ਕੈਨੇਡਾ : 13 ਅਪ੍ਰੈਲ 2026 ਨੂੰ ਪਾਰਲੀਮੈਂਟ ਹਿੱਲ, ਓਟਾਵਾ ਵਿੱਚ ਪੂਰੇ ਕੈਨੇਡਾ ਵਾਸੀਆਂ ਅਤੇ ਲਿਬਰਲ ਸਿੱਖ ਕਾਕਸ ਵੱਲੋਂ ਸਿੱਖ ਹੈਰਿਟੇਜ ਮੰਥ ਬੜੇ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਪੰਜਾਬੀ ਭਾਈਚਾਰੇ ਨੂੰ ਵਧਾਈ ਦਿੱਤੀ ਨਾਲ ਹੀ ਸਿੱਖ ਕਮਿਊਨਿਟੀ ਨੇ ਜੋ ਕੈਨੇਡਾ ਲਈ ਆਪਣਾ ਬੜਮੁੱਲਾ ਯੋਗਦਾਨ ਪਾਇਆ ਹੈ ਇਸ ਮੌਕੇ ਤਿੰਨ ਦਿਨਾਂ ਤੋਂ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਅਤੇ ਦੁਨੀਆ ਵਿੱਚ ਸੁਖ-ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਸਾਰੀ ਸੰਗਤ ਨੂੰ ਲੰਗਰ ਛਕਾਇਆ ਗਿਆ।
ਉਪਰੰਤ ਕੈਨੇਡੀਅਨ ਯੁੱਧ ਅਜਾਇਬ ਘਰ ਕੈਨੇਡੀਅਨ ਯੁੱਧ ਅਜਾਇਬ ਘਰ ਵਿੱਚ ਸਿੱਖ ਹੈਰਿਟੇਜ ‘ਤੇ ਆਧਾਰਿਤ ਫਿਲਮ ਦਿਖਾਈ ਗਈ, ਜੋ ਸਟੀਵਨ ਪੁਰੇਵਾਲ ਵੱਲੋਂ ਬੜੀ ਮਿਹਨਤ ਅਤੇ ਲਗਨ ਨਾਲ ਤਿਆਰ ਕੀਤੀ ਗਈ ਸੀ। ਇਸ ਫਿਲਮ ਨੇ ਹਰ ਪੰਜਾਬੀ ਨੂੰ ਆਪਣੇ ਇਤਿਹਾਸ ਨਾਲ ਜੋੜਿਆ ਅਤੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ। ਇਸ ਪ੍ਰੋਗਰਾਮ ਵਿੱਚ ਕੈਨੇਡਾ ਦੇ ਹੁਨਰਮੰਦ ਸਿੱਖਿਆ ਪ੍ਰੇਮੀ ਅਤੇ ਸਮਾਜ ਸੇਵੀ ਵਿਅਕਤੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਓਨਰੇਬਲ ਬਲਜੀਤ ਸਿੰਘ ਚੱਡਾ, ਤਰਨਤੇਜ ਸਿੰਘ ਹੁੰਦਲ, ਲਖਵਿੰਦਰ ਸਿੰਘ ਉੱਪਲ, ਜੋਗਿੰਦਰ ਸਿੰਘ ਸਿੱਧੂ, ਗੁਰਿੰਦਰ ਸਿੰਘ ਚਾਹਲ, ਅਜਮੇਰ ਸਿੰਘ ਸੰਧੂ, ਸਰਬਦੀਪ ਸਿੰਘ ਬਾਠ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ,ਦਾਸ ਬਿੰਦਰਪਾਲ ਸਿੰਘ , ਤੇਜ਼ਪ੍ਰੀਤ ਸਿੰਘ ਦੌਲਤ, ਮਨਜੀਤ ਸਿੰਘ ਸੰਧੂ ਆਦਿ ਸ਼ਾਮਲ ਸਨ।
ਇਸ ਸਮਾਰੋਹ ਨੂੰ ਸਫ਼ਲ ਬਣਾਉਣ ਵਿੱਚ ਕੈਨੇਡਾ ਦੇ ਮੈਂਬਰ ਆਫ ਪਾਰਲੀਮੈਂਟਸ ਨੇ ਵੀ ਅਹਿਮ ਭੂਮਿਕਾ ਨਿਭਾਈ, ਜਿਨ੍ਹਾਂ ਵਿੱਚ ਸੁੱਖ ਧਾਲੀਵਾਲ, ਰਣਦੀਪ ਸਰਾਏ, ਅੰਜੂ ਢਿੱਲੋਂ, ਪਰਮ ਬੈਂਸ, ਰੂਬੀ ਸਹੋਤਾ, ਇਕਵਿੰਦਰ ਸਿੰਘ ਗਹਿਰ, ਸੋਨੀਆ ਸਿੱਧੂ ਅਤੇ ਮਾਰਕ ਮਿਲਰ ਸ਼ਾਮਲ ਸਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗਨਾਈਜੇਸ਼ਨ ਦੇ ਪ੍ਰਤੀਨਿਧੀ ਲਖਵਿੰਦਰ ਸਿੰਘ ਉੱਪਲ ਨੇ ਸਾਰੇ ਪੰਜਾਬੀ ਜਗਤ ਨੂੰ ਸਿੱਖ ਹੈਰਿਟੇਜ ਮੰਥ ਦੀਆਂ ਵਧਾਈਆਂ ਦਿੰਦਿਆਂ ਸਿੱਖ ਇ ਤਿਹਾਸ ਅਤੇ ਸਿੱਖਿਆ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।
