Home ਖੇਡਾਂ ਆਸਟ੍ਰੇਲੀਆ ਤੇ ਭਾਰਤ ਵਿਚਕਾਰ 29 ਅਕਤੂਬਰ ਤੋਂ ਸ਼ੁਰੂ ਹੋਵੇਗੀ ਟੀ-20 ਸੀਰੀਜ਼

ਆਸਟ੍ਰੇਲੀਆ ਤੇ ਭਾਰਤ ਵਿਚਕਾਰ 29 ਅਕਤੂਬਰ ਤੋਂ ਸ਼ੁਰੂ ਹੋਵੇਗੀ ਟੀ-20 ਸੀਰੀਜ਼

0

Sports News : ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਕੱਲ੍ਹ, ਬੁੱਧਵਾਰ, 29 ਅਕਤੂਬਰ, 2025 ਤੋਂ ਸ਼ੁਰੂ ਹੋ ਰਹੀ ਹੈ। ਮਸ਼ਹੂਰ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਕੈਨਬਰਾ ਸਥਿਤ ਮਨੂਕਾ ਓਵਲ ਵਿੱਚ ਖੇਡਿਆ ਜਾਵੇਗਾ। ਅਹਿਮ ਮੁਕਾਬਲੇ ਤੋਂ ਪਹਿਲਾਂ ਗੱਲ ਕਰੀਏ ਦੋਵੇਂ ਟੀਮਾਂ ਦੀ ਟੀ20 ਫਾਰਮੈਟ ਵਿੱਚ ਭਿੜੰਤ ਬਾਰੇ, ਆਸਟ੍ਰੇਲੀਆ ਦੇ ਖਿਲਾਫ ਭਾਰਤੀ ਟੀਮ ਦਾ ਪੱਲੜਾ ਭਾਰੀ ਨਜ਼ਰ ਆਉਂਦਾ ਹੈ। ਟੀਮ ਇੰਡੀਆ ਅਤੇ ਆਸਟ੍ਰੇਲੀਆ ਦੇ ਵਿਚਕਾਰ ਖ਼ਬਰ ਲਿਖੇ ਜਾਣ ਤੱਕ ਕੁੱਲ 32 ਮੁਕਾਬਲੇ ਖੇਡੇ ਗਏ ਹਨ। ਇਸ ਦੌਰਾਨ ਭਾਰਤੀ ਟੀਮ ਨੇ 20 ਮੈਚ ਜਿੱਤੇ ਹਨ, ਜਦੋਂ ਕਿ ਆਸਟ੍ਰੇਲੀਆਈ ਟੀਮ ਨੇ ਸਿਰਫ 11 ਮੈਚ ਜਿੱਤੇ ਹਨ। ਇਸ ਤੋਂ ਇਲਾਵਾ, ਇੱਕ ਮੈਚ ਡਰਾਅ ਵਿੱਚ ਖਤਮ ਹੋਇਆ। ਲੜੀ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਅੰਕੜਿਆਂ ‘ਤੇ ਇੱਕ ਨਜ਼ਰ ਮਾਰਦੇ ਹਾਂ:

ਹੈੱਡ ਟੂ ਹੈੱਡ

ਕੁੱਲ ਮੈਚ – 32

ਭਾਰਤ – 20 ਜਿੱਤ

ਆਸਟ੍ਰੇਲੀਆ – 11 ਜਿੱਤ

ਨੋ ਰਿਜ਼ਲਟ – ਇੱਕ

ਹੈੱਡ ਟੂ ਹੈੱਡ (ਆਸਟ੍ਰੇਲੀਆ ਦੇ ਖਿਲਾਫ ਆਸਟ੍ਰੇਲੀਆ ਵਿੱਚ)

ਕੁੱਲ ਮੈਚ – 12

 ਭਾਰਤ – 7 ਜਿੱਤਾਂ

ਆਸਟ੍ਰੇਲੀਆ – 4 ਜਿੱਤਾਂ

ਡਰਾਅ – ਇੱਕ

ਟੀ-20 ਸੀਰੀਜ਼ ਲਈ ਦੋਵੇਂ ਟੀਮਾਂ:

ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸ਼ਿਵਮ ਦੂਬੇ, ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਸੰਜੂ ਸੈਮਸਨ (ਵਿਕਟਕੀਪਰ), ਰਿੰਕੂ ਸਿੰਘ ਅਤੇ ਵਾਸ਼ਿੰਗਟਨ ਸੁੰਦਰ।

ਆਸਟ੍ਰੇਲੀਆ: ਮਿਸ਼ੇਲ ਮਾਰਸ਼ (ਕਪਤਾਨ), ਸੀਨ ਐਬੋਟ, ਜ਼ੇਵੀਅਰ ਬਾਰਟਲੇਟ, ਟਿਮ ਡੇਵਿਡ, ਬੇਨ ਦੁਆਰਸ਼ੁਇਸ, ਨਾਥਨ ਐਲਿਸ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮੈਥਿਊ ਕੁਹਨੇਮੈਨ, ਮਿਸ਼ੇਲ ਓਵਨ, ਮੈਥਿਊ ਸ਼ਾਰਟ, ਮਾਰਕਸ ਸਟੋਇਨਿਸ, ਐਡਮ ਜ਼ਾਂਪਾ, ਗਲੇਨ ਮੈਕਸਵੈੱਲ ਅਤੇ ਤਨਵੀਰ ਸੰਘਾ।

NO COMMENTS

LEAVE A REPLY

Please enter your comment!
Please enter your name here

Exit mobile version