Homeਦੇਸ਼ਰਾਹੁਲ ਗਾਂਧੀ ਨੂੰ ਮਿਲਣ ਸ਼੍ਰੀਨਗਰ ਪਹੁੰਚੀ ਸੋਨੀਆ ਗਾਂਧੀ

ਰਾਹੁਲ ਗਾਂਧੀ ਨੂੰ ਮਿਲਣ ਸ਼੍ਰੀਨਗਰ ਪਹੁੰਚੀ ਸੋਨੀਆ ਗਾਂਧੀ

ਸ਼੍ਰੀਨਗਰ : ਕਾਂਗਰਸ ਨੇਤਾ ਰਾਹੁਲ ਗਾਂਧੀ ਤਿੰਨ ਦਿਨਾਂ ਨਿੱਜੀ ਦੌਰੇ ‘ਤੇ ਸ਼੍ਰੀਨਗਰ ਪਹੁੰਚ ਗਏ ਹਨ। ਰਾਹੁਲ ਗਾਂਧੀ ਤੋਂ ਬਾਅਦ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਵੀ ਕਸ਼ਮੀਰ ਘਾਟੀ ਪਹੁੰਚ ਗਈ ਹੈ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਸ੍ਰੀਨਗਰ ਪਹੁੰਚ ਕੇ ਬੋਟ ਦੀ ਸਵਾਰੀ ਦਾ ਆਨੰਦ ਮਾਣਿਆ, ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ, ‘ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਸ੍ਰੀਨਗਰ ਪਹੁੰਚ ਗਈ ਹੈ ਅਤੇ ਨਿਗੀਨ ਝੀਲ ਵਿੱਚ ਕਿਸ਼ਤੀ ਦੀ ਸਵਾਰੀ ਕੀਤੀ।

ਪ੍ਰਿਅੰਕਾ ਗਾਂਧੀ ਵੀ ਆ ਸਕਦੀ ਹੈ ਸ੍ਰੀਨਗਰ

ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਰਾਹੁਲ ਜੀ ਲੱਦਾਖ ਦੇ ਇਕ ਹਫਤੇ ਦੇ ਦੌਰੇ ਤੋਂ ਬਾਅਦ ਸ਼੍ਰੀਨਗਰ ਪਹੁੰਚੇ ਹਨ। ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਅਤੇ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਵੀ ਸ਼੍ਰੀਨਗਰ ਆ ਸਕਦੇ ਹਨ। ਰਾਹੁਲ ਗਾਂਧੀ ਇੱਕ ਹਾਊਸਬੋਟ ਵਿੱਚ ਠਹਿਰੇ ਹੋਏ ਹਨ ਅਤੇ ਪਰਿਵਾਰ ਦੇ ਅੱਜ ਰੈਨਾਵਾਰੀ ਇਲਾਕੇ ਦੇ ਇੱਕ ਹੋਟਲ ਵਿੱਚ ਰੁਕਣ ਦੀ ਸੰਭਾਵਨਾ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਇਸ ਹੋਟਲ ਨਾਲ ਗਾਂਧੀ ਪਰਿਵਾਰ ਦੀਆਂ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਹਨ।

ਇਹ ਪੂਰੀ ਤਰ੍ਹਾਂ ਨਿੱਜੀ ਟੂਰ ਹੈ

ਪਾਰਟੀ ਆਗੂ ਨੇ ਦੱਸਿਆ ਕਿ ਦੋ ਰਾਤਾਂ ਹੋਟਲ ਵਿੱਚ ਰੁਕਣ ਤੋਂ ਬਾਅਦ ਉਹ ਗੁਲਮਰਗ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਗਾਂਧੀ ਪਰਿਵਾਰ ਦਾ ਕੋਈ ਸਿਆਸੀ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਕਿਹਾ, ”ਇਹ ਪੂਰੀ ਤਰ੍ਹਾਂ ਨਾਲ ਨਿੱਜੀ, ਪਰਿਵਾਰਕ ਦੌਰਾ ਹੈ ਅਤੇ ਕਿਸੇ ਵੀ ਪਾਰਟੀ ਦੇ ਨੇਤਾਵਾਂ ਨਾਲ ਕੋਈ ਸਿਆਸੀ ਗੱਲਬਾਤ ਜਾਂ ਮੀਟਿੰਗ ਨਹੀਂ ਹੋਵੇਗੀ।” ਦੱਸ ਦੇਈਏ ਕਿ ਰਾਹੁਲ ਗਾਂਧੀ ਪਿਛਲੇ ਇੱਕ ਹਫ਼ਤੇ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਸਨ ਅਤੇ ਬੀਤੀ ਸਵੇਰੇ ਕਾਰਗਿਲ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਸ੍ਰੀਨਗਰ ਪਹੁੰਚੇ।

ਰਾਹੁਲ ਗਾਂਧੀ 17 ਅਗਸਤ ਨੂੰ ਲੱਦਾਖ ਪਹੁੰਚੇ ਸਨ। ਅਗਸਤ 2019 ਵਿੱਚ ਜੰਮੂ-ਕਸ਼ਮੀਰ ਦੀ ਵੰਡ ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾਏ ਜਾਣ ਤੋਂ ਬਾਅਦ ਇਸ ਖੇਤਰ ਦੀ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ। ਜੰਮੂ-ਕਸ਼ਮੀਰ ਦੇ ਪੁਰਾਣੇ ਰਾਜ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਆ ਸੀ ਅਤੇ ਸੰਵਿਧਾਨ ਦੀ ਧਾਰਾ 370 ਦੇ ਤਹਿਤ ਇਸ ਦਾ ਵਿਸ਼ੇਸ਼ ਦਰਜਾ ਰੱਦ ਕਰ ਦਿੱਤਾ ਗਿਆ ਸੀ। ਪਿਛਲੇ ਇੱਕ ਹਫ਼ਤੇ ਵਿੱਚ, ਰਾਹੁਲ ਨੇ ਮੋਟਰਸਾਈਕਲ ਰਾਹੀਂ ਪੈਂਗੋਂਗ ਝੀਲ, ਨੁਬਰਾ ਵੈਲੀ, ਖਾਰਦੁਂਗਲਾ ਟਾਪ, ਲਾਮਾਯੁਰੂ ਅਤੇ ਜ਼ਾਂਸਕਰ ਸਮੇਤ ਖੇਤਰ ਦੀਆਂ ਲਗਭਗ ਸਾਰੀਆਂ ਮਸ਼ਹੂਰ ਥਾਵਾਂ ਦਾ ਦੌਰਾ ਕੀਤਾ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments