Home ਸੰਸਾਰ ਈਰਾਨ ਤੇ ਇਜ਼ਰਾਈਲ ਦੇ ਯੁੱਧ ਦੇ ਵਿਚਕਾਰ ਦੁਬਈ ਹਵਾਈ ਅੱਡੇ ‘ਤੇ ਫਸੀ...

ਈਰਾਨ ਤੇ ਇਜ਼ਰਾਈਲ ਦੇ ਯੁੱਧ ਦੇ ਵਿਚਕਾਰ ਦੁਬਈ ਹਵਾਈ ਅੱਡੇ ‘ਤੇ ਫਸੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ

0

ਦੁਬਈ : ਈਰਾਨ ਅਤੇ ਇਜ਼ਰਾਈਲ ਦੇ ਯੁੱਧ ਦੇ ਵਿਚਕਾਰ, ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਅਤੇ ਓਲੰਪਿਕ ਤਗਮਾ ਜੇਤੂ ਪੀ.ਵੀ. ਸਿੰਧੂ ਦੁਬਈ ਹਵਾਈ ਅੱਡੇ ‘ਤੇ ਫਸੀ ਹੋਈ ਹੈ।

ਪੀਵੀ ਸਿੰਧੂ ਨੇ ਬੀਤੇ ਦਿਨ ਸ਼ਨੀਵਾਰ, 28 ਫਰਵਰੀ ਨੂੰ ਦੁਬਈ ਹਵਾਈ ਅੱਡੇ ‘ਤੇ ਫਸੇ ਹੋਣ ਦੀ ਜਾਣਕਾਰੀ ਦਿੱਤੀ ਸੀ ਹੁਣ ਇੱਕ ਵਾਰ ਫਿਰ ਪੀਵੀ ਸਿੰਧੂ ਨੇ ਆਪਣੇ ਆਲੇ ਦੁਆਲੇ ਦੇ ਡਰਾਉਣੇ ਦ੍ਰਿਸ਼ ਬਾਰੇ ਦੱਸਿਆ ਹੈ।

ਪੀਵੀ ਸਿੰਧੂ ਨੇ ਦੱਸੀ ਆਪਣੀ ਆਪ ਬੀਤੀ

ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਦੁਬਈ ਦੀ ਭਿਆਨਕ ਸਥਿਤੀ ਬਾਰੇ ਪੋਸਟ ਕਰਦੇ ਹੋਏ ਕਿਹਾ, “ਇੱਥੇ ਸਥਿਤੀ ਹਰ ਘੰਟੇ ਡਰਾਉਣੇ ਹੁੰਦੇ ਜਾ ਰਹੇ ਹਨ।”

ਪੀਵੀ ਸਿੰਧੂ ਨੇ ਅੱਗੇ ਲਿਖਿਆ, “ਕੁਝ ਘੰਟੇ ਪਹਿਲਾਂ, ਹਵਾਈ ਅੱਡੇ ‘ਤੇ ਜਿੱਥੇ ਅਸੀਂ ਲੁਕੇ ਹੋਏ ਸੀ, ਉੱਥੇ ਇੱਕ ਧਮਾਕਾ ਹੋਇਆ ਸੀ। ਮੇਰੇ ਕੋਚ ਨੂੰ ਜਲਦੀ ਭੱਜਣਾ ਪਿਆ ਕਿਉਂਕਿ ਉਹ ਧੂੰਏਂ ਅਤੇ ਮਲਬੇ ਦੇ ਸਭ ਤੋਂ ਨੇੜੇ ਸੀ। ਇਹ ਸਾਡੇ ਸਾਰਿਆਂ ਲਈ ਇੱਕ ਬਹੁਤ ਹੀ ਤਣਾਅਪੂਰਨ ਅਤੇ ਡਰਾਉਣਾ ਪਲ ਸੀ।”

ਸੁਰੱਖਿਅਤ ਹੈ ਪੀਵੀ ਸਿੰਧੂ

ਪੀਵੀ ਸਿੰਧੂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਜਾਣਕਾਰੀ ਦਿੰਦੇ ਹੋਏ ਕਿਹਾ, “ਅਸੀਂ ਸਾਰੇ ਹੁਣ ਸੁਰੱਖਿਅਤ ਹਾਂ ਅਤੇ ਦੁਬਈ ਹਵਾਈ ਅੱਡੇ ਦੇ ਸਟਾਫ ਅਤੇ ਦੁਬਈ ਅਧਿਕਾਰੀਆਂ ਦੇ ਅਣਥੱਕ ਯਤਨਾਂ ਸਦਕਾ ਸਾਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਗਿਆ ਹੈ। ਦੁਬਈ ਵਿੱਚ ਭਾਰਤੀ ਹਾਈ ਕਮਿਸ਼ਨ ਦਾ ਉਨ੍ਹਾਂ ਦੇ ਜ਼ਬਰਦਸਤ ਸਮਰਥਨ ਅਤੇ ਸਾਨੂੰ ਸੁਰੱਖਿਅਤ ਰੱਖਣ ਵਿੱਚ ਨਿਰੰਤਰ ਸਹਾਇਤਾ ਲਈ ਵਿਸ਼ੇਸ਼ ਧੰਨਵਾਦ।”

ਪੀਵੀ ਸਿੰਧੂ ਨੇ ਅੱਗੇ ਕਿਹਾ, “ਫਿਲਹਾਲ, ਅਸੀਂ ਥੋੜ੍ਹਾ ਆਰਾਮ ਕਰਨ ਅਤੇ ਉਮੀਦ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਅਸੀਂ ਚੀਜ਼ਾਂ ਦੇ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ।”

NO COMMENTS

LEAVE A REPLY

Please enter your comment!
Please enter your name here

Exit mobile version