Home ਦੇਸ਼ ਚੰਬਾ ਜ਼ਿਲ੍ਹੇ ਦੇ ਬੈਰਗੜ੍ਹ-ਸਚ ਪਾਸ-ਕਿਲਰ ਰੋਡ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 8...

ਚੰਬਾ ਜ਼ਿਲ੍ਹੇ ਦੇ ਬੈਰਗੜ੍ਹ-ਸਚ ਪਾਸ-ਕਿਲਰ ਰੋਡ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 8 ਲੋਕਾਂ ਦੀ ਮੌਤ

0

ਚੰਬਾ : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਚੁਰਾਹ ਸਬ-ਡਿਵੀਜ਼ਨ ਵਿੱਚ ਬੈਰਗੜ੍ਹ-ਸਚ ਪਾਸ-ਕਿਲਰ ਰੋਡ ‘ਤੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਕਾਰ ਲਗਭਗ 500 ਮੀਟਰ ਡੂੰਘੀ ਖਾਈ ਵਿੱਚ ਜਾ ਡਿੱਗੀ, ਜਿਸ ਕਾਰਨ ਉਸ ਵਿੱਚ ਸਵਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਜਾਣਕਾਰੀ ਦੇ ਅਨੁਸਾਰ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਕਾਰ ਬਰਫ਼ ਨਾਲ ਢਕੇ ਸੱਚ ਪਾਸ ਖੇਤਰ ਵੱਲ ਜਾ ਰਹੀ ਸੀ।  ਇਹ ਮਾਰਗ ਹਿਮਾਚਲ ਪ੍ਰਦੇਸ਼ ਦੇ ਸਭ ਤੋਂ ਔਖੇ ਅਤੇ ਖਤਰਨਾਕ ਪਹਾੜੀ ਦੱਰਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਹਾਦਸੇ ਦੀ ਜਾਣਾਕਾਰੀ ਸਥਾਨਕ ਲੋਕਾਂ ਨੂੰ ਬੀਤੀ ਦਿਨ ਮਿਲੀ, ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਬੰਗਲੁਰੂ ਤੋਂ ਡਲਹੌਜ਼ੀ ਘੁੰਮਣ ਆਇਆ ਸੀ ਪਰਿਵਾਰ

ਜਾਣਕਾਰੀ ਦੇ ਅਨੁਸਾਰ, ਬੰਗਲੁਰੂ ਦੇ ਆਏ ਇੱਕ ਸੈਲਾਨੀ ਪਰਿਵਾਰ ਨੇ ਡਲਹੌਜ਼ੀ ਘੁੰਮਣ ਦੇ ਲਈ ਟੈਕਸੀ ਬੁੱਕ ਕੀਤੀ ਸੀ। ਇਸ ਪਰਿਵਾਰ ਨੇ ਡਲਹੌਜ਼ੀ ਵਿੱਚ ਰਹਿ ਰਹੇ ਇੱਕ ਹੋਰ ਸੈਲਾਨੀ ਪਰਿਵਾਰ ਦੇ ਨਾਲ ਗੱਡੀ ਸਾਂਝੀ ਕੀਤੀ ਅਤੇ ਸਾਰੇ ਲੋਕ ਸੱਚ ਪਾਸ ਖੇਤਰ ਦੇ ਬਰਫ਼ ਨਾਲ ਢਕੇ ਪਹਾੜਾਂ ਦਾ ਆਨੰਦ ਲੈਣ ਲਈ ਨਿਕਲੇ ਸਨ। ਕਾਰ ਵਿੱਚ ਡਰਾਈਵਰ ਸਮੇਤ ਕੁੱਲ ਨੌਂ ਲੋਕ ਸਵਾਰ ਹੋਣ ਦੀ ਸੂਚਨਾ ਹੈ, ਜਿਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਲ ਸਨ।

ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਡੂੰਘੀ ਖਾਈ ਵਿੱਚ ਡਿੱਗ ਕੇ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਔਖੇ ਇਲਾਕੇ ਅਤੇ ਢਲਾਣ ਦੇ ਕਾਰਨ, ਬਚਾਅ ਅਤੇ ਰਾਹਤ ਕਾਰਜਾਂ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੇਰ ਸ਼ਾਮ ਤੱਕ ਲਾਸ਼ਾਂ ਨੂੰ ਖਾਈ ਵਿੱਚੋਂ ਨਹੀਂ ਕੱਢਿਆ ਜਾ ਸਕਿਆ। ਪ੍ਰਸ਼ਾਸਨ ਨੇ ਕਿਹਾ ਹੈ ਕਿ ਸਥਾਨਕ ਨਿਵਾਸੀਆਂ ਅਤੇ ਬਚਾਅ ਟੀਮਾਂ ਦੀ ਮਦਦ ਨਾਲ ਅੱਜ ਬਚਾਅ ਕਾਰਜ ਮੁੜ ਸ਼ੁਰੂ ਹੋਵੇਗਾ।

ਹਾਦਸੇ ਦੀ ਜਾਂਚ ਵਿੱਚ ਜੁਟੇ ਅਧਿਕਾਰੀ

ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਚੰਬਾ ਦੇ ਪੁਲਿਸ ਸੁਪਰਡੈਂਟ ਵਿਜੇ ਕੁਮਾਰ ਸਕਲਾਨੀ ਨੇ ਹਾਦਸੇ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਘਟਨਾ ਸਥਾਨ ਲਈ ਰਵਾਨਾ ਹੋ ਗਈ ਹੈ ਅਤੇ ਬਚਾਅ ਕਾਰਜ ਜਾਰੀ ਹੈ। ਗੱਡੀ ਵਿੱਚ ਦੋ ਪਰਿਵਾਰਾਂ ਦੇ ਮੈਂਬਰ ਸਵਾਰ ਸਨ। ਫਿਲਹਾਲ, ਕਾਰ ਵਿੱਚ 8 ਜਾਂ 9 ਲੋਕ ਸਨ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਇਹ ਸਾਰੇ ਬੰਗਲੁਰੂ ਤੋਂ ਸਨ, ਅਤੇ ਛੱਤੀਸਗੜ੍ਹ ਦੇ ਲੋਕ ਵੀ ਇਸ ਵਿੱਚ ਸ਼ਾਮਲ ਸਨ। ਇਸਦੀ ਜਾਂਚ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version