Home ਪੰਜਾਬ ਜਲੰਧਰ ’ਚ ਕੂੜਾ ਫੈਲਾਉਣ ਵਾਲਿਆਂ ਵਿਰੁੱਧ ਹੋਵੇਗੀ ਸ਼ਖ਼ਤ ਕਾਰਵਾਈ

ਜਲੰਧਰ ’ਚ ਕੂੜਾ ਫੈਲਾਉਣ ਵਾਲਿਆਂ ਵਿਰੁੱਧ ਹੋਵੇਗੀ ਸ਼ਖ਼ਤ ਕਾਰਵਾਈ

0

ਜਲੰਧਰ : ਨਗਰ ਨਿਗਮ ਹੁਣ ਸ਼ਹਿਰ ਵਿੱਚ ਕੂੜਾ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇਗਾ। ਇਸ ਤਹਿਤ ਮੌਕੇ ‘ਤੇ ਹੀ ਚਲਾਨ ਕੱਟਣ ਦੀ ਪ੍ਰਣਾਲੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਕੰਮ ਲਈ ਨਿਗਮ ਨੇ ਇੱਕ ਬੈਂਕ ਨਾਲ ਸਮਝੌਤਾ ਕੀਤਾ ਹੈ, ਜੋ ਨਿਗਮ ਨੂੰ 10 ਚਲਾਨ ਮਸ਼ੀਨਾਂ ਪ੍ਰਦਾਨ ਕਰੇਗਾ।

ਇਹ ਪ੍ਰੋਜੈਕਟ ਮੇਅਰ ਵਨੀਤ ਧੀਰ 15 ਅਗਸਤ ਤੋਂ ਸ਼ੁਰੂ ਕਰਨਗੇ। ਇਸ ਤਹਿਤ ਨਾ ਸਿਰਫ਼ ਆਮ ਨਾਗਰਿਕ, ਸਗੋਂ ਵਪਾਰਕ ਸੰਸਥਾਵਾਂ ਵੀ ਕਾਰਵਾਈ ਦੇ ਘੇਰੇ ਵਿੱਚ ਆਉਣਗੀਆਂ। ਮਸ਼ੀਨ ਤੋਂ ਤੁਰੰਤ ਚਲਾਨ ਛਾਪਿਆ ਜਾਵੇਗਾ ਅਤੇ ਜੇਕਰ ਲੋਕ ਚਾਹੁਣ ਤਾਂ ਮੌਕੇ ‘ਤੇ ਹੀ ਜੁਰਮਾਨਾ ਭਰਨ ਦੀ ਸਹੂਲਤ ਵੀ ਉਪਲਬਧ ਹੋਵੇਗੀ। ਨਗਰ ਨਿਗਮ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਸ਼ਹਿਰ ਵਿੱਚ ਸਫਾਈ ਪ੍ਰਣਾਲੀ ਅਤੇ ਕੂੜਾ ਪ੍ਰਬੰਧਨ ਵਿੱਚ ਸੁਧਾਰ ਹੋਵੇਗਾ ਅਤੇ ਲੋਕਾਂ ਵਿੱਚ ਸਫਾਈ ਪ੍ਰਤੀ ਜਾਗਰੂਕਤਾ ਵਧੇਗੀ।

NO COMMENTS

LEAVE A REPLY

Please enter your comment!
Please enter your name here

Exit mobile version