Home ਦੇਸ਼ ਕਥਾਵਾਚਕ ਧੀਰੇਂਦਰ ਸ਼ਾਸਤਰੀ ਅੱਜ ਉਤਰਾਖੰਡ ਤੋਂ ਸ਼ੁਰੂ ਕਰਨਗੇ ਆਪਣੀ ਧਾਰਮਿਕ ਯਾਤਰਾ

ਕਥਾਵਾਚਕ ਧੀਰੇਂਦਰ ਸ਼ਾਸਤਰੀ ਅੱਜ ਉਤਰਾਖੰਡ ਤੋਂ ਸ਼ੁਰੂ ਕਰਨਗੇ ਆਪਣੀ ਧਾਰਮਿਕ ਯਾਤਰਾ

0

ਉਤਰਾਖੰਡ: ਕਥਾਵਾਚਕ ਧੀਰੇਂਦਰ ਸ਼ਾਸਤਰੀ ਅੱਜ ਯਾਨੀ ਬੁੱਧਵਾਰ ਨੂੰ ਉਤਰਾਖੰਡ ਤੋਂ ਕਰਨਗੇ ਆਪਣੀ ਧਾਰਮਿਕ ਯਾਤਰਾ ਸ਼ੁਰੂਆਤ ਬਾਗੇਸ਼ਵਰ ਧਾਮ ਦੇ ਕਥਾਵਾਚਲ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਹੁਣ ਆਪਣੀ ਧਾਰਮਿਕ ਯਾਤਰਾ ਉਤਰਾਖੰਡ ਤੋਂ ਸ਼ੁਰੂ ਕਰਨ ਜਾ ਰਹੇ ਹਨ।

ਇਹ ਯਾਤਰਾ ਪਹਿਲਾਂ ਛਤਰਪੁਰ, ਦਿੱਲੀ ਤੋਂ ਸ਼ੁਰੂ ਹੋਣ ਵਾਲੀ ਸੀ, ਪਰ ਹੁਣ ਇਸ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ। ਧੀਰੇਂਦਰ ਸ਼ਾਸਤਰੀ ਆਪਣੀ ਯਾਤਰਾ ਉੱਤਰਕਾਸ਼ੀ ਜ਼ਿਲ੍ਹੇ ਦੇ ਗੰਗਾਨਾਨੀ ਤੋਂ ਸ਼ੁਰੂ ਕਰਨਗੇ। ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਮਾਂ ਗੰਗਾ ਅਤੇ ਯਮੁਨਾ ਦਾ ਸੰਗਮ ਮੰਨਿਆ ਜਾਂਦਾ ਹੈ।

ਯਾਤਰਾ ਗੰਗਾ ਪੂਜਾ ਨਾਲ ਸ਼ੁਰੂ ਹੋਵੇਗੀ। ਇਸ ਤੋਂ ਬਾਅਦ, ਉਹ ਮਾਂ ਯਮੁਨਾ ਦੇ ਸਰਦੀਆਂ ਦੇ ਨਿਵਾਸ ਖਰਸਲੀ ਜਾਣਗੇ। ਉਹ ਦੁਪਹਿਰ 12:30 ਵਜੇ ਗੰਗਾਨਾਨੀ ਪਹੁੰਚਣਗੇ। ਕਿਹਾ ਜਾ ਰਿਹਾ ਹੈ ਕਿ ਇਸ ਯਾਤਰਾ ਦਾ ਉਦੇਸ਼ ਲੋਕਾਂ ਨੂੰ ਸਨਾਤਨ ਸੱਭਿਆਚਾਰ ਅਤੇ ਅਧਿਆਤਮਿਕਤਾ ਦਾ ਸੰਦੇਸ਼ ਫੈਲਾਉਣਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version