Home ਪੰਜਾਬ ਫਿਲਮ ‘ਚਾਲੀ ਦਿਨ’ ਇਸ ਦਿਨ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼

ਫਿਲਮ ‘ਚਾਲੀ ਦਿਨ’ ਇਸ ਦਿਨ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼

0

ਚੰਡੀਗੜ੍ਹ : ‘ਲੋਨ ਟ੍ਰੀ ਐਂਟਰਪ੍ਰਾਈਜ਼’ ਨੇ ਆਪਣੀ ਆਉਣ ਵਾਲੀ ਫਿਲਮ ‘ਚਾਲੀ ਦਿਨ’ ਦਾ ਐਲਾਨ ਕੀਤਾ ਗਿਆ ਹੈ। ਇਹ ਫਿਲਮ ਗੁਰਪ੍ਰੀਤ ਐਸ. ਧੁੱਗਾ ਦੇ ਸਭ ਤੋਂ ਵੱਧ ਵਿਕਣ ਵਾਲੇ ਪੰਜਾਬੀ ਨਾਵਲ ‘ਚਾਲੀ ਦਿਨ’ ‘ਤੇ ਅਧਾਰਤ ਹੈ। ਇਸ ਫਿਲਮ ਦਾ ਨਿਰਦੇਸ਼ਨ ਨਾਮਵਰ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਵੱਲੋਂ ਕੀਤਾ ਗਿਆ ਹੈ। ਇਸ ਫਿਲਮ ਵਿਚ ਮਸ਼ਹੂਰ ਗਾਇਕ ਤੇ ਲੇਖਕ ਦੇਬੀ ਮਖਸੂਸਪੁਰੀ ਨਜ਼ਰ ਆਉਣਗੇ।

ਫਿਲਮ ਵਿਚ ਗੁਰਪ੍ਰੀਤ ਘੁੱਗੀ, ਦ੍ਰਿਸ਼ਟੀ ਤਲਵਾਰ, ਨਿਰਮਲ ਰਿਸ਼ੀ ਅਤੇ ਹਾਰਬੀ ਸਾਂਘਾ ਵਰਗੇ ਦਿੱਗਜ ਕਲਾਕਾਰ ਸ਼ਾਮਲ ਹਨ। ਇਸ ਫਿਲਮ ਰਾਹੀਂ ਸੁੱਖਣ ਵੜੈਚ ਨੂੰ ਫਿਲਮੀ ਦੁਨੀਆ ਵਿਚ ਪੇਸ਼ ਕੀਤਾ ਜਾ ਰਿਹਾ ਹੈ, ਜਦਕਿ ਦੇਬੀ ਮਖਸੂਸਪੁਰੀ ਵੀ ਵੱਖਰੇ ਰੂਪ ਵਿਚ ਨਜ਼ਰ ਆਉਣਗੇ। ਫਿਲਮ ਦਾ ਪ੍ਰੋਜੈਕਟ ਡਿਜ਼ਾਈਨ ਗੁਰਪ੍ਰੀਤ ਘੁੱਗੀ ਵੱਲੋਂ ਤਿਆਰ ਕੀਤਾ ਗਿਆ ਹੈ। ਫਿਲਮ ਦਾ ਸੰਗੀਤ ਬੀਟ ਮਨਿਸਟਰ ਨੇ ਤਿਆਰ ਕੀਤਾ ਹੈ ਅਤੇ ਗੀਤਾਂ ਦੇ ਬੋਲ ਹਰਮਨਜੀਤ ਸਿੰਘ ਨੇ ਲਿਖੇ ਹਨ।

ਗਗਨ ਸੱਚਦੇਵਾ ਨੇ ਫਿਲਮ ਦੀ ਸੰਪਾਦਨਾ ਕੀਤੀ ਹੈ ਅਤੇ ਵਿਜੇ ਗਿਰੀ ਨੇ ਆਰਟ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਈਆਂ ਹਨ। ਫਿਲਮ ਦੀ ਐਗਜ਼ੀਕਿਊਟਿਵ ਪ੍ਰੋਡਕਸ਼ਨ ਗੁਰਲਵ ਸਿੰਘ ਰਤੋਲ ਦੀ ਦੇਖ-ਰੇਖ ਹੇਠ ਮੁਕੰਮਲ ਹੋਈ ਹੈ। ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਦੀ ਉਡੀਕ ਜਲਦੀ ਹੀ ਖਤਮ ਹੋਣ ਵਾਲੀ ਹੈ ਕਿਉਂਕਿ ਇਹ ਫਿਲਮ 19 ਜੂਨ 2026 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

NO COMMENTS

LEAVE A REPLY

Please enter your comment!
Please enter your name here

Exit mobile version