ਰੋਹਤਕ : ਰੋਹਤਕ ਜ਼ਿਲ੍ਹੇ ਦੇ ਬਲਾਕ ਲਾਖਨਮਾਜਰਾ ਵਿੱਚ ਬਾਈਪਾਸ ਉੱਤੇ ਸੀ.ਐਚ.ਸੀ. ਦੇ ਕੋਲ ਸਵੇਰੇ ਵੱਡਾ ਹਾਦਸਾ ਹੋ ਗਿਆ। ਇੱਥੇ ਕਰੀਬ 8 ਵਜੇ ਦੋ ਸਕੂਲ ਬੱਸਾਂ ਦੀ ਆਪਸ ਵਿੱਚ ਟੱਕਰ ਹੋ ਗਈ। ਹਾਦਸੇ ਦੌਰਾਨ ਸਕੂਲ ਬੱਸਾਂ ਵਿੱਚ ਬੱਚੇ ਸਵਾਰ ਸਨ, ਜਿਨ੍ਹਾਂ ਵਿੱਚੋਂ 6-7 ਬੱਚਿਆਂ ਨੂੰ ਸੱਟ ਲੱਗੀ ਹੈ। ਸੂਚਨਾ ਮਿਲਣ ‘ਤੇ ਲਾਖਨਮਾਜਰਾ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਇਲਾਕੇ ਦੇ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਕਰੀਬ 8 ਵਜੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਸਕੂਲ ਵੱਲ ਜਾ ਰਹੀ ਸੀ। ਜਦੋਂ ਬੱਸ ਲਾਖਨਮਾਜਰਾ ਬਾਈਪਾਸ ‘ਤੇ ਪਹੁੰਚੀ ਤਾਂ ਉੱਥੋਂ ਕੱਟ ਤੋਂ ਜ਼ੈੱਡ ਗਲੋਬਲ ਸਕੂਲ ਭਗਵਤੀਪੁਰ ਦੀ ਬੱਸ ਨਿਕਲੀ। ਸੀ.ਐਚ.ਸੀ. ਦੇ ਕੋਲ ਅਚਾਨਕ ਕੱਟ ਤੋਂ ਬੱਸ ਨਿਕਲਣ ਕਾਰਨ ਦੋਵੇਂ ਬੱਸਾਂ ਦੇ ਡਰਾਈਵਰ ਇੱਕ-ਦੂਜੇ ਨੂੰ ਦੇਖ ਨਾ ਸਕੇ ਅਤੇ ਬੱਸਾਂ ਦੀ ਟੱਕਰ ਹੋ ਗਈ, ਜਿਸ ਵਿੱਚ ਇੱਕ ਬੱਸ ਪਲਟ ਗਈ ਅਤੇ ਦੂਜੀ ਬੱਸ ਅੱਗੋਂ ਨੁਕਸਾਨੀ ਗਈ।
