HomeENTERTAINMENTਸਿੱਧੀ ਵਿਨਾਇਕ ਮੰਦਰ 'ਚ ਮੱਥਾ ਟੇਕਣ ਪਹੁੰਚੀ ਸ਼ਹਿਨਾਜ਼ ਗਿੱਲ,ਵੇਖੋ ਤਸਵੀਰਾਂ

ਸਿੱਧੀ ਵਿਨਾਇਕ ਮੰਦਰ ‘ਚ ਮੱਥਾ ਟੇਕਣ ਪਹੁੰਚੀ ਸ਼ਹਿਨਾਜ਼ ਗਿੱਲ,ਵੇਖੋ ਤਸਵੀਰਾਂ

ਪੰਜਾਬ : ਪੰਜਾਬ ਦੀ ਕੈਟਰੀਨਾ ਕੈਫ ਅਦਾਕਾਰਾ ਸ਼ਹਿਨਾਜ਼ ਗਿੱਲ (Actress Shahnaz Gill) ਆਪਣੇ ਭਰਾ ਸ਼ਹਿਬਾਜ਼ ਨਾਲ ਸਿੱਧੀ ਵਿਨਾਇਕ ਮੰਦਰ (Siddhi Vinayak Temple) ‘ਚ ਮੱਥਾ ਟੇਕਣ ਪਹੁੰਚੀ। ਸ਼ਹਿਨਾਜ਼ ਇਨ੍ਹੀਂ ਦਿਨੀਂ ਆਪਣੇ ਹਾਲ ਹੀ ‘ਚ ਰਿਲੀਜ਼ ਹੋਏ ਗੀਤ ‘ਧੂਪ ਲਗਦੀ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਗੀਤ ‘ਚ ਸ਼ਹਿਨਾਜ਼ ਗਿੱਲ ਨਾਲ ਅਦਾਕਾਰ ਸੰਨੀ ਸਿੰਘ ਨਜ਼ਰ ਆ ਰਹੇ ਹਨ। ਗੀਤ ਰਿਲੀਜ਼ ਹੁੰਦੇ ਹੀ ਸ਼ਹਿਨਾਜ਼ ਨੰਗੇ ਪੈਰੀਂ ਸਿੱਧੀਵਿਨਾਇਕ ਮੰਦਰ ‘ਚ ਪਹੁੰਚੀ ਅਤੇ ਭਗਵਾਨ ਗਣੇਸ਼ ਦਾ ਆਸ਼ੀਰਵਾਦ ਲਿਆ। ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਨੇ ਆਫ ਵ੍ਹਾਈਟ ਕਲਰ ਦਾ ਪਲਾਜ਼ੋ ਸੂਟ ਪਾਇਆ ਸੀ। ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਨੇ ਆਪਣਾ ਸਿਰ ਚੁੰਨੀ ਨਾਲ ਢੱਕਿਆ ਹੋਇਆ ਸੀ। ਸ਼ਹਿਨਾਜ਼ ਗਿੱਲ ਮੰਦਰ ਦੇ ਅੰਦਰ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਸ਼ਹਿਨਾਜ਼ ਗਿੱਲ ਰਿਐਲਿਟੀ ਸ਼ੋਅ ‘ਬਿੱਗ ਬੌਸ 13’ ‘ਚ ਨਜ਼ਰ ਆਈ ਅਤੇ ਕਾਫੀ ਪ੍ਰਸਿੱਧੀ ਹਾਸਲ ਕੀਤੀ। ਸ਼ਹਿਨਾਜ਼ ਗਿੱਲ ਇਸ ਸ਼ੋਅ ‘ਚ ਆਉਣ ਤੋਂ ਬਾਅਦ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments