HomePunjabSTF ਵੱਲੋਂ ਕਰੋੜਾਂ ਦੀ ਆਇਸ ਸਮੇਤ ਕਾਰ 'ਚ ਸਵਾਰ 2 ਨਸ਼ਾ ਤਸਕਰ...

STF ਵੱਲੋਂ ਕਰੋੜਾਂ ਦੀ ਆਇਸ ਸਮੇਤ ਕਾਰ ‘ਚ ਸਵਾਰ 2 ਨਸ਼ਾ ਤਸਕਰ ਕਾਬੂ

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਗਠਿਤ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਲੁਧਿਆਣਾ ਯੂਨਿਟ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋ ਨਸ਼ਾ ਤਸਕਰਾਂ ਨੂੰ 5.25 ਕਰੋੜ ਰੁਪਏ ਦੀ ਆਇਸ ਸਮੇਤ ਗ੍ਰਿਫਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਦਵਿੰਦਰ ਕੁਮਾਰ ਚੌਧਰੀ ਨੇ ਦੱਸਿਆ ਕਿ ਐਸ.ਟੀ.ਐਫ ਲੁਧਿਆਣਾ ਰੇਜ ਦੇ ਇੰਚਾਰਜ ਹਰਬੰਸ ਸਿੰਘ ਰਹੀਲ ਦੀ ਟੀਮ ਨੂੰ ਮੁਖ਼ਬਰ ਵੱਲੋਂ ਇਤਲਾਹ ਮਿਲੀ ਸੀ ਕਿ ਦੋ ਨਸ਼ਾ ਤਸਕਰ ਚਿੱਟੇ ਰੰਗ ਦੀ ਹੌਂਡਾ ਸਿਟੀ ਕਾਰ ਵਿੱਚ ਦਿੱਲੀ ਤੋਂ ਆਇਸ ਦੀ ਵੱਡੀ ਖੇਪ ਲੈ ਕੇ ਲੁਧਿਆਣਾ ਵਿੱਚ ਸਪਲਾਈ ਕਰਨ ਲਈ ਆ ਰਹੇ ਹਨ।

ਇੰਚਾਰਜ ਹਰਬੰਸ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਹੋਏ ਲੋਹਾਰਾ ਗੇਟ ਨੇੜੇ ਵਿਸ਼ੇਸ਼ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਹੌਂਡਾ ਸਿਟੀ ਕਾਰ ਨੂੰ ਚੈਕਿੰਗ ਲਈ ਰੋਕਿਆ ਗਿਆ। ਪੁਲਿਸ ਨੇ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਬਾਹਰ ਕੱਢ ਕੇ ਜਦੋਂ ਕਾਰ ਦੀ ਡਰਾਈਵਰ ਸੀਟ ਹੇਠੋਂ ਤਲਾਸ਼ੀ ਲਈ ਤਾਂ ਉਸ ਵਿੱਚੋਂ ਇੱਕ ਪਲਾਸਟਿਕ ਦਾ ਲਿਫ਼ਾਫ਼ਾ ਜਿਸ ਵਿੱਚ 513 ਗ੍ਰਾਮ ਆਇਸ ਬਰਾਮਦ ਹੋਈ।

ਪੁਲਿਸ ਟੀਮ ਨੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੀ ਪਹਿਚਾਣ ਰਾਕੇਸ਼ ਕੁਮਾਰ ਅਰੋੜਾ ਉਰਫ਼ ਕਾਕਾ (37) ਪੁੱਤਰ ਕਸ਼ਮੀਰੀ ਲਾਲ ਵਾਸੀ ਮੁਹੱਲਾ ਮਨਜੀਤ ਨਗਰ ਟਿੱਬਾ ਰੋਡ ਹਾਲ ਵਾਸੀ ਹਿਮਾਲਿਆ ਲੋਕ ਸੁਸਾਇਟੀ ਚਬਰਪੁਰ ਮਹਿਰੋਲੀ ਦਿੱਲੀ ਅਤੇ ਰੋਹਿਤ ਯਾਦਵ (30) ਪੁੱਤਰ ਵਿਕਰਮ ਯਾਦਵ ਵਾਸੀ ਰਾਜਾ ਪਾਰਕ ਰਾਣੀ ਬਾਗ ਮਧੂਬਨਚੌਕ ਦਿੱਲੀ ਦੇ ਰੂਪ ਵਜੋਂ ਹੋਈ। ਦੋਵਾਂ ਖ਼ਿਲਾਫ਼ ਐਸ.ਟੀ.ਐਫ ਮੋਹਾਲੀ ਥਾਣੇ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments