Home ਯੂਪੀ ਖ਼ਬਰਾਂ ਬਿਹਾਰ ਦੇ ਪਟਨਾ ਜ਼ਿਲ੍ਹੇ ’ਚ ਵਾਪਰਿਆ ਭਿਆਨਕ ਹਾਦਸਾ, 6 ਲੋਕਾਂ ਦੀ ਮੌਤ

ਬਿਹਾਰ ਦੇ ਪਟਨਾ ਜ਼ਿਲ੍ਹੇ ’ਚ ਵਾਪਰਿਆ ਭਿਆਨਕ ਹਾਦਸਾ, 6 ਲੋਕਾਂ ਦੀ ਮੌਤ

0

ਬਿਹਾਰ : ਬਿਹਾਰ ਦੇ ਪਟਨਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਨੇ ਕਈ ਪਰਿਵਾਰਾਂ ਨੂੰ ਉਜਾੜ ਦਿੱਤਾ। ਜਿੱਥੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਯਾਤਰੀਆਂ ਨਾਲ ਭਰੇ ਇੱਕ ਆਟੋ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਮੌਕੇ ‘ਤੇ ਹੀ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਜਦਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ ਦੋ ਮਾਸੂਮ ਬੱਚੇ ਵੀ ਸ਼ਾਮਲ ਹਨ।

ਜਾਣਕਾਰੀ ਦੇ ਅਨੁਸਾਰ, ਘਟਨਾ ਜ਼ਿਲ੍ਹੇ ਦੇ ਬਿਹਟਾ ਥਾਣਾ ਖੇਤਰ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸਾਰੇ ਮ੍ਰਿਤਕ ਭੋਜਪੁਰ ਜ਼ਿਲ੍ਹੇ ਦੇ ਆਰਾ ਦੇ ਰਹਿਣ ਵਾਲੇ ਸਨ ਅਤੇ ਮਨੇਰ ਦਰਗਾਹ ‘ਤੇ ਉਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਟੋ-ਰਿਕਸ਼ਾ ਰਾਹੀਂ ਘਰ ਵਾਪਸ ਆ ਰਹੇ ਸਨ। ਇਸ ਦੌਰਾਨ ਰਾਤ ਕਰੀਬ 2 ਵਜੇ ਕੋਇਲਵਾਰ ਪੁਲ ਦੇ ਨੇੜੇ ਲੇਖਨਟੋਲਾ ਖੇਤਰ ਵਿੱਚ ਸੜਕ ਦੇ ਗਲਤ ਪਾਸੇ ਤੋਂ ਆ ਰਹੇ ਇੱਕ ਟਰੱਕ ਨੇ ਆਟੋ-ਰਿਕਸ਼ਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ-ਰਿਕਸ਼ਾ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ, ਅਤੇ ਯਾਤਰੀ ਸੜਕ ‘ਤੇ ਦੂਰ-ਦੂਰ ਤੱਕ ਡਿੱਗ ਗਏ। ਘਟਨਾ ਸਥਾਨ ‘ਤੇ 50 ਮੀਟਰ ਦੀ ਦੂਰੀ ‘ਤੇ ਲਾਸ਼ਾਂ ਬਿਖਰ ਗਿਆ। ਸੜਕ ‘ਤੇ ਖੂਨ ਦੇ ਧੱਬੇ, ਕੱਪੜੇ, ਚੱਪਲਾਂ ਅਤੇ ਹੋਰ ਸਮਾਨ ਖਿੰਡਿਆ ਹੋਇਆ ਸੀ, ਜਿਸ ਤੋਂ ਹਾਦਸੇ ਦੀ ਗੰਭੀਰਤਾ ਦਾ ਅੰਦਾਜ਼ਾ ਲੱਗਦਾ ਹੈ।

ਹਾਦਸੇ ਵਿੱਚ ਆਰਾ ਦੇ ਮਿਲਕੀ ਮੁਹੱਲਾ ਵਾਸੀ ਗੁੱਡੂ (33), ਇਮਤਿਆਜ਼ (30), ਕਾਇਮਨਗਰ ਵਾਸੀ ਅਸਦ ਖਾਨ (25), ਮੁਫੱਸਿਲ ਥਾਣਾ ਖੇਤਰ ਦੇ ਦੌਲਤਪੁਰ ਵਾਸੀ ਸ਼ਹਿਜ਼ਾਦ (22) ਅਤੇ ਉਨ੍ਹਾਂ ਦੇ ਦੋ ਬੱਚੇ ਸ਼ਫਾਨ (3) ਅਤੇ ਅਲਫੀ (ਡੇਢ ਸਾਲ) ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਬਿਹਟਾ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹਾਦਸੇ ਵਿੱਚ ਜ਼ਖ਼ਮੀ ਦੋ ਲੋਕਾਂ ਨੂੰ ਇਲਾਜ ਦੇ ਲਈ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਈਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਟੱਰਕ ਚਾਲਕ ਦੀ ਤਲਾਸ਼ ਕਰ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version