Home ਪੰਜਾਬ ਪ੍ਰਸਿੱਧ ਬਾਬਾ ਸੋਢਲ ਮੇਲਾ 6 ਸਤੰਬਰ ਤੋਂ ਹੋਵੇਗਾ ਸ਼ੁਰੂ

ਪ੍ਰਸਿੱਧ ਬਾਬਾ ਸੋਢਲ ਮੇਲਾ 6 ਸਤੰਬਰ ਤੋਂ ਹੋਵੇਗਾ ਸ਼ੁਰੂ

0

ਜਲੰਧਰ : ਲੱਖਾਂ ਲੋਕਾਂ ਦੀ ਆਸਥਾ ਦਾ ਕੇਂਦਰ ਬਣ ਚੁੱਕਾ ਉੱਤਰੀ ਭਾਰਤ ਦਾ ਪ੍ਰਸਿੱਧ ਬਾਬਾ ਸੋਢਲ ਮੇਲਾ ਜੋ ਇਸ ਵਾਰੀ 6 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਮੇਲੇ ਤੋਂ 5 ਦਿਨ ਪਹਿਲਾਂ ਹੀ ਸ਼ਰਧਾਲੂ ਆਉਣੇ ਸ਼ੁਰੂ ਹੋ ਗਏ ਹਨ। ਮੰਦਰ ਮਾਰਗ ਨੂੰ ਪੂਰੀ ਤਰ੍ਹਾਂ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ। ਸ਼੍ਰੀ ਸਿੱਧ ਬਾਬਾ ਸੋਢਲ ਟਰੱਸਟ ਵੱਲੋਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ, ਜਦਕਿ ਝੂਲੇ ਸਜ ਗਏ ਹਨ ਅਤੇ ਸਟਾਲਾਂ ‘ਤੇ ਸਮਾਨ ਵਿਕਣਾ ਸ਼ੁਰੂ ਹੋ ਗਿਆ ਹੈ। ਐਤਵਾਰ ਤੋਂ ਹੀ ਮੰਦਰ ਵਿੱਚ ਭਕਤਾਂ ਦੀ ਭੀੜ ਲੱਗਣ ਲੱਗੀ ਹੈ।

ਇਸ ਵਾਰ ਬਾਬਾ ਪ੍ਰਤੀ ਸ਼ਰਧਾਲੂਆਂ ਦੀ ਆਸਥਾ ਪਹਿਲਾਂ ਤੋਂ ਹੀ ਦੇਖਣ ਤੋਂ ਮਿਲੀ ਹੈ। ਇਸ ਦੌਰਾਨ ਸ਼ਰਧਾਲੂਆਂ ਵੱਲੋਂ ਲਗਾਏ ਗਏ ਲੰਗਰ ਦੀ ਸ਼ੁਰੂਆਤ ਟਰੱਸਟ ਦੇ ਕੈਸ਼ੀਅਰ ਸੁਰੇਸ਼ ਚੱਢਾ, ਟਰੱਸਟੀ ਅਤੇ ਮੇਲਾ ਇੰਚਾਰਜ ਤਰਸੇਮ ਕਪੂਰ ਵੱਲੋਂ ਕੀਤੀ ਗਈ। ਇਸ ਮੌਕੇ ਚੱਢਾ ਭਾਈਚਾਰੇ ਦੇ ਕੈਸ਼ੀਅਰ ਅਨਿਲ ਚੱਢਾ, ਗਣੋਸ਼ ਚੱਢਾ ਕਾਲਾ, ਰਮਨ ਸ਼ਰਮਾ, ਅਸ਼ਵਨੀ ਸ਼ਰਮਾ, ਸੌਰਭ ਸ਼ਰਮਾ ਮੌਜੂਦ ਸਨ।

NO COMMENTS

LEAVE A REPLY

Please enter your comment!
Please enter your name here

Exit mobile version