥਿਤ ਸ਼ੰਭੂ ਸਰਹੱਦ ਤੇ ਸੰਗਰੂਰ-ਜੀਂਦ ਸਥਿਤ ਖਨੌਰੀ ਸਰਹੱਦ ਨੂੰ ਹਰਿਆਣਾ ਪੁਲਿਸ ਨੇ ਪੂਰੀ ਤਰ੍ਹਾਂ ਕੀਤਾ ਸੀਲ

0

ਪਟਿਆਲਾ: ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਦੇ ਕਿਸਾਨ ਘਾਟ ਵੱਲ ਮਾਰਚ ਕਰਨ ਦੇ ਐਲਾਨ ਤੋਂ ਬਾਅਦ ਪਟਿਆਲਾ-ਅੰਬਾਲਾ ਸਥਿਤ ਸ਼ੰਭੂ ਸਰਹੱਦ ਅਤੇ ਸੰਗਰੂਰ-ਜੀਂਦ ਸਥਿਤ ਖਨੌਰੀ ਸਰਹੱਦ ਨੂੰ ਹਰਿਆਣਾ ਪੁਲਿਸ ਨੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।

ਕਿਸਾਨ ਮਜ਼ਦੂਰ ਮੋਰਚਾ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਕਿਸਾਨਾਂ ਦੇ ਵੱਡੇ ਇਕੱਠ ਨੂੰ ਦੇਖਦਿਆਂ ਹਰਿਆਣਾ ਪੁਲਿਸ ਨੇ ਦੋਵਾਂ ਬਾਰਡਰਾਂ ‘ਤੇ ਭਾਰੀ ਫੋਰਸ ਅਤੇ ਜੇ.ਸੀ.ਬੀ. ਮਸ਼ੀਨਾਂ ਤਾਇਨਾਤ ਕਰ ਦਿੱਤੀਆਂ ਹਨ। ਦੂਜੇ ਪਾਸੇ, ਕਿਸਾਨਾਂ ਨੇ ਵੀ ਬਾਰਡਰ ‘ਤੇ ਹੀ ਪੱਕੇ ਡੇਰੇ ਲਾ ਕੇ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅੰਬਾਲਾ ਪੁਲਿਸ ਨੇ ਇਲਾਕੇ ਵਿੱਚ ਧਾਰਾ 163 ਲਾਗੂ ਕਰ ਦਿੱਤੀ ਹੈ ਅਤੇ ਕਿਸਾਨਾਂ ਨੂੰ ਬੈਰੀਕੇਡਾਂ ਤੋਂ 100 ਮੀਟਰ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version