HomeSportਅਫਗਾਨਿਸਤਾਨ ਨਾਲ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

ਅਫਗਾਨਿਸਤਾਨ ਨਾਲ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

ਮੁੰਬਈ: ਅਫਗਾਨਿਸਤਾਨ (Afghanistan) ਖ਼ਿਲਾਫ਼ 11 ਜਨਵਰੀ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ (T20 series) ‘ਚ ਕਪਤਾਨ ਰੋਹਿਤ ਸ਼ਰਮਾ (Captain Rohit Sharma) ਅਤੇ ਤਜਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਦੀ ਟੀਮ ‘ਚ ਵਾਪਸੀ ਹੋਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ  ਅਫਗਾਨਿਸਤਾਨ ਖ਼ਿਲਾਫ਼ ਟੀ-20 ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ ਹੈ। ਟੀਮ ‘ਚ ਰੋਹਿਤ ਅਤੇ ਵਿਰਾਟ ਦੀ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਵਾਪਸੀ ਹੋਈ ਹੈ। ਦੋਵਾਂ ਨੇ 2022 ਦੇ ਟੀ-20 ਵਿਸ਼ਵ ਕੱਪ ਤੋਂ ਬਾਅਦ ਕੋਈ ਅੰਤਰਰਾਸ਼ਟਰੀ ਟੀ-20 ਮੈਚ ਨਹੀਂ ਖੇਡਿਆ ਸੀ।

ਰੋਹਿਤ ਦੀ ਗੈਰ-ਮੌਜੂਦਗੀ ‘ਚ ਹਾਰਦਿਕ ਪੰਡਯਾ ਟੀ-20 ਟੀਮ ਦੀ ਕਪਤਾਨੀ ਕਰ ਰਹੇ ਸਨ। ਜਦੋਂ ਹਾਰਦਿਕ ਵਨਡੇ ਵਿਸ਼ਵ ਕੱਪ ਦੌਰਾਨ ਜ਼ਖਮੀ ਹੋ ਗਿਆ ਸੀ, ਤਾਂ ਸੂਰਿਆਕੁਮਾਰ ਯਾਦਵ ਨੇ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਸੀਰੀਜ਼ ‘ਚ ਭਾਰਤ ਦੀ ਕਪਤਾਨੀ ਕੀਤੀ ਸੀ। ਪਰ ਹੁਣ ਇਹ ਦੋਵੇਂ ਖਿਡਾਰੀ ਜ਼ਖਮੀ ਹਨ ਅਤੇ ਆਈਪੀਐਲ ਦੌਰਾਨ ਵਾਪਸੀ ਕਰ ਸਕਦੇ ਹਨ। ਰੋਹਿਤ ਨੇ ਨਾ ਸਿਰਫ ਵਾਪਸੀ ਕੀਤੀ ਹੈ, ਸਗੋਂ ਉਹ ਟੀਮ ਦੀ ਕਪਤਾਨੀ ਵੀ ਸੰਭਾਲਦੇ ਨਜ਼ਰ ਆਉਣਗੇ। ਉਸ ਦੇ ਨਾਲ ਸ਼ੁਭਮਨ ਗਿੱਲ ਅਤੇ ਯਸ਼ਸਵੀ ਜੈਸਵਾਲ ਨੂੰ ਸ਼ੁਰੂਆਤੀ ਬੱਲੇਬਾਜ਼ੀ ਵਿਕਲਪ ਵਜੋਂ ਰੱਖਿਆ ਗਿਆ ਹੈ, ਜਦਕਿ ਰੁਤੂਰਾਜ ਗਾਇਕਵਾੜ ਉਂਗਲੀ ਦੀ ਸੱਟ ਕਾਰਨ ਟੀਮ ਤੋਂ ਬਾਹਰ ਹਨ। ਗਾਇਕਵਾੜ ਨੂੰ ਇਹ ਸੱਟ ਦੱਖਣੀ ਅਫਰੀਕਾ ਦੌਰੇ ਦੌਰਾਨ ਲੱਗੀ ਸੀ।

ਟੀਮ ਕੋਲ ਜਿਤੇਸ਼ ਸ਼ਰਮਾ ਅਤੇ ਸੰਜੂ ਸੈਮਸਨ ਵਿੱਚ ਦੋ ਵਿਕਟਕੀਪਰ ਵਿਕਲਪ ਹਨ, ਜਦੋਂ ਕਿ ਵਨਡੇ ਅਤੇ ਟੈਸਟ ਕ੍ਰਿਕਟ ਵਿੱਚ ਸਫਲ ਵਾਪਸੀ ਕਰਨ ਵਾਲੇ ਕੇਐਲ ਰਾਹੁਲ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਸੰਜੂ ਸੈਮਸਨ ਨੇ ਦੱਖਣੀ ਅਫਰੀਕਾ ਖ਼ਿਲਾਫ਼ ਵਨਡੇ ਸੀਰੀਜ਼ ‘ਚ ਸੈਂਕੜਾ ਲਗਾਇਆ ਸੀ। ਉਥੇ ਹੀ ਆਸਟ੍ਰੇਲੀਆ ਖ਼ਿਲਾਫ਼ ਆਖਰੀ ਟੀ-20 ‘ਚ ਅਰਧ ਸੈਂਕੜਾ ਲਗਾਉਣ ਵਾਲੇ ਸ਼੍ਰੇਅਸ ਅਈਅਰ ਨੂੰ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ।

ਹਾਰਦਿਕ ਦੀ ਗੈਰ-ਮੌਜੂਦਗੀ ‘ਚ ਤੇਜ਼ ਗੇਂਦਬਾਜ਼ ਆਲਰਾਊਂਡਰ ਦੇ ਬਦਲ ਵਜੋਂ ਸ਼ਿਵਮ ਦੂਬੇ ਨੂੰ ਟੀਮ ‘ਚ ਰੱਖਿਆ ਗਿਆ ਹੈ। ਰਵਿੰਦਰ ਜਡੇਜਾ ਦੀ ਟੀਮ ‘ਚ ਕੋਈ ਥਾਂ ਨਹੀਂ ਹੈ ਅਤੇ ਉਸ ਦੀ ਥਾਂ ‘ਤੇ ਅਕਸ਼ਰ ਪਟੇਲ ਦੀ ਵਾਪਸੀ ਹੋਈ ਹੈ। ਭਾਰਤ ਕੋਲ ਲੈੱਗ ਸਪਿਨਰ ਵਜੋਂ ਰਵੀ ਬਿਸ਼ਨੋਈ ਅਤੇ ਕੁਲਦੀਪ ਯਾਦਵ ਦਾ ਵਿਕਲਪ ਹੈ, ਜਦਕਿ ਵਾਸ਼ਿੰਗਟਨ ਸੁੰਦਰ ਨੂੰ ਆਫ ਸਪਿਨ ਆਲਰਾਊਂਡਰ ਵਿਕਲਪ ਵਜੋਂ ਟੀਮ ਵਿੱਚ ਰੱਖਿਆ ਗਿਆ ਹੈ।

ਟੀਮ ਵਿੱਚ ਅਰਸ਼ਦੀਪ ਸਿੰਘ, ਅਵੇਸ਼ ਖਾਨ ਅਤੇ ਮੁਕੇਸ਼ ਕੁਮਾਰ ਦੇ ਰੂਪ ਵਿੱਚ ਤਿੰਨ ਨੌਜਵਾਨ ਵਿਕਲਪ ਰੱਖੇ ਗਏ ਹਨ। ਇਸ ਦਾ ਮਤਲਬ ਇਹ ਵੀ ਹੈ ਕਿ ਜਿੱਥੇ ਭਾਰਤੀ ਟੀਮ ਨੇ ਬੱਲੇਬਾਜ਼ੀ ‘ਚ ਤਜਰਬੇਕਾਰ ਚਿਹਰਿਆਂ ਨੂੰ ਤਰਜੀਹ ਦਿੱਤੀ ਹੈ, ਉਥੇ ਤੇਜ਼ ਗੇਂਦਬਾਜ਼ੀ ‘ਚ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਮੁਹੰਮਦ ਸ਼ਮੀ ਵਰਗੇ ਤਜ਼ਰਬੇਕਾਰ ਨਾਵਾਂ ਦੀ ਕਮੀ ਹੈ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਇਹ ਭਾਰਤ ਦੀ ਆਖਰੀ ਟੀ-20 ਸੀਰੀਜ਼ ਹੈ।

ਭਾਰਤੀ ਟੀਮ ਦਾ ਐਲਾਨ:- ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਅਵੇਸ਼ ਖਾਨ ਅਤੇ ਮੁਕੇਸ਼ ਕੁਮਾਰ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments