HomeWorldਅਮਰੀਕਾ 'ਚ ਵਾਪਰੀ ਗੋਲ਼ੀਬਾਰੀ ਦੀ ਘਟਨਾ, 1 ਦੀ ਮੌਤ ਤੇ 28 ਜ਼ਖਮੀ

ਅਮਰੀਕਾ ‘ਚ ਵਾਪਰੀ ਗੋਲ਼ੀਬਾਰੀ ਦੀ ਘਟਨਾ, 1 ਦੀ ਮੌਤ ਤੇ 28 ਜ਼ਖਮੀ

ਅਮਰੀਕਾ: ਅਮਰੀਕਾ (America) ਦੇ ਸ਼ਿਕਾਗੋ ਸ਼ਹਿਰ ਵਿੱਚ ਐਤਵਾਰ ਸਵੇਰੇ ਇੱਕ ਪਾਰਕਿੰਗ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 28 ਹੋਰ ਜ਼ਖਮੀ ਹੋ ਗਏ। ਇਹ ਘਟਨਾ ਸ਼ਿਕਾਗੋ ਤੋਂ ਕਰੀਬ 32.1 ਕਿਲੋਮੀਟਰ ਦੱਖਣ-ਪੱਛਮ ਵਿੱਚ ਵਿਲੋਬਰੁਕ ਵਿੱਚ ਵਾਪਰੀ। ਡੂਪੇਜ ਕਾਉਂਟੀ ਸ਼ੈਰਿਫ ਦਫਤਰ ਦੇ ਡਿਪਟੀ ਚੀਫ ਐਰਿਕ ਸਵੈਨਸਨ ਨੇ ਕਿਹਾ, “ਘੱਟੋ-ਘੱਟ 29 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ।” ਇਕ ਵਿਅਕਤੀ ਦੀ ਮੌਤ ਹੋ ਗਈ ਹੈ।” ਉਨ੍ਹਾਂ ਕਿਹਾ,” ਗੋਲੀਬਾਰੀ ਦਾ ਕਾਰਨ ਸਪੱਸ਼ਟ ਨਹੀਂ ਹੈ। ਅਸੀਂ ਕਈ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ।

ਸਵੈਨਸਨ ਨੇ ਦੱਸਿਆ ਕਿ ਜ਼ਖਮੀਆਂ ਦੀ ਹਾਲਤ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਇੱਕ ਚਸ਼ਮਦੀਦ ਗਵਾਹ, ਮਾਰਚੇਸ਼ੀਆ ਐਵਰੀ, ਨੇ ਕਿਹਾ, “ਇੰਝ ਲੱਗਦਾ ਹੈ ਕਿ ਲੋਕ ਜੂਨਟੀਨਥ ਦੇ ਜਸ਼ਨ ਲਈ ਇਕੱਠੇ ਹੋਏ ਸਨ।” ਜਦੋਂ ਅਸੀਂ ਗੋਲੀਆਂ ਦੀ ਆਵਾਜ਼ ਸੁਣੀ, ਅਸੀਂ ਤੁਰੰਤ ਜ਼ਮੀਨ ‘ਤੇ ਲੇਟ ਗਏ ਅਤੇ ਆਵਾਜ਼ ਬੰਦ ਹੋਣ ਤੱਕ ਉੱਥੇ ਹੀ ਰਹੇ।” ਇਕ ਹੋਰ ਚਸ਼ਮਦੀਦ, ਕਰੈਗ ਲੋਟਸੀ ਨੇ ਕਿਹਾ, ”ਹਰ ਕੋਈ ਭੱਜਣ ਲੱਗਾ। ਉਥੇ ਹਫੜਾ-ਦਫੜੀ ਮਚ ਗਈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments