Home ਪੰਜਾਬ ਪਠਾਨਕੋਟ ‘ਚ ਤੇਜ਼ ਮੋੜ ਬਣਿਆ ਹਾਦਸੇ ਦਾ ਕਾਰਨ, 16 ਫੁੱਟ ਹੇਠਾਂ ਡਿੱਗੀ...

ਪਠਾਨਕੋਟ ‘ਚ ਤੇਜ਼ ਮੋੜ ਬਣਿਆ ਹਾਦਸੇ ਦਾ ਕਾਰਨ, 16 ਫੁੱਟ ਹੇਠਾਂ ਡਿੱਗੀ ਕਾਰ

0

ਪਠਾਨਕੋਟ: ਪਠਾਨਕੋਟ ਦੇ ਅਰਧ-ਪਹਾੜੀ ਇਲਾਕੇ ਨਿਆਰੀ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇੱਥੇ ਤੇਜ਼ ਮੋੜ ‘ਤੇ ਇੱਕ ਕਾਰ ਅਚਾਨਕ ਬੇਕਾਬੂ ਹੋ ਕੇ ਕਰੀਬ 15 ਤੋਂ 16 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਕਾਰ ਸਵਾਰ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲਾ ਜੋੜਾ ਜ਼ਖਮੀ ਹੋ ਗਿਆ।

ਮਿਲੀ ਜਾਣਕਾਰੀ ਅਨੁਸਾਰ, ਇੱਕ ਰਾਹਗੀਰ ਨੇ ਸੜਕ ਸੁਰੱਖਿਆ ਬਲ (SSF) ਨੂੰ ਸੂਚਨਾ ਦਿੱਤੀ ਕਿ ਨਿਆਰੀ ਨੇੜੇ HP-57-1431 ਨੰਬਰ ਵਾਲੀ ਕਾਰ ਸੜਕ ਤੋਂ ਹੇਠਾਂ ਖੱਡ ਵਿੱਚ ਡਿੱਗ ਗਈ ਹੈ। ਸੂਚਨਾ ਮਿਲਦਿਆਂ ਹੀ SSF ਦੀ ਟੀਮ ਹਰਕਤ ਵਿੱਚ ਆ ਗਈ ਅਤੇ ਮਹਿਜ਼ 15 ਮਿੰਟਾਂ ਦੇ ਅੰਦਰ ਮੌਕੇ ‘ਤੇ ਪਹੁੰਚ ਗਈ।

ਇਸ ਤੋਂ ਬਾਅਦ ਸੜਕ ਸੁਰੱਖਿਆ ਬਲ ਦੇ ਮੁਲਾਜ਼ਮਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਖੱਡ ਵਿੱਚ ਫਸੇ ਜੋੜੇ ਨੂੰ ਸੁਰੱਖਿਅਤ ਬਾਹਰ ਕੱਢਿਆ। ਮੌਕੇ ‘ਤੇ ਹੀ ਦੋਵਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਫਿਰ 108 ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ ਪਹੁੰਚਾਇਆ ਗਿਆ।

ਜ਼ਖਮੀਆਂ ਦੀ ਪਛਾਣ ਲਲਿਤ ਮੋਹਨ ਜਿੰਦਲ, ਵਾਸੀ ਪਿੰਡ ਕਾਕੇਰਾ, ਜ਼ਿਲ੍ਹਾ ਚੰਬਾ, ਹਿਮਾਚਲ ਪ੍ਰਦੇਸ਼ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਜਿੰਦਲ ਵਜੋਂ ਹੋਈ ਹੈ। ਸਮੇਂ ਸਿਰ ਬਚਾਅ ਟੀਮ ਦੇ ਪਹੁੰਚਣ ਕਾਰਨ ਦੋਵਾਂ ਨੂੰ ਖੱਡ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਜਾ ਸਕਿਆ।

NO COMMENTS

LEAVE A REPLY

Please enter your comment!
Please enter your name here

Exit mobile version