HomePunjabਲੁਧਿਆਣਾ ਦੇ ਨਿੱਜੀ ਹੋਟਲ 'ਚੋਂ 22 ਸਾਲਾ ਨੌਜਵਾਨ ਦੀ ਲਾਸ਼ ਹੋਈ ਬਰਾਮਦ

ਲੁਧਿਆਣਾ ਦੇ ਨਿੱਜੀ ਹੋਟਲ ‘ਚੋਂ 22 ਸਾਲਾ ਨੌਜਵਾਨ ਦੀ ਲਾਸ਼ ਹੋਈ ਬਰਾਮਦ

ਲੁਧਿਆਣਾ: ਲੁਧਿਆਣਾ ਰੇਲਵੇ ਸਟੇਸ਼ਨ ਫਾਟਕ 1 (Ludhiana Railway Station Gate 1) ਦੇ ਕੋਲ ਇੱਕ ਨਿੱਜੀ ਹੋਟਲ ਦੇ ਕਮਰੇ ਵਿੱਚੋਂ 22 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਦੀ ਪਛਾਣ ਅਰਸ਼ਦੀਪ ਸਿੰਘ ਵਾਸੀ ਕੂੰਮਕਲਾਂ ਵਜੋਂ ਹੋਈ ਹੈ। ਮ੍ਰਿਤਕ 6 ਜੁਲਾਈ ਨੂੰ ਇਕ ਹੋਰ ਸਾਥੀ ਨਾਲ ਹੋਟਲ ਆਇਆ ਸੀ ਅਤੇ ਸਵੇਰ ਦੀ ਰੇਲਗੱਡੀ ਦਾ ਹਵਾਲਾ ਦੇ ਕੇ ਕਮਰਾ ਬੁੱਕ ਕਰਵਾਇਆ ਸੀ। ਪਰ ਅਗਲੇ ਦਿਨ ਜਦੋਂ ਹੋਟਲ ਸਟਾਫ ਨੇ ਚੈੱਕ ਆਊਟ ਕਰਨ ਲਈ ਫੋਨ ਕੀਤਾ ਤਾਂ ਮ੍ਰਿਤਕ ਨੇ ਫੋਨ ਨਹੀਂ ਚੁੱਕਿਆ। ਸਟਾਫ ਨੇ ਜਦੋਂ ਕਮਰਾ ਖੋਲ੍ਹਿਆ ਤਾਂ ਅੰਦਰ ਉਸ ਦੀ ਲਾਸ਼ ਪਈ ਸੀ ਅਤੇ ਮੂੰਹ ਵਿਚੋਂ ਖੂਨ ਵਹਿ ਰਿਹਾ ਸੀ।

ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ ਪਰ ਪੁਲਿਸ ਨੇ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਮ੍ਰਿਤਕ ਦਾ ਇੱਕ ਹੋਰ ਸਾਥੀ ਵੀ ਉਸ ਦੇ ਨਾਲ ਆਇਆ ਸੀ, ਉਹ ਵੀ ਕੂੰਮਕਲਾਂ ਦਾ ਹੀ ਰਹਿਣ ਵਾਲਾ ਹੈ। ਹਾਲਾਂਕਿ ਮ੍ਰਿਤਕ ਦੀ ਮੌਤ ਦੇ ਬਾਅਦ ਤੋਂ ਉਹ ਫਰਾਰ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਮੌਕੇ ‘ਤੇ ਫੋਰੈਂਸਿਕ ਟੀਮਾਂ ਬੁਲਾ ਕੇ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments