Home ਸੰਸਾਰ ਅਮਰੀਕਾ ਦੇ ਸਾਲਟ ਲੇਕ ਸਿਟੀ ’ਚ ਚਰਚ ਦੀ ਪਾਰਕਿੰਗ ਲੌਟ ’ਚ ਹੋਈ...

ਅਮਰੀਕਾ ਦੇ ਸਾਲਟ ਲੇਕ ਸਿਟੀ ’ਚ ਚਰਚ ਦੀ ਪਾਰਕਿੰਗ ਲੌਟ ’ਚ ਹੋਈ ਫਾਇਰਿੰਗ, 2 ਦੋ ਲੋਕਾਂ ਦੀ ਮੌਤ  

0

ਅਮਰੀਕਾ : ਅਮਰੀਕਾ ਵਿੱਚ ਇੱਕ ਵਾਰ ਫਿਰ ਫਾਇਰਿੰਗ ਦੀ ਘਟਨਾ ਵਾਪਰੀ ਹੈ। ਗੋਲੀਬਾਰੀ ਯੂਟਾ ਰਾਜ ਦੀ ਰਾਜਧਾਨੀ ਸਾਲਟ ਲੇਕ ਸਿਟੀ ਵਿੱਚ ਦ ਚਰਚ ਆਫ਼ ਜੀਸਸ ਕਰਾਇਸਟ ਆਫ਼ ਲੈਟਰ-ਡੇ ਸੈਂਟਸ (ਮੋਰਮਨ ਚਰਚ) ਦੇ ਇੱਕ ਮੀਟਿੰਗ ਹਾਊਸ ਦੇ ਪਾਰਕਿੰਗ ਲੌਟ ਵਿੱਚ ਹੋਈ ਹੈ। ਫਾਇਰਿੰਗ ਵਿੱਚ 2 ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਛੇ ਹੋਰ ਜ਼ਖਮੀ ਹੋਏ ਹਨ। ਗੋਲੀਬਾਰੀ ਦੀ ਇਸ ਘਟਨਾ ਦੇ ਬਾਅਦ ਚਰਚ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ।

ਅੰਤਿਮ ਸਸਕਾਰ ਵਿੱਚ ਸ਼ਾਮਲ ਲੋਕਾਂ ’ਤੇ ਹੋਈ ਫਾਇਰਿੰਗ

ਪੁਲਿਸ ਨੇ ਗੋਲੀਬਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਟਨਾ ਦੇ ਸਮੇਂ ਚਰਚ ਦੇ ਅੰਦਰ ਦਰਜਨਾਂ ਲੋਕ ਇੱਕ ਅੰਤਿਮ ਸੰਸਕਾਰ ਵਿੱਚ ਸ਼ਾਮਲ ਸਨ। ਜ਼ਖਮੀਆਂ ਵਿੱਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਦਕਿ ਬਾਕੀ 3 ਦੀ ਸਿਹਤ ਦੀ ਜਾਣਕਾਰੀ ਅਜੇ ਸਪੱਸ਼ਟ ਨਹੀਂ ਹੈ। ਸਾਲਟ ਲੇਕ ਸਿਟੀ ਪੁਲਿਸ ਮੁਖੀ ਬ੍ਰਾਇਨ ਰੈੱਡ ਨੇ ਕਿਹਾ ਕਿ ਇਹ ਗੋਲੀਬਾਰੀ ਕਿਸੇ ਧਰਮ ਜਾਂ ਚਰਚ ਦੇ ਖਿਲਾਫ਼ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਨਹੀਂ ਜਾਪਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਘਟਨਾ ਅਚਾਨਕ ਨਹੀਂ ਸੀ, ਸਗੋਂ ਪਾਰਕਿੰਗ ਲਾਟ ਵਿੱਚ ਹੋਏ ਝਗੜੇ ਤੋਂ ਬਾਅਦ ਗੋਲੀ ਚਲਾਈ ਗਈ ਸੀ। ਅਜੇ ਤੱਕ ਕਿਸੇ ਵੀ ਸ਼ੱਕੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ। ਪੁਲਿਸ ਨੇ ਆਰੋਪੀਆਂ ਨੂੰ ਫੜਨ ਦੇ ਲਈ ਤਲਾਸ਼ੀ ਅਭਿਆਨ ਚਲਾਇਆ ਹੈ।

ਚਰਚ ਨੇ ਆਪਣੇ ਬਿਆਨ ਵਿੱਚ ਕੀ ਕਿਹਾ?

ਇਹ ਚਰਚ ਸਾਲਟ ਲੇਕ ਸਿਟੀ ਵਿੱਚ ਹੀ ਮੁੱਖ ਦਫ਼ਤਰ ਵਾਲਾ ਮੌਰਮਨ ਚਰਚ ਹੈ, ਜਿੱਥੇ ਯੂਟਾ ਦੀ ਲਗਭਗ 35 ਲੱਖ ਆਬਾਦੀ ਵਿੱਚੋਂ ਅੱਧੇ ਲੋਕ ਇਸ ਧਰਮ ਦੇ ਪੈਰੋਕਾਰ ਹਨ। ਅਜਿਹੇ ਮੀਟਿੰਗ ਹਾਊਸ ਪੂਰੇ ਸ਼ਹਿਰ ਅਤੇ ਰਾਜ ਵਿੱਚ ਆਮ ਹਨ। ਚਰਚ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਇਸ ਦੁਖਦਾਈ ਘਟਨਾ ਤੋਂ ਬਹੁਤ ਚਿੰਤਤ ਹਨ ਅਤੇ ਕਿਸੇ ਵੀ ਪਵਿੱਤਰ ਸਥਾਨ ‘ਤੇ ਕਿਸੇ ਵੀ ਪਵਿੱਤਰ ਸਥਾਨ ‘ਤੇ ਹਿੰਸਾ ਕਦੇ ਵੀ ਸਵੀਕਾਰਯੋਗ ਨਹੀਂ ਹੈ। ਅਸੀਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਾਂ ਅਤੇ ਪ੍ਰਭਾਵਿਤ ਸਾਰੇ ਲੋਕਾਂ ਲਈ ਪ੍ਰਾਰਥਨਾ ਕਰ ਰਹੇ ਹਾਂ।

NO COMMENTS

LEAVE A REPLY

Please enter your comment!
Please enter your name here

Exit mobile version