HomePunjabਸਾਬਕਾ CM ਚੰਨੀ ਨੂੰ ਨਮਾਜ਼ ਅਦਾ ਕਰਨ ਤੋਂ ਰੋਕਣ 'ਤੇ ਮਾਹੌਲ ਹੋਇਆ...

ਸਾਬਕਾ CM ਚੰਨੀ ਨੂੰ ਨਮਾਜ਼ ਅਦਾ ਕਰਨ ਤੋਂ ਰੋਕਣ ‘ਤੇ ਮਾਹੌਲ ਹੋਇਆ ਤਣਾਅਪੂਰਨ

ਜਲੰਧਰ : ਈਦ-ਉਲ-ਫਿਤਰ ਦੇ ਮੌਕੇ ‘ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Former Chief Minister Charanjit Singh Channi) ਮੁਸਲਿਮ ਭਾਈਚਾਰੇ ਨੂੰ ਵਧਾਈ ਦੇਣ ਲਈ ਜਲੰਧਰ ਸ਼ਹਿਰ ਦੀਆਂ ਕਈ ਮਸਜਿਦਾਂ ਅਤੇ ਈਦਗਾਹਾਂ ‘ਚ ਪਹੁੰਚੇ।

ਗੁਲਾਬ ਦੇਵੀ ਰੋਡ ‘ਤੇ ਸਥਿਤ ਈਦਗਾਹ ‘ਚ ਜਦੋਂ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ ਅਦਾ ਕਰਨ ਲਈ ਖੜ੍ਹੇ ਹੋਏ ਤਾਂ ਉੱਥੇ ਮੌਜੂਦ ਚੰਨੀ ਵੀ ਉਨ੍ਹਾਂ ਦੇ ਨਾਲ ਕਤਾਰ ‘ਚ ਖੜ੍ਹੇ ਹੋਣ ਲੱਗੇ, ਜਿਸ ‘ਤੇ ਇਕ ਬਜ਼ੁਰਗ ਮੁਸਲਿਮ ਵਿਅਕਤੀ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਕਿਹਾ ਕਿ ਤੁਸੀਂ ਮੁਸਲਮਾਨਾਂ ‘ਚ ਖੜ੍ਹੇ ਹੋ ਕੇ ਨਮਾਜ਼ ਨਹੀਂ ਪੜ੍ਹ ਸਕਦੇ।

ਇਸ ਮਾਮਲੇ ਨੂੰ ਲੈ ਕੇ ਚੰਨੀ ਦੇ ਨਾਲ ਆਏ ਮੁਸਲਿਮ ਆਗੂ ਜੱਬਾਰ ਖਾਨ ਅਤੇ ਬਜ਼ੁਰਗ ਵਿਚਕਾਰ ਤਕਰਾਰਬਾਜ਼ੀ ਹੋ ਗਈ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਮਾਹੌਲ ਗਰਮ ਹੁੰਦਾ ਦੇਖ ਚਰਨਜੀਤ ਸਿੰਘ ਚੰਨੀ ਉਥੋਂ ਹਟ ਗਏ ਅਤੇ ਪਿੱਛੇ ਦੂਜੀ ਲਾਈਨ ਵਿਚ ਖੜ੍ਹੇ ਹੋ ਕੇ ਮੁਸਲਿਮ ਭਾਈਚਾਰੇ ਨਾਲ ਨਮਾਜ਼ ਅਦਾ ਕੀਤੀ।

ਵਰਨਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਜਲੰਧਰ ਤੋਂ ਕਾਂਗਰਸ ਦਾ ਸੰਭਾਵੀ ਉਮੀਦਵਾਰ ਦੱਸਿਆ ਜਾ ਰਿਹਾ ਹੈ ਅਤੇ ਉਹ ਜ਼ਿਲ੍ਹੇ ਵਿੱਚ ਕਿਸੇ ਵੀ ਪ੍ਰੋਗਰਾਮ ਨੂੰ ਨਹੀਂ ਛੱਡ ਰਹੇ ਹਨ। ਇੱਕ ਹਫਤਾ ਪਹਿਲਾਂ ਉਹ ਮੁਬੀਨ ਖਾਨ ਦੁਆਰਾ ਆਯੋਜਿਤ ਇਫਤਾਰ ਪਾਰਟੀ ਵਿੱਚ ਵੀ ਸ਼ਾਮਲ ਹੋਏ ਸਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments