Home ਦੇਸ਼ ਸ਼੍ਰੀ ਬੁੱਢਾ ਅਮਰਨਾਥ ਜੀ-2026 ਦੀ ਸਲਾਨਾ ਪਵਿੱਤਰ ਯਾਤਰਾ ਅੱਜ ਤੋਂ ਹੋਈ ਸ਼ੁਰੂ

ਸ਼੍ਰੀ ਬੁੱਢਾ ਅਮਰਨਾਥ ਜੀ-2026 ਦੀ ਸਲਾਨਾ ਪਵਿੱਤਰ ਯਾਤਰਾ ਅੱਜ ਤੋਂ ਹੋਈ ਸ਼ੁਰੂ

0

ਜੰਮੂ : ਸ਼੍ਰੀ ਬੁੱਢਾ ਅਮਰਨਾਥ ਜੀ-2026 ਦੀ ਸਾਲਾਨਾ ਪਵਿੱਤਰ ਯਾਤਰਾ ਅੱਜ , ਸੋਮਵਾਰ ਨੂੰ ਸ਼ੁਰੂ ਹੋ ਗਈ ਹੈ। ਉਪ ਰਾਜਪਾਲ ਮਨੋਜ ਸਿਨਹਾ ਨੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਸਮੂਹ ਸ਼ਰਧਾਲੂਆਂ ਨੂੰ ਸੁਰੱਖਿਅਤ, ਸੁੱਖਦ ਅਤੇ ਅਧਿਆਤਮਿਕ ਰੂਪ ਨਾਲ ਭਰਪੂਰ ਯਾਤਰਾ ਦੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ ।

ਸ਼੍ਰੀ-ਬੁੱਢਾ-ਅਮਰਨਾਥ-ਯਾਤਰਾ-2026
ਉਪ ਰਾਜਪਾਲ ਨੇ ਕਿਹਾ ਕਿ ਬਾਬਾ ਬੁੱਢਾ ਅਮਰਨਾਥ ਦੀ ਪਵਿੱਤਰ ਯਾਤਰਾ ਇੱਕ ਡੂੰਘਾ ਅਧਿਆਤਮਿਕ ਅਨੁਭਵ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਤੀਰਥ ਯਾਤਰਾ ਹਰ ਸ਼ਰਧਾਲੂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀਆਂ ਲਿਆਉਣ ਦੇ ਨਾਲ-ਨਾਲ ਜੀਵਨ ਦੀਆਂ ਡੂੰਘੀਆਂ ਸੱਚਾਈਆਂ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਦੀ ਹੈ।

ਉਪ ਰਾਜਪਾਲ ਨੇ ਯਾਤਰਾ ਅਤੇ ਬੁੱਢਾ ਅਮਰਨਾਥ ਜੀ ਮੇਲੇ ਦੇ ਸੁਚਾਰੂ ਸੰਚਾਲਨ ਲਈ ਬਾਬਾ ਅਮਰਨਾਥ ਅਤੇ ਬੁੱਢਾ ਅਮਰਨਾਥ ਯਾਤਰੀ ਟਰੱਸਟ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਸਥਾਨਕ ਪ੍ਰਸ਼ਾਸਨ, ਲੰਗਰ ਸੰਗਠਨਾਂ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਸ਼੍ਰੀ-ਬੁੱਢਾ-ਅਮਰਨਾਥ-ਯਾਤਰਾ-2026
ਯਾਤਰਾ ਦੇ ਉਦਘਾਟਨ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਸਾਧੂ, ਸੰਤ, ਧਾਰਮਿਕ ਆਗੂ, ਲੋਕ ਨੁਮਾਇੰਦੇ, ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ, ਸੁਰੱਖਿਆ ਬਲਾਂ ਦੇ ਅਧਿਕਾਰੀ, ਪਤਵੰਤੇ ਨਾਗਰਿਕ ਅਤੇ ਉਤਸਾਹਿਤ ਸ਼ਰਧਾਲੂ ਹਾਜ਼ਰ ਸਨ। ਸ਼ਰਧਾਲੂਆਂ ਲਈ ਯਾਤਰਾ ਰੂਟ ‘ਤੇ ਸੁਰੱਖਿਆ, ਰਿਹਾਇਸ਼, ਭੋਜਨ, ਸਿਹਤ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ।

NO COMMENTS

LEAVE A REPLY

Please enter your comment!
Please enter your name here

Exit mobile version