HomePunjabਸਾਊਦੀ ਅਰਬ ਤੇ ਓਮਾਨ ਤੋਂ ਵਾਪਸ ਪਰਤਿਆ ਲੜਕੀਆਂ, ਸੰਤ ਸੀਚੇਵਾਲ ਦਾ ਕੀਤਾ...

ਸਾਊਦੀ ਅਰਬ ਤੇ ਓਮਾਨ ਤੋਂ ਵਾਪਸ ਪਰਤਿਆ ਲੜਕੀਆਂ, ਸੰਤ ਸੀਚੇਵਾਲ ਦਾ ਕੀਤਾ ਧੰਨਵਾਦ

ਕਪੂਰਥਲਾ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਦੇ ਯਤਨਾਂ ਸਦਕਾ ਸਾਊਦੀ ਅਰਬ ਅਤੇ ਓਮਾਨ (Saudi Arabia and Oman) ਤੋਂ ਵਾਪਸ ਆਈਆਂ ਲੜਕੀਆਂ ਨੇ ਆਪਣਾ ਦੁਖੜਾ ਬਿਆਨ ਕੀਤਾ ਹੈ। ਲੜਕੀਆਂ ਨੇ ਆਪਣੀ ਤਕਲੀਫ਼ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉੱਥੇ 18 ਤੋਂ 20 ਘੰਟੇ ਕੰਮ ਕਰਵਾਇਆ ਗਿਆ। ਸਿਹਤ ਖ਼ਰਾਬ ਹੋਣ ਦੀ ਸੂਰਤ ਵਿੱਚ ਉਨ੍ਹਾਂ ਦਾ ਇਲਾਜ ਨਹੀਂ ਕਰਵਾਇਆ ਗਿਆ ਸਗੋਂ ਬਿਮਾਰੀ ਦੌਰਾਨ ਵੀ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਹੁੰਚੀਆਂ ਇਨ੍ਹਾਂ ਲੜਕੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪ੍ਰਭਾਵਸ਼ਾਲੀ ਯਤਨਾਂ ਸਦਕਾ ਹੀ ਉਹ ਆਪਣੇ ਪਰਿਵਾਰਾਂ ਕੋਲ ਵਾਪਸ ਪਰਤ ਸਕੀਆਂ ਹਨ। ਅਰਬ ਮੁਲਕਾਂ ਤੋਂ ਵਾਪਸ ਆਈਆਂ ਲੜਕੀਆਂ ਹੁਸ਼ਿਆਰਪੁਰ, ਤਰਨਤਾਰਨ ਅਤੇ ਕਪੂਰਥਲਾ ਜ਼ਿਲ੍ਹਿਆਂ ਨਾਲ ਸਬੰਧਤ ਹਨ।

ਸਾਊਦੀ ਅਰਬ ਅਤੇ ਓਮਾਨ ਤੋਂ ਵਾਪਸ ਆਈਆਂ ਕੁੜੀਆਂ ਨੇ ਹੈਰਾਨ ਕਰਨ ਵਾਲੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਕਿ ਕਿਵੇਂ ਉਨ੍ਹਾਂ ‘ਤੇ ਤਸ਼ੱਦਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਜੇ ਵੀ ਕਈ ਲੜਕੀਆਂ ਇਨ੍ਹਾਂ ਏਜੰਟਾਂ ਦੇ ਜਾਲ ‘ਚ ਫਸੀਆਂ ਹੋਈਆਂ ਹਨ, ਜੋ ਭਾਰਤ ਤੋਂ ਹੀ ਨਹੀਂ ਸਗੋਂ ਨੇਪਾਲ ਸਮੇਤ ਹੋਰ ਦੇਸ਼ਾਂ ਦੀਆਂ ਵੀ ਹਨ। ਉਨ੍ਹਾਂ ਦੱਸਿਆ ਕਿ ਉਥੇ ਲੜਕੀਆਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਹੈ।

ਸੰਤ ਸੀਚੇਵਾਲ ਨੇ ਕਿਹਾ ਕਿ ਖਾੜੀ ਦੇਸ਼ਾਂ ਵਿੱਚ ਟਰੈਵਲ ਏਜੰਟਾਂ ਰਾਹੀਂ ਲੜਕੀਆਂ ਦਾ ਸ਼ੋਸ਼ਣ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਟਰੈਵਲ ਏਜੰਟ ਪੰਜਾਬ ਦੀਆਂ ਕੁੜੀਆਂ ਨੂੰ ਚੰਗੇ ਭਵਿੱਖ, ਵਧੀਆ ਤਨਖਾਹ ਅਤੇ ਘਰ ਦੇ ਆਸਾਨ ਕੰਮ ਦਾ ਵਾਅਦਾ ਕਰਕੇ ਆਪਣੇ ਚੁੰਗਲ ਵਿੱਚ ਫਸਾ ਰਹੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਅਰਬ ਦੇਸ਼ਾਂ ਵਿੱਚ ਲੜਕੀਆਂ ਦਾ ਸ਼ੋਸ਼ਣ ਚਿੰਤਾਜਨਕ ਹੈ। ਉਨ੍ਹਾਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਲੜਕੀਆਂ ਸੁਰੱਖਿਅਤ ਆਪਣੇ ਪਰਿਵਾਰਾਂ ਤੱਕ ਪਹੁੰਚ ਸਕੀਆਂ। ਉਨ੍ਹਾਂ ਦੱਸਿਆ ਕਿ ਜਨਵਰੀ ਅਤੇ ਫਰਵਰੀ ਮਹੀਨੇ ਦੌਰਾਨ ਇਨ੍ਹਾਂ 2 ਲੜਕੀਆਂ ਦੇ ਨਾਲ 4 ਹੋਰ ਲੜਕੀਆਂ ਵੀ ਵਾਪਸ ਆਈਆਂ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments