Home Uncategorized ਅਦਾਕਾਰ ਯਸ਼ ਤੇ ਕਿਆਰਾ ਅਡਵਾਨੀ ਦੀ “ਟੌਕਸਿਕ” ਫ਼ਿਲਮ ਦਾ ਟੀਜ਼ਰ ਹੋਇਆ ਰਿਲੀਜ਼

ਅਦਾਕਾਰ ਯਸ਼ ਤੇ ਕਿਆਰਾ ਅਡਵਾਨੀ ਦੀ “ਟੌਕਸਿਕ” ਫ਼ਿਲਮ ਦਾ ਟੀਜ਼ਰ ਹੋਇਆ ਰਿਲੀਜ਼

0

ਮੁੰਬਈ : ਯਸ਼ ਅਤੇ ਕਿਆਰਾ ਅਡਵਾਨੀ ਦੀ “ਟੌਕਸਿਕ” ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। 1 ਮਿੰਟ 55 ਸਕਿੰਟ ਦੇ ਇਸ ਟੀਜ਼ਰ ਵਿੱਚ ਤਗੜੀ ਵਾਇਲੈਸ ਦੇਖਣ ਨੂੰ ਮਿਲ ਰਿਹਾ ਹੈ। ਯਸ਼ ਅਤੇ ਟੋਵੀਨੋ ਥਾਮਸ ਦਾ “ਟੌਕਸਿਕ” ਅੰਦਾਜ਼ ਧਮਾਕੇਦਾਰ ਲੱਗ ਰਹੀ ਹੈ। ਹਾਲਾਂਕਿ, ਟੀਜ਼ਰ ਵਿੱਚ ਫਿਲਮ ਦੀ ਹੀਰੋਇਨ ਦੀ ਕੋਈ ਝਲਕ ਦੇਖਣ ਨੂੰ ਨਹੀਂ ਮਿਲੀ। ਟੀਜ਼ਰ ਰਿਲੀਜ਼ ਹੋਣ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰਨਾ ਲੱਗਾ ਹੈ। ਹੁਣ, ਇਸ ਟੀਜ਼ਰ ਨੇ ਪ੍ਰਸ਼ੰਸਕਾਂ ਦੇ ਵਿਚਕਾਰ ਉਤਸ਼ਾਹ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਵੀ ਫਿਲਮ ਦੀ ਪ੍ਰਸ਼ੰਸਾ ਕਰ ਰਹੇ ਹਨ ਅਤੇ ਯਸ਼ ਦੇ ਐਕਸ਼ਨ ਅਵਤਾਰ ਦੀ ਖ਼ੂਬ ਪ੍ਰਸ਼ੰਸਾ ਕਰ ਰਹੇ ਹਨ।

ਟੀਜ਼ਰ ਹੋਇਆ ਰਿਲੀਜ਼

“ਟੌਕਸਿਕ” ਦੇ ਟੀਜ਼ਰ ਨੂੰ ਕੇਵੀਐਨ ਪ੍ਰੋਡਕਸ਼ਨ ਨੇ ਆਪਣੇ ਅਧਿਕਾਰਤ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ। ਯਸ਼ ਦੇ ਫੈਨਜ਼ ਇਸ ਟੀਜ਼ਰ ਦੇ ਕਮੈਂਟ ਸੈਕਸ਼ਨ ਵਿੱਚ ਫਿਲਮ ਦੇ ਸੀਨਜ਼ ਦੀ ਖੂਬ ਤਾਰੀਫ਼ ਕਰ ਰਹੇ ਹਨ। ਫਿਲਮ ਦੇ ਵਾਇਲੈਂਸ ਸੀਨਜ਼ ਨੂੰ ਵੇਖ ਕੇ ਫੈਨਜ਼ ਵੀ ਹੈਰਾਨ ਰਹਿ ਗਏ ਹਨ। ਟੀਜ਼ਰ ਤੋਂ ਸਾਫ ਹੋ ਗਿਆ ਹੈ ਕਿ ਯਸ਼ ਅਤੇ ਟੋਵੀਨਾ ਥਾਮਸ ਦੀ ਵਾਰ ਸਿਨੇਮਾਘਰਾਂ ਵਿੱਚ ਹੋਰ ਵੀ ਜ਼ਿਆਦਾ ਜ਼ਬਰਦਸਤ ਦਿਖਾਈ ਦੇਣ ਵਾਲੀ ਹੈ। ਮੇਕਰਜ਼ ਨੇ ਹਿੰਦੀ ਟੀਜ਼ਰ ਜਾਰੀ ਕਰਕੇ ਦਰਸ਼ਕਾਂ ਦੀਆਂ  ਧੜਕਣਾ ਵਧਾ ਦਿੱਤੀਆਂ ਹਨ।

ਫਿਲਮ ਦੀ ਸਟਾਰ ਕਾਸਟ

ਗੀਤੂ ਮੋਹਨਦਾਸ ਦੁਆਰਾ ਨਿਰਦੇਸ਼ਤ ਇਹ ਫਿਲਮ 19 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਵਿੱਚ ਯਸ਼ ਅਤੇ ਟੋਵੀਨੋ ਥਾਮਸ ਦੇ ਨਾਲ-ਨਾਲ ਕਿਆਰਾ ਅਡਵਾਨੀ, ਨਯਨਥਾਰਾ, ਤਾਰਾ ਸੁਤਾਰੀਆ, ਰੁਕਮਣੀ ਵਸੰਤ ਅਤੇ ਹੁਮਾ ਕੁਰੈਸ਼ੀ ਮੁੱਖ ਭੂਮਿਕਾਵਾਂ ਵਿੱਚ ਹਨ। ਨਿਰਮਾਤਾਵਾਂ ਨੇ ਪਹਿਲਾਂ ਹੀ ਇਨ੍ਹਾਂ ਸਿਤਾਰਿਆਂ ਦੇ ਲੁੱਕ ਦਾ ਖੁਲਾਸਾ ਕਰ ਦਿੱਤਾ ਹੈ। ਯਸ਼ ਦੇ ਲੁੱਕ ਦਾ ਪਹਿਲਾ ਟੀਜ਼ਰ ਵੀ ਰਿਲੀਜ਼ ਹੋ ਚੁੱਕਾ ਹੈ। ਇਹ ਫਿਲਮ ਰਣਵੀਰ ਸਿੰਘ ਦੀ “ਧੁਰੰਧਰ: ਦ ਰਿਵੈਂਜ” ਦੇ ਨਾਲ ਸਿਨੇਮਾਘਰਾਂ ਵਿੱਚ ਆਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version