Home ਹਰਿਆਣਾ ਹਰਿਆਣਾ ਦੇ ਗੋਹਾਨਾ-ਮਹਿਮ ਰੋਡ ‘ਤੇ ਹਾਰਡਵੇਅਰ ਤੇ ਸਟੇਸ਼ਨਰੀ ਦੀ ਦੁਕਾਨ ਨੂੰ ਲੱਗੀ...

ਹਰਿਆਣਾ ਦੇ ਗੋਹਾਨਾ-ਮਹਿਮ ਰੋਡ ‘ਤੇ ਹਾਰਡਵੇਅਰ ਤੇ ਸਟੇਸ਼ਨਰੀ ਦੀ ਦੁਕਾਨ ਨੂੰ ਲੱਗੀ ਅਚਾਨਕ ਅੱਗ

0

ਹਰਿਆਣਾ : ਗੋਹਾਨਾ-ਮਹਿਮ ਰੋਡ ‘ਤੇ ਦੇਰ ਸ਼ਾਮ ਇੱਕ ਹਾਰਡਵੇਅਰ ਅਤੇ ਸਟੇਸ਼ਨਰੀ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਜਿਵੇਂ ਹੀ ਨੇੜਲੇ ਦੁਕਾਨਦਾਰ ਨੇ ਦੁਕਾਨ ਤੋਂ ਧੂੰਆਂ ਨਿਕਲਦਾ ਵੇਖਿਆ ਤਾਂ ਦੁਕਾਨ ਦੇ ਮਾਲਕ ਨੂੰ ਇਸ ਬਾਰੇ ਸੂਚਿਤ ਕੀਤਾ। ਉਸ ਤੋਂ ਬਾਅਦ ਪੁਲਿਸ ਅਤੇ ਅਗਨੀ ਸ਼ਮਨ ਨੂੰ ਵੀ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਅਗਨੀ ਸ਼ਮਨ ਦੀ ਇੱਕ ਗੱਡੀ ਮੌਕੇ ‘ਤੇ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾਇਆ ਗਿਆ। ਪਹਿਲੀ ਨਜ਼ਰ ‘ਚ ਦੁਕਾਨ ‘ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਉੱਥੇ ਹੀ ਅੱਗ ਲੱਗਣ ਨਾਲ ਦੁਕਾਨ ‘ਚ ਪੰਜ ਤੋਂ ਛੇ ਲੱਖ ਦਾ ਨੁਕਸਾਨ ਹੋਇਆ ਹੈ।

ਦੁਕਾਨ ਦੇ ਮਾਲਕ ਨੇ ਦੱਸਿਆ ਕਿ ਸ਼ਾਮ ਨੂੰ ਦੁਕਾਨ ਬੰਦ ਕਰਕੇ ਗਏ ਸੀ। ਵੀਹ-ਪੱਚੀ ਮਿੰਟਾਂ ਬਾਅਦ ਮੇਰੇ ਨਾਲ ਵਾਲੇ ਦੁਕਾਨਦਾਰ ਦਾ ਫੋਨ ਆਇਆ ਕਿ ਚਾਚਾ ਦੁਕਾਨ ਵਿੱਚ ਧੂੰਆਂ ਨਿਕਲ ਰਿਹਾ ਹੈ। ਜਦੋਂ ਆ ਕੇ ਵੇਖਿਆ ਤਾਂ ਅੱਗ ਦੀਆਂ ਲਾਟਾਂ ਦੁਕਾਨ ਵਿੱਚੋਂ ਨਿਕਲ ਰਹੀਆਂ ਸਨ। ਨੁਕਸਾਨ ਕਰੀਬ ਪੰਜ-ਛੇ ਲੱਖ ਦਾ ਹੋਇਆ ਹੈ।

ਦੂਜੇ ਪਾਸੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਡਾਇਲ 112 ਤੋਂ ਕਾਲ ਆਈ ਸੀ ਕਿ ਇੱਕ ਦੁਕਾਨ ਵਿੱਚ ਅੱਗ ਲੱਗ ਗਈ ਹੈ। ਅਸੀਂ ਮੌਕੇ ‘ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਫਾਇਰ ਬ੍ਰਿਗੇਡ ਦੀ ਇੱਕ ਗੱਡੀ ਨੇ ਅੱਗ ‘ਤੇ ਕਾਬੂ ਪਾ ਲਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version