Home Flood Update ਪੰਜਾਬ ਦੇ ਹਲਕਾ ਜ਼ੀਰਾ ‘ਚ ਟੁੱਟਿਆ ਸਤਲੁਜ ਬੰਨ੍ਹ

ਪੰਜਾਬ ਦੇ ਹਲਕਾ ਜ਼ੀਰਾ ‘ਚ ਟੁੱਟਿਆ ਸਤਲੁਜ ਬੰਨ੍ਹ

0

ਫਿਰੋਜ਼ਪੁਰ: ਪੰਜਾਬ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਦਰਿਆਵਾਂ ਦੇ ਵਧਦੇ ਪਾਣੀ ਦੇ ਪੱਧਰ ਅਤੇ ਤੇਜ਼ ਵਹਾਅ ਇੱਕ ਵੱਡਾ ਖ਼ਤਰਾ ਪੈਦਾ ਕਰ ਰਹੇ ਹਨ। ਇਸ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਸਤਲੁਜ ਦਰਿਆ ‘ਤੇ ਗਿੱਦੜਪਿੰਡੀ ਨੇੜੇ ਸਥਿਤ ਪਿੰਡ ਮੰਨੂ ਮਾਛੀਆ ਹਲਕਾ ਜ਼ੀਰਾ ਦਾ ਬੰਨ੍ਹ ਟੁੱਟ ਗਿਆ ਹੈ।

ਇਸ ਤੋਂ ਬਾਅਦ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਹੋਰ ਵੱਧ ਗਿਆ ਹੈ। ਖੇਤਾਂ ਅਤੇ ਘਰਾਂ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਬਹੁਤ ਸਾਰੇ ਲੋਕ ਆਪਣੇ ਸਮਾਨ ਅਤੇ ਜਾਨਵਰਾਂ ਨੂੰ ਲੈ ਕੇ ਉੱਚੇ ਇਲਾਕਿਆਂ ਵੱਲ ਜਾਣ ਲੱਗ ਪਏ ਹਨ।

NO COMMENTS

LEAVE A REPLY

Please enter your comment!
Please enter your name here

Exit mobile version