Home ਰਾਜਸਥਾਨ ਜੈਪੁਰ ਦੇ ਚੰਦਵਾਜੀ ਥਾਣਾ ਖੇਤਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਲੋਕਾਂ...

ਜੈਪੁਰ ਦੇ ਚੰਦਵਾਜੀ ਥਾਣਾ ਖੇਤਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਲੋਕਾਂ ਦੀ ਮੌਤ

0

ਜੈਪੁਰ : ਚੰਦਵਾਜੀ ਥਾਣਾ ਖੇਤਰ ਵਿੱਚ ਭਿਆਨਕ ਸੜਕ ਹਾਦਸਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ NH-48 ਬਿਲਪੁਰ ਵਿੱਚ ਕੰਟੇਨਰ ਦੇ ਵਿਚਕਾਰ ਤੇਜ਼ ਰਫਤਾਰ ਕਾਰ ਧੱਸਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਬੱਚਿਆਂ ਸਮੇਤ ਪੰਜ ਹੋਰ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਹਾਦਸੇ ਕਾਰਨ ਹਾਈਵੇਅ ‘ਤੇ ਕੁਝ ਸਮੇਂ ਲਈ ਟ੍ਰੈਫਿਕ ਜਾਮ ਹੋ ਗਿਆ। ਲੋਕਾਂ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਚੰਦਵਾਜੀ ਦੇ ਐਸਐਚਓ ਹੀਰਾਲਾਲ ਸੈਣੀ ਨੇ ਦੱਸਿਆ ਕਿ ਹਾਦਸਾ ਚੰਦਵਾਜੀ ਕਲਵਰਟ ਤੋਂ ਇੱਕ ਕਿਲੋਮੀਟਰ ਹਾਈਵੇਅ ‘ਤੇ ਬਿਲਪੁਰ ਵਿੱਚ ਵਾਪਰਿਆ। ਸਵੇਰੇ ਕਰੀਬ 11 ਵਜੇ ਦੇ ਇੱਕ ਕਾਰ ਜੈਪੁਰ ਤੋਂ ਦਿੱਲੀ ਜਾ ਰਹੀ  ਸੀ। ਕਾਰ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਅੱਠ ਲੋਕ ਸਵਾਰ ਸਨ। ਕਾਰ ਅਚਾਨਕ ਕੰਟਰੋਲ ਗੁਆ ਬੈਠੀ ਅਤੇ ਹਾਈਵੇਅ ਦੇ ਕਿਨਾਰੇ ਖੜ੍ਹੇ ਇੱਕ ਕੰਟੇਨਰ ਨਾਲ ਟਕਰਾ ਗਈ।

ਕਾਰ ਵਿੱਚ ਫਸੇ ਜ਼ਖਮੀਆਂ ਨੂੰ ਗੰਭੀਰ ਹਾਲਤ ਵਿੱਚ NIMS ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਵਿੱਚੋਂ ਤਿੰਨ ਨੂੰ ਮ੍ਰਿਤਕ ਐਲਾਨ ਦਿੱਤਾ। ਸਾਰੇ ਲੋਕ ਯੂਪੀ ਦੇ ਰਾਏਬਰੇਲੀ ਅਤੇ ਵਾਰਾਣਸੀ ਦੇ ਰਹਿਣ ਵਾਲੇ ਹਨ ਅਤੇ ਇੱਕ ਹੀ ਪਰਿਵਾਰ ਦੇ ਹਨ। ਪੁਲਿਸ ਨੇ ਨੁਕਸਾਨੀ ਗਈ ਕਾਰ ਅਤੇ ਕੰਟੇਨਰ ਨੂੰ ਜ਼ਬਤ ਕਰ ਲਿਆ ਹੈ। ਸ਼ੰਕਾ ਹੈ ਕਿ ਓਵਰ ਸਪੀਡ ਦੇ ਨਾਲ ਹੀ ਕਾਰ ਡਰਾਈਵਰ ਨੂੰ ਨੀਂਦ ਦੀ ਝਪਕੀ ਆਉਣ ਨਾਲ ਹਾਦਸਾ ਹੋਇਆ ਹੈ। ਹਾਦਸੇ ਤੋਂ ਬਾਅਦ NH-48 ‘ਤੇ ਲੰਬਾ ਜਾਮ ਲੱਗ ਗਿਆ। ਲਗਭਗ ਅੱਧੇ ਘੰਟੇ ਤੱਕ ਦੋਨਾ ਸਾਈਡ ਗੱਡੀਆਂ ਦੀਆਂ ਲਾਈਨਾਂ ਲੱਗ ਗਿਆ। ਹੌਲੀ-ਹੌਲੀ ਦੋਨਾਂ ਸਾਈਡ ਟ੍ਰੈਫਿਕ ਨੂੰ ਸਾਫ ਕੀਤਾ ਗਿਆ।

NO COMMENTS

LEAVE A REPLY

Please enter your comment!
Please enter your name here

Exit mobile version