Home ਸੰਸਾਰ ਅਮਰੀਕਾ ’ਚ ਵਾਪਰਿਆ ਭਿਆਨਕ ਜਹਾਜ਼ ਹਾਦਸਾ, 12 ਲੋਕਾਂ ਦੀ ਹੋਈ ਮੌਤ

ਅਮਰੀਕਾ ’ਚ ਵਾਪਰਿਆ ਭਿਆਨਕ ਜਹਾਜ਼ ਹਾਦਸਾ, 12 ਲੋਕਾਂ ਦੀ ਹੋਈ ਮੌਤ

0

ਅਮਰੀਕਾ : ਅਮਰੀਕਾ ਦੇ ਮਿਸੌਰੀ ਰਾਜ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਬੀਤੇ ਦਿਨ ਇੱਕ ਸਕਾਈਡਾਈਵਿੰਗ ਜਹਾਜ਼ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਬੇਕਾਬੂ ਹੋ ਕੇ ਕਰੈਸ਼ ਹੋ ਗਿਆ। ਇਸ ਦਰਦਨਾਕ ਹਾਦਸੇ ਵਿੱਚ ਪਾਇਲਟ ਸਮੇਤ 12 ਲੋਕਾਂ ਦੀ ਮੌਤ ਹੋ ਗਈ ਹੈ।

ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਮਿਸੂਰੀ ਦੇ ਬਟਲਰ ਮੈਮੋਰੀਅਲ ਹਵਾਈ ਅੱਡੇ ਤੋਂ ਸਥਾਨਕ ਸਮੇਂ ਦੇ ਅਨੁਸਾਰ ਬੀਤੇ ਸਵੇਰ ਲਗਭਗ 11:34 ਵਜੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਇੱਕ ਪੈਸੀਫਿਕ ਏਅਰੋਸਪੇਸ P650 ਜਹਾਜ਼ ਤਕਨੀਕੀ ਨੁਕਸ ਜਾਂ ਅਣਜਾਣ ਕਾਰਨਾਂ ਕਰਕੇ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਪਾਇਲਟ ਅਤੇ 11 ਸਕਾਈ ਡਾਈਵਰਾਂ ਸਮੇਤ 12 ਲੋਕਾਂ ਦੀ ਮੌਤ ਹੋ ਗਈ।

ਮਿਸੂਰੀ ਸਟੇਟ ਹਾਈਵੇਅ ਪੈਟਰੋਲ ਅਤੇ ਬੇਟਸ ਕਾਉਂਟੀ ਐਮਰਜੈਂਸੀ ਮੈਨੇਜਮੈਂਟ ਦੇ ਅਨੁਸਾਰ, ਇਹ ਭਿਆਨਕ ਹਾਦਸਾ ਕੈਨਸਸ ਸਿਟੀ ਤੋਂ ਲਗਭਗ 60 ਮੀਲ ਦੱਖਣ ਵਿੱਚ ਸਥਿਤ ਬਟਲਰ ਦੇ ਹਵਾਈ ਅੱਡੇ ਦੇ ਨੇੜੇ ਵਾਪਰਿਆ। ਜਹਾਜ਼ ਦੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਬਚਾਅ ਅਤੇ ਰਾਹਤ ਟੀਮਾਂ ਮੌਕੇ ‘ਤੇ ਪਹੁੰਚ ਗਈਆਂ, ਪਰ ਉਦੋਂ ਤੱਕ ਸਾਰੇ ਯਾਤਰੀਆਂ ਦੀ ਮੌਤ ਹੋ ਚੁੱਕੀ ਸੀ।

ਜਾਣਕਾਰੀ ਦੇ ਅਨੁਸਾਰ, ਬੇਟਸ ਕਾਉਂਟੀ ਐਮਰਜੈਂਸੀ ਮੈਨੇਜਮੈਂਟ ਦੇ ਬੁਲਾਰੇ ਨੇ ਪੀੜਤਾਂ ਦੀ ਪਛਾਣ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜਹਾਜ਼ ਵਿੱਚ ਕੁੱਲ 12 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 11 ਸਕਾਈਡਾਈਵਿੰਗ ਦੇ ਸ਼ੌਕੀਨ ਅਤੇ ਇੱਕ ਪਾਇਲਟ ਸ਼ਾਮਲ ਸੀ।

ਅਮਰੀਕੀ ਹਵਾਬਾਜ਼ੀ ਰੈਗੂਲੇਟਰ, FAA ਨੇ ਕਿਹਾ ਕਿ ਪੈਸੀਫਿਕ ਏਰੋਸਪੇਸ P750 ਜਹਾਜ਼ ਬਟਲਰ ਮੈਮੋਰੀਅਲ ਹਵਾਈ ਅੱਡੇ ਤੋਂ ਰਵਾਨਾ ਹੋਣ ਤੋਂ ਥੋੜ੍ਹੀ ਦੂਰੀ ‘ਤੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੀ ਗੰਭੀਰਤਾ ਦੇ ਕਾਰਨ, ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਨੇ ਜਾਂਚ ਦਾ ਕੰਟਰੋਲ ਸੰਭਾਲ ਲਿਆ ਹੈ ਅਤੇ ਹੋਰ ਅਪਡੇਟ ਜਾਰੀ ਕਰੇਗਾ।

NO COMMENTS

LEAVE A REPLY

Please enter your comment!
Please enter your name here

Exit mobile version