HomePunjabਸਿਰਫ 12 ਮਿੰਟਾਂ 'ਚ ਚੋਰਾਂ ਦਾ ਕਾਰਨਾਮਾ, ਸੀ.ਸੀ.ਟੀ.ਵੀ 'ਚ ਕੈਦ ਹੋਈ ਵਾਰਦਾਤ

ਸਿਰਫ 12 ਮਿੰਟਾਂ ‘ਚ ਚੋਰਾਂ ਦਾ ਕਾਰਨਾਮਾ, ਸੀ.ਸੀ.ਟੀ.ਵੀ ‘ਚ ਕੈਦ ਹੋਈ ਵਾਰਦਾਤ

ਲੁਧਿਆਣਾ : ਸ਼ਹਿਰ ‘ਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ (Ludhiana) ਦੇ ਨਿਊ ਕਰਤਾਰ ਨਗਰ (New Kartar Nagar) ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਚੋਰਾਂ ਨੇ ਤੜਕੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ। ਘਟਨਾ ਕਰੀਬ 4.44 ਵਜੇ ਵਾਪਰੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਵੇਰੇ ਜਦੋਂ ਪਤੀ-ਪਤਨੀ ਸੈਰ ਕਰਨ ਲਈ ਨਿਕਲੇ ਤਾਂ ਚੋਰ ਉਨ੍ਹਾਂ ਦੇ ਪਿੱਛੇ ਘਰ ‘ਚ ਦਾਖਲ ਹੋ ਗਏ। ਇਸ ਦੌਰਾਨ ਉਸ ਦੀ ਬਜ਼ੁਰਗ ਮਾਂ ਅਤੇ 10 ਸਾਲਾ ਬੇਟਾ ਘਰ ਦੇ ਵੱਖਰੇ-ਵੱਖਰੇ ਕਮਰਿਆਂ ਵਿਚ ਸੌਂ ਰਹੇ ਸਨ।

ਪੀੜਤ ਜੋੜੇ ਨੇ ਚੋਰੀ ਦੀ ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਇਸ ਦੌਰਾਨ ਸੰਦੀਪ ਗਰਗ ਨੇ ਆਪਣੇ ਬਿਆਨ ‘ਚ ਦੱਸਿਆ ਕਿ ਜਦੋਂ ਉਹ ਸੈਰ ਕਰਨ ਤੋਂ ਬਾਅਦ ਘਰ ਪਰਤਿਆ ਤਾਂ ਘਰ ‘ਚ ਦਾਖਲ ਹੋਣ ‘ਤੇ ਉਹ ਹੈਰਾਨ ਰਹਿ ਗਿਆ। ਕਮਰੇ ਵਿੱਚ ਦਰਾਜ਼ ਖੁੱਲ੍ਹੇ ਪਾਏ ਗਏ। ਦਰਾਜ਼ ਵਿੱਚੋਂ 40 ਹਜ਼ਾਰ ਰੁਪਏ ਚੋਰੀ ਹੋ ਗਏ। ਚੋਰ ਨੇ ਇਸ ਵਾਰਦਾਤ ਨੂੰ ਸਿਰਫ 12 ਮਿੰਟਾਂ ‘ਚ ਅੰਜਾਮ ਦਿੱਤਾ। ਚੋਰੀ ਘਰ ਵਿੱਚ ਲੱਗੇ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ। ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਚੋਰ ਘਰ ‘ਚੋਂ ਕਰੀਬ 55 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਏ।

ਪੀੜਤ ਨੇ ਦੱਸਿਆ ਕਿ ਚੋਰ ਉਸ ਦੇ ਲੜਕੇ ਦਾ ਗੋਲਕ ਵੀ ਲੈ ਗਏ, ਜਿਸ ਵਿੱਚ ਕਰੀਬ 17 ਹਜ਼ਾਰ ਰੁਪਏ ਜਮ੍ਹਾਂ ਸਨ। ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਵਿੱਚ ਗੁੱਸਾ ਹੈ ਕਿ ਚੋਰ ਬਿਨਾਂ ਕਿਸੇ ਡਰ ਤੋਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਹੈ। ਚੋਰਾਂ ਦੇ ਹੌਸਲੇ ਬੁਲੰਦ ਹਨ। ਪੁਲਿਸ ਨੇ ਪੀੜਤ ਜੋੜੇ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments