ਆਸਟ੍ਰੇਲੀਆ : ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਰਾਜ ਦੇ ਇੱਕ ਕਸਬੇ ਵਿੱਚ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਿਸ ਦੇ ਮੁਤਾਬਕ ਗੋਲੀਬਾਰੀ ਵਿੱਚ ਇੱਕ ਵਿਅਕਤੀ ਜ਼ਖਮੀ ਵੀ ਹੋਇਆ ਹੈ। ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਲੇਕ ਕਾਰਜੇਲੀਗੋ ਵਿੱਚ ਬੁਲਾਇਆ ਗਿਆ। ਇਸ ਕਸਬੇ ਦੀ ਆਬਾਦੀ ਲਗਭਗ 1,500 ਲੋਕਾਂ ਦੀ ਹੈ। ਪੁਲਿਸ ਅਨੁਸਾਰ ਮ੍ਰਿਤਕਾਂ ਵਿੱਚ 2 ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹਨ। ਉੱਥੇ ਹੀ, ਇੱਕ ਹੋਰ ਪੁਰਸ਼ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਘਰ ਦੇ ਅੰਦਰ ਹੀ ਰਹੇ ਲੋਕ
ਗੋਲੀਬਾਰੀ ਕਰਨ ਵਾਲਾ ਇਕੱਲਾ ਸ਼ਖਸ ਸੀ ਜਾਂ ਉਸ ਦੇ ਨਾਲ ਕੋਈ ਹੋਰ ਵੀ ਸੀ, ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਜਾਂ ਹਮਲਾਵਰਾਂ ਦੇ ਫਰਾਰ ਹੋਣ ਦਾ ਖਦਸ਼ਾ ਹੈ। ਪੁਲਿਸ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਅਤੇ ਸਥਾਨਕ ਵਾਸੀਆਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ।
“ਇਹ ਭਿਆਨਕ ਸਥਿਤੀ “
ਸਥਾਨਕ ਨਿਵਾਸੀ ਮਨੀਸ਼ਾ, ਜੋ ਆਪਣਾ ਉਪਨਾਮ ਨਹੀਂ ਦੱਸਣਾ ਚਾਹੁੰਦੀ ਸੀ, ਨੇ ਦੱਸਿਆ ਕਿ ਪੁਲਿਸ ਵਾਹਨ ਅਤੇ ਐਂਬੂਲੈਂਸ “ਪੂਰੇ ਸ਼ਹਿਰ ਵਿੱਚ” ਸਨ। ਉਨ੍ਹਾਂ ਨੇ “ਸ਼ਹਿਰ ਵਿੱਚ ਸਿਰਫ਼ ਦੋ ਮੁੱਖ ਸੜਕਾਂ ਹਨ। ਅਸੀਂ ਸਾਇਰਨ ਸੁਣ ਸਕਦੇ ਹਾਂ । ਸਥਾਨਕ ਰਾਜ ਦੇ ਵਿਧਾਇਕ ਰਾਏ ਬਟਲਰ ਨੇ ਗੋਲੀਬਾਰੀ ਨੂੰ ਸ਼ਹਿਰ ਲਈ “ਦੁਖਦਾਈ ਖ਼ਬਰ” ਦੱਸਿਆ, ਜੋ ਕਿ ਸਿਡਨੀ ਤੋਂ 600 ਕਿਲੋਮੀਟਰ (370 ਮੀਲ) ਪੱਛਮ ਵਿੱਚ ਸਥਿਤ ਹੈ। ਬਟਲਰ ਨੇ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ “ਇਹ ਇੱਕ ਭਿਆਨਕ ਸਥਿਤੀ ਹੈ, ਅਤੇ ਇਹ ਅਜੇ ਵੀ ਜਾਰੀ ਹੈ, ਇਸ ਲਈ ਸਾਡੇ ਕੋਲ ਜ਼ਿਆਦਾ ਜਾਣਕਾਰੀ ਨਹੀਂ ਹੈ। ਮੇਰੇ ਵਿਚਾਰ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ ।
