Home ਪੰਜਾਬ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਲੋਕਾਂ ਦੀ ਮੌਤ ਹੋਣ ’ਤੇ ਸੁਨੀਲ ਜਾਖੜ...

ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਲੋਕਾਂ ਦੀ ਮੌਤ ਹੋਣ ’ਤੇ ਸੁਨੀਲ ਜਾਖੜ ਦਾ ਬਿਆਨ ਆਇਆ ਸਾਹਮਣੇ

0

ਅੰਮ੍ਰਿਤਸਰ : ਅੰਮ੍ਰਿਤਸਰ ਦੇ ਪਿੰਡ ਮਜੀਠੇ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਲੋਕਾਂ ਦੀ ਮੌਤ ਹੋਣ ’ਤੇ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸੰਗਰੂਰ ਦੇ ਅੰਦਰ ਇਹੀ ਕੁਝ ਹੋਇਆ ਸੀ, ਸਭ ਤੋਂ ਵੱਧ ਮੌਤਾਂ ਉਥੇ ਹੋਈਆਂ ਸੀ ਅਤੇ ਕਿੰਨੇ ਲੋਕ ਅੱਖਾਂ ਤੋਂ ਅੰਨ੍ਹੇ ਹੋ ਗਏ ਸੀ। ਇੱਕ ਵਾਰ ਫ਼ਿਰ ਉਹੀ ਘਟਨਾ ਵਾਪਰੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਕਿਸ ਨੂੰ ਦੋਸ਼ ਦੇਈਏ ਅਤੇ ਕਿਸ ਨੂੰ ਗੁਹਾਰ ਲਗਾਈ ਜਾਵੇ। ਜਿਹੜੇ ਪੰਜਾਬ ਸਰਕਾਰ ਨੂੰ ਚਲਾ ਰਹੇ ਹਨ ਉਹ ਪਹਿਲਾਂ ਤਾਂ ਦਿੱਲੀ ਤੋਂ ਚਲਾ ਰਹੇ, ਹੁਣ ਇਥੇ ਆ ਕੇ ਬੈਠੇ ਗਏ ਹਨ। ਸ਼ਰਾਬ ਘੁਟਾਲੇ ’ਚ 2-2 ਸਾਲਾਂ ਦੀਆਂ ਜੇਲਾਂ ਘੱਟ ਆਏ ਚਾਹੇ ਉਹ ਮੁਨੀਸ਼ ਸਿਸੋਦੀਆਂ, ਚਾਹੇ ਦਿੱਲੀ ਦੇ ਡਿਪਟੀ ਚੀਫ਼ ਹੋਣ, ਇੰਨ੍ਹਾਂ ਸਾਰਿਆਂ ਦਾ ਕੰਮ ਤਾਂ ਇਕੋ ਹੀ ਹੈ। ਦਿੱਲੀ ਦੀ ਸਰਕਾਰ ਤਾਂ ਇਨ੍ਹਾਂ ਕੋਲੋਂ ਖੋਹ ਲਈ ਗਈ ਹੁਣ ਇਨਾਂ ਕੋਲ ਪੰਜਾਬ ਹੀ ਬਚਿਆ ਹੈ। ਉਸ ਨੂੰ ਲੁੱਟਣ ਲਈ ਸਾਰੀ ਸਰਕਾਰ ਇਥੇ ਆ ਕੇ ਬੈਠ ਗਈ ਹੈ। ਭਗਵੰਤ ਮਾਨ ਤਾਂ ਕੁਠਪਤਲੀ ਬਣੇ ਹੋਏ ਹਨ, ਸਰਕਾਰ ਤੋਂ ਕਜੇਰੀਵਾਲ ਤੇ ਮੁਨੀਸ਼ ਸੋਸਦੀਆ ਚਲਾ ਰਹੇ ਹਨ।

ਸੁਨੀਲ ਜਾਖੜ ਨੇ ਕਿਹਾ ਕਿ‘‘ਭਾਜਪਾ ਇਸ ਮਸਲੇ ਨੂੰ ਚੁੱਕੇਗੀ, ‘ਅਸੀਂ ਗਵਰਨਰ ਸਾਹਿਬ ਕੋਲ ਜਾਵਾਂਗੇ’’‘‘ਸਾਡੀ ਪਹਿਲੀ ਮੰਗ ਇਹ ਹੋਵੇਗੀ ਕਿ ਜਿਹੜੇ ਠੇਕੇਦਾਰ ਪਰੋਲ ’ਤੇ ਬਾਹਰ ਫਿਰਦੇ ਹਨ ਉਨ੍ਹਾਂ ਦੀ ਜਾਂਚ ਹੋਵੇ।’’ ਮੁਨੀਸ਼ ਜਾਖੜ ਨੇ ਕਿਹਾ ਕਿ ਸਿਸੋਦੀਆਂ ਸਾਹਿਬ ਤੁਸੀਂ ਚਿੱਟੇ ਦੇ ਮਗਰ ਪਏ ਹੋਏ ਹੋ ਇਹ ਗੁਲਾਬੀ ਦੀ ਰੰਗ ਦੀ ਸ਼ਰਾਬ ਨਸ਼ਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਆਏ ਹੋਏ ਹਨ ਉਨ੍ਹਾਂ ਦੀ ਜਾਂਚ ਹੋਵੇ ਤੇ ਕੋਠੀਆਂ ਖ਼ਾਲੀ ਕਰਵਾਈਆਂ ਜਾਣ। ਇਸ ਲਈ ਪੰਜਾਬ ਨੂੰ ਇਕਜੁਟ ਹੋਣਾ ਪਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version