Home ਪੰਜਾਬ ਤਰਨ ਤਾਰਨ ਜ਼ਿਲ੍ਹਾਂ ਪ੍ਰਸ਼ਾਸਨ ਨੇ ਪ੍ਰਾਪਰਟੀ ਟੈਕਸ  ਦੀ ਮਿਤੀ ’ਚ ਕੀਤਾ ਵਾਧਾ...

ਤਰਨ ਤਾਰਨ ਜ਼ਿਲ੍ਹਾਂ ਪ੍ਰਸ਼ਾਸਨ ਨੇ ਪ੍ਰਾਪਰਟੀ ਟੈਕਸ  ਦੀ ਮਿਤੀ ’ਚ ਕੀਤਾ ਵਾਧਾ  

0

ਤਰਨ ਤਾਰਨ: ਜ਼ਿਲ੍ਹਾਂ ਪ੍ਰਸ਼ਾਸਨ ਦੇ ਵਾਧੂ ਡਿਪਟੀ ਕਮਿਸ਼ਨਰ ਜਨਰਲ, ਰਾਜਦੀਪ ਸਿੰਘ ਬਰਾੜ ਨੇ ਤਰਨਤਾਰਨ, ਭਿੱਖੀਵਿੰਡ, ਪਟੀ ਅਤੇ ਖੇਮਕਰਨ ਸ਼ਹਿਰ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਵਿਅਕਤੀਆਂ/ਸੰਸਥਾਵਾਂ/ਦੁਕਾਨਦਾਰਾਂ/ਕਾਰਖਾਨਿਆਂ/ਰੇਸਟੋਰੈਂਟ ਆਦਿ ਨੇ ਆਪਣਾ ਪ੍ਰਾਪਰਟੀ ਟੈਕਸ/ਬਕਾਇਆ ਹਾਉਸ ਟੈਕਸ ਜਮ੍ਹਾਂ ਨਹੀਂ ਕਰਵਾਇਆ ਹੈ, ਉਹ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵੱਲੋਂ ਜਾਰੀ ਓ.ਟੀ.ਐਸ. (ਵਨ ਟਾਈਮ ਸੈਟਲਮੈਂਟ) ਯੋਜਨਾ ਦਾ ਲਾਭ ਲੈਂਦੇ ਹੋਏ ਆਪਣਾ ਪ੍ਰਾਪਰਟੀ ਟੈਕਸ/ਹਾਉਸ ਟੈਕਸ ਦੀ ਬਕਾਇਆ ਰਕਮ ਬਿਨਾਂ ਵਿਆਜ ਅਤੇ ਜੁਰਮਾਨੇ ਦੇ ਜਮ੍ਹਾਂ ਕਰਵਾ ਸਕਦੇ ਹਨ।

ਸਰਕਾਰ ਨੇ ਸ਼ਹਿਰ ਵਾਸੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ 31 ਜੁਲਾਈ 2025 ਤੱਕ ਦਾ ਸਮਾਂ ਦਿੱਤਾ ਸੀ। ਸਰਕਾਰ ਨੇ ਹੁਣ ਇਸ ਆਖਰੀ ਮਿਤੀ ਨੂੰ 15 ਅਗਸਤ 2025 ਤੱਕ ਵਧਾ ਦਿੱਤਾ ਹੈ। ਹੁਣ ਸ਼ਹਿਰ ਵਾਸੀ ਆਪਣਾ ਪ੍ਰਾਪਰਟੀ ਟੈਕਸ/ਬਕਾਇਆ ਹਾਊਸ ਟੈਕਸ ਬਿਨਾਂ ਕਿਸੇ ਵਿਆਜ ਦੇ 15 ਅਗਸਤ 2025 ਤੱਕ ਜਮ੍ਹਾ ਕਰਵਾ ਸਕਦੇ ਹਨ। ਇਸ ਸਹੂਲਤ ਲਈ, ਤਰਨਤਾਰਨ, ਭਿੱਖੀਵਿੰਡ, ਪੱਟੀ, ਭਿੱਖੀਵਿੰਡ ਅਤੇ ਖੇਮਕਰਨ ਦੇ ਵਸਨੀਕਾਂ ਲਈ ਨਗਰ ਕੌਂਸਲ, ਤਰਨਤਾਰਨ, ਪੱਟੀ, ਭਿੱਖੀਵਿੰਡ ਅਤੇ ਖੇਮਕਰਨ ਦੀ ਪ੍ਰਾਪਰਟੀ ਟੈਕਸ ਸ਼ਾਖਾ 09 ਅਗਸਤ ਅਤੇ 10 ਅਗਸਤ 2025 (ਸ਼ਨੀਵਾਰ ਅਤੇ ਐਤਵਾਰ) ਨੂੰ ਆਮ ਦਿਨਾਂ ਵਾਂਗ ਖੁੱਲ੍ਹੀ ਰਹੇਗੀ। ਇਹ ਸਕੀਮ 15 ਅਗਸਤ 2025 ਤੱਕ ਲਾਗੂ ਰਹੇਗੀ, ਭਾਵੇਂ ਇਸ ਤਾਰੀਖ ਤੱਕ ਕੋਈ ਸਰਕਾਰੀ ਛੁੱਟੀ ਆ ਜਾਵੇ, ਨਗਰ ਕੌਂਸਲਾਂ ਦੀ ਪ੍ਰਾਪਰਟੀ ਟੈਕਸ ਸ਼ਾਖਾ ਆਮ ਦਿਨਾਂ ਵਾਂਗ ਖੁੱਲ੍ਹੀ ਰਹੇਗੀ।

NO COMMENTS

LEAVE A REPLY

Please enter your comment!
Please enter your name here

Exit mobile version