Home ਹਰਿਆਣਾ ਸ਼ਰਾਬ ਕਾਰੋਬਾਰੀ ਸ਼ਾਂਤਨੂ ਦੀ ਬਦਮਾਸ਼ਾਂ ਵੱਲੋਂ ਹੱਤਿਆ ਮਾਮਲੇ ‘ਚ STF ਅੰਬਾਲਾ ਨੇ...

ਸ਼ਰਾਬ ਕਾਰੋਬਾਰੀ ਸ਼ਾਂਤਨੂ ਦੀ ਬਦਮਾਸ਼ਾਂ ਵੱਲੋਂ ਹੱਤਿਆ ਮਾਮਲੇ ‘ਚ STF ਅੰਬਾਲਾ ਨੇ ਤਿੰਨ ਬਦਮਾਸ਼ਾਂ ਨੂੰ ਕੀਤਾ ਗ੍ਰਿਫ਼ਤਾਰ

0

ਅੰਬਾਲਾ : ਕੁਝ ਦਿਨ ਪਹਿਲਾਂ ਕੁਰੂਕਸ਼ੇਤਰ ਦੇ ਸ਼ਾਹਾਬਾਦ ਵਿੱਚ ਸੋਨੀਪਤ ਦੇ ਸ਼ਰਾਬ ਕਾਰੋਬਾਰੀ ਸ਼ਾਂਤਨੂ ਦੀ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਵਿੱਚ ਅੱਜ ਐਸ.ਟੀ.ਐਫ. ਅੰਬਾਲਾ ਨੇ ਕਾਰਵਾਈ ਕਰਦਿਆਂ ਤਿੰਨ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਵਿੱਚ ਸੁਜਲ ਨਾਮ ਦੇ ਇਕ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਐਸ.ਟੀ.ਐਫ. ਨੇ ਰੇਕੀ ਕਰਨ ਵਾਲੇ ਬਲਜਿੰਦਰ ਅਤੇ ਸ਼ੁਭਮ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਐਸ.ਟੀ.ਐਫ. ਨੇ ਕਿਹਾ ਕਿ ਇਸ ਵਿੱਚ ਜੇਲ੍ਹ ਵਿੱਚੋਂ ਕੁਝ ਲੋਕਾਂ ਦੇ ਨਾਮ ਵੀ ਸਾਹਮਣੇ ਆਏ ਹਨ, ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਵੀ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਤੋਂ ਰਿਮਾਂਡ ‘ਤੇ ਲੈ ਕੇ ਹੋਰ ਜਾਂਚ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਕੁਰੂਕਸ਼ੇਤਰ ਦੇ ਸ਼ਾਹਾਬਾਦ ਦੇ ਮੀਨਾ ਮਾਰਕੀਟ ਵਿੱਚ ਸ਼ਰਾਬ ਕਾਰੋਬਾਰੀ ਸ਼ਾਂਤਨੂ ਦਾ ਕਤਲ ਪੂਰੀ ਯੋਜਨਾਬੰਦੀ ਨਾਲ ਕੀਤਾ ਗਿਆ ਸੀ। ਘਟਨਾ ਤੋਂ ਬਾਅਦ ਸ਼ੂਟਰ ਭੱਜਣ ਵਿੱਚ ਕਾਮਯਾਬ ਹੋ ਗਏ। ਸੀ.ਆਈ.ਏ. ਅਤੇ ਐਸ.ਟੀ.ਐਫ. ਦੀਆਂ ਟੀਮਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੱਜ ਸਫ਼ਲਤਾ ਮਿਲੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version