Home ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 20 ਜ਼ਿਲ੍ਹਿਆਂ ਲਈ...

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 20 ਜ਼ਿਲ੍ਹਿਆਂ ਲਈ ਜ਼ਿਲ੍ਹਾ ਪ੍ਰਧਾਨਾਂ ਦਾ ਕੀਤਾ ਐਲਾਨ

0

ਪੰਜਾਬ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਯੂਥ ਵਿੰਗ ਦੀ ਕੋਰ ਕਮੇਟੀ ਦਾ ਵਿਸਥਾਰ ਕੀਤਾ ਹੈ। ਇਸ ਤੋਂ ਇਲਾਵਾ 20 ਜ਼ਿਲ੍ਹਿਆਂ ਲਈ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ।

ਪਾਰਟੀ ਦੇ ਮੁੱਖ ਦਫ਼ਤਰ ਤੋਂ ਵੇਰਵੇ ਦਿੰਦਿਆਂ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤੇ ਗਏ 11 ਨੌਜਵਾਨ ਆਗੂਆਂ ਵਿੱਚ ਲਵਪ੍ਰੀਤ ਸਿੰਘ ਲੱਪੀ ਈਨਾਖੇੜਾ, ਹਰਮਨ ਸਿੰਘ ਖੋਟੇ, ਵਿਪਨਦੀਪ ਸਿੰਘ ਸੰਨੀ, ਦਵਿੰਦਰਪਾਲ ਸਿੰਘ ਸਿੱਧੂ, ਅਮਨਦੀਪ ਸਿੰਘ ਘੱਗਾ, ਹਰਵਿੰਦਰ ਸਿੰਘ ਜੋਗੀਪੁਰ, ਪ੍ਰਿੰਸ ਤੁੰਗ ਨਾਭਾ, ਅਕਾਸ਼ਦੀਪ ਸਿੰਘ ਭੱਠਲ, ਮਲਕੀਤ ਸਿੰਘ ਚੀਮਾ, ਸੁਖਬੀਰ ਸਿੰਘ ਸੋਖੀ ਅਤੇ ਸਹਿਜ ਸਿੰਘ ਮੱਕੜ ਸ਼ਾਮਲ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਯੂਥ ਅਕਾਲੀ ਦਲ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਮਿਹਨਤੀ ਆਗੂਆਂ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਵਿੱਚ ਸ਼ਾਮਲ ਹਨ:

ਕਮਲਦੀਪ ਸਿੰਘ-ਬਠਿੰਡਾ ਦਿਹਾਤੀ

ਰਣਦੀਪ ਸਿੰਘ ਢਿੱਲਵਾਂ – ਬਰਨਾਲਾ ਦਿਹਾਤੀ

ਰਵਿੰਦਰ ਸਿੰਘ ਬੱਬਲ – ਫਰੀਦਕੋਟ

ਐਡਵੋਕੇਟ ਚਿਤਵੀਰ ਸਿੰਘ ਜੀਰਾ – ਫਿਰੋਜ਼ਪੁਰ ਦਿਹਾਤੀ

ਅੰਮ੍ਰਿਤਵੀਰ ਸਿੰਘ-ਜਲੰਧਰ ਅਰਬਨ-1

ਗਗਨਦੀਪ ਸਿੰਘ ਗੱਗੀ-ਜਲੰਧਰ ਅਰਬਨ-2

ਅਵਤਾਰ ਸਿੰਘ ਨਿੱਝਰ-ਜਲੰਧਰ ਦਿਹਾਤੀ-1

ਕੁਲਦੀਪ ਸਿੰਘ ਟਾਂਡੀ-ਕਪੂਰਥਲਾ ਦਿਹਾਤੀ

ਤਨਵੀਰ ਸਿੰਘ ਰੰਧਾਵਾ-ਕਪੂਰਥਲਾ ਅਰਬਨ

ਬਲਕਰਨ ਸਿੰਘ ਬਾਜਵਾ – ਲੁਧਿਆਣਾ ਦਿਹਾਤੀ

ਹਰਮਨਦੀਪ ਸਿੰਘ ਰਿੱਕੀ ਅਜਨੌਦ – ਪੁਲਿਸ ਜ਼ਿਲ੍ਹਾ ਖੰਨਾ

ਨਵਜਿੰਦਰ ਸਿੰਘ ਮਾਨ – ਸ੍ਰੀ ਮੁਕਤਸਰ ਸਾਹਿਬ

ਦੇਵ ਅਸ਼ੀਸ਼ ਮਲਿਕ – ਮੋਗਾ ਅਰਬਨ

ਹਰਜੋਤ ਸਿੰਘ ਡੇਮਰੂ-ਮੋਗਾ ਦਿਹਾਤੀ

ਤਨਵੀਰ ਸਿੰਘ ਪੂਨੀਆ-ਮੁਹਾਲੀ ਦਿਹਾਤੀ-1

ਜਸਪਾਲ ਸਿੰਘ ਲੱਕੀ ਮਾਵੀ – ਮੋਹਾਲੀ ਦਿਹਾਤੀ-2

ਐਡਵੋਕੇਟ ਸੁਖਬੀਰ ਸਿੰਘ ਗਿੱਲ – ਮੋਹਾਲੀ ਅਰਬਨ (ਕਾਰਪੋਰੇਸ਼ਨ)

ਕਰਨਵੀਰ ਸਿੰਘ ਸਾਹਨੀ – ਪਟਿਆਲਾ ਸ਼ਹਿਰੀ

ਅੰਮ੍ਰਿਤਪਾਲ ਸਿੰਘ ਲੰਗ – ਪਟਿਆਲਾ ਦਿਹਾਤੀ

ਚਰਨਜੀਤ ਸਿੰਘ ਭਦੌਲੀ — ਸ਼ਹੀਦ ਭਗਤ ਸਿੰਘ ਨਗਰ ਨੂੰ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version