Home ਮਨੋਰੰਜਨ ਇਨ੍ਹਾਂ ਛੇ ਦੇਸ਼ਾਂ ‘ਚ ਫਿਲਮ “ਬਾਰਡਰ 2” ‘ਤੇ ਲੱਗੀ ਪਾਬੰਦੀ

ਇਨ੍ਹਾਂ ਛੇ ਦੇਸ਼ਾਂ ‘ਚ ਫਿਲਮ “ਬਾਰਡਰ 2” ‘ਤੇ ਲੱਗੀ ਪਾਬੰਦੀ

0

ਮੁੰਬਈ : ਫਿਲਮ “ਬਾਰਡਰ 2” ਹਾਲੇ ਰਿਲੀਜ਼ ਵੀ ਨਹੀਂ ਹੋਈ ਹੈ ਕਿ ਇਸ ‘ਤੇ ਪਾਬੰਦੀ ਦੀ ਪ੍ਰਕਿ ਰਿਆ ਸ਼ੁਰੂ ਵੀ ਹੋ ਗਈ ਹੈ। ਪਾਕਿਸਤਾਨ ਵਿੱਚ ਪਹਿਲਾਂ ਹੀ ਇਹ ਫਿਲਮ ਪਾਬੰਦੀਸ਼ੁਦਾ ਹੈ। ਹੁਣ, ਇਸ ‘ਤੇ ਛੇ ਹੋਰ ਦੇਸ਼ਾਂ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ। ਕਾਰਨ ਹੈ ਇਸ ਫਿਲਮ ਦਾ ਕੰਟੇਂਟ ,ਜੋ ਕਿ ਇੱਕ ਸੱਚੀ ਘਟਨਾ ਨੂੰ ਦਿਖਾਉਂਦਾ ਹੈ । ਹਾਲਾਂਕਿ, ਇਸ ਦੀ ਰਿਲੀਜ਼ ‘ਤੇ ਰੋਕ ਲਗਾਉਣ ਵਾਲੇ ਦੇਸ਼ਾਂ ਨੂੰ ਇਹ ਫਿਲਮ ਪਾਕਿਸਤਾਨ ਵਿਰੋਧੀ ਨਜ਼ਰ ਆਉਂਦੀ ਹੈ। ਇਸ ਲਈ, ਉਨ੍ਹਾਂ ਨੇ ਆਪਣੇ ਦੇਸ਼ਾਂ ਵਿੱਚ ਇਸਦੀ ਰਿਲੀਜ਼ ਦੀ ਆਗਿਆ ਨਾ ਦੇਣ ਦਾ ਫ਼ੈਸਲਾ ਕੀਤਾ ਹੈ। 23 ਜਨਵਰੀ ਨੂੰ, ਫਿਲਮ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ, ਸਿਵਾਏ ਉਨ੍ਹਾਂ ਦੇਸ਼ਾਂ ਦੇ ਜਿਨ੍ਹਾਂ ਨੇ ਇਸ ‘ਤੇ ਪਾਬੰਦੀ ਲਗਾਈ ਹੈ।

ਕਿਨ੍ਹਾਂ ਛੇ ਦੇਸ਼ਾਂ ਨੇ ਲਗਾਈ ਫਿਲਮ “ਬਾਰਡਰ 2” ‘ਤੇ ਪਾਬੰਦੀ ?
ਬਾਲੀਵੁੱਡ ਹੰਗਾਮਾ ਦੀ ਇੱਕ ਰਿਪੋਰਟ ਦੇ ਅਨੁਸਾਰ, ਖਾੜੀ ਦੇਸ਼ਾਂ ਵਿੱਚ ਸੰਨੀ ਦਿਓਲ-ਸਟਾਰਰ “ਬਾਰਡਰ 2” ਥੀਏਟਰ ਵਿੱਚ ਰਿਲੀਜ਼ ਨਹੀਂ ਹੋਵੇਗੀ। ਇਨ੍ਹਾਂ ਛੇ ਦੇਸ਼ਾਂ ਵਿੱਚ ਯੂ.ਏ.ਈ., ਸਾਊਦੀ ਅਰਬ, ਕਤਰ, ਕੁਵੈਤ, ਓਮਾਨ ਅਤੇ ਬਹਿਰੀਨ ਸ਼ਾਮਲ ਹਨ। ਰਿਪੋਰਟਾਂ ਦੇ ਅਨੁਸਾਰ, ਵਿਤਰਕਾਂ ਨੇ ਫਿਲਮ “ਬਾਰਡਰ 2” ਨੂੰ ਇਨ੍ਹਾਂ ਦੇਸ਼ਾਂ ਵਿੱਚ ਰਿਲੀਜ਼ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਪਰ ਪਾਕਿਸਤਾਨ ਵਿਰੋਧੀ ਕੰਟੇਂਟ ਹੋਣ ਕਰਕੇ ਉਹ ਇਸ ਵਿੱਚ ਅਸਫ਼ਲ ਰਹੇ। ਸਪੱਸ਼ਟ ਤੌਰ ‘ਤੇ, ਇਨ੍ਹਾਂ ਛੇ ਦੇਸ਼ਾਂ ਵਿੱਚ ਪਾਬੰਦੀ ਫਿਲਮ ਦੇ ਵਿਦੇਸ਼ੀ ਸੰਗ੍ਰਹਿ ‘ਤੇ ਨਕਾਰਾਤਮਕ ਪ੍ਰਭਾਵ ਪਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version