HomeENTERTAINMENTਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਨੇ ਇੱਕ ਵਾਰ ਫਿਰ ਮਚਾਈ ਧਮਾਲ

ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਨੇ ਇੱਕ ਵਾਰ ਫਿਰ ਮਚਾਈ ਧਮਾਲ

ਮੁੰਬਈ : ਸ਼ਾਹਰੁਖ ਖਾਨ ‘ਡਿੰਕੀ’ (‘Dinky’) ਦੇ ਟੀਜ਼ਰ ਰਾਹੀਂ ਇਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਇਸ ਦੇ ਨਾਲ ਹੀ ਦੋ ਮਹੀਨੇ ਪਹਿਲਾਂ ਰਿਲੀਜ਼ ਹੋਈ ਉਨ੍ਹਾਂ ਦੀ ਫਿਲਮ ‘ਜਵਾਨ’ (Film ‘Jawan’) ਨੂੰ ਲੈ ਕੇ ਵੀ ਚਰਚਾਵਾਂ ਜਾਰੀ ਹਨ। ਇਹ ਫਿਲਮ ਅਜੇ ਵੀ ਸਿਨੇਮਾਘਰਾਂ ‘ਚ ਚੱਲ ਰਹੀ ਹੈ ਅਤੇ ਕਮਾਈ ਦਾ ਸਿਲਸਿਲਾ ਵੀ ਜਾਰੀ ਹੈ। ਇਸ ਦੌਰਾਨ ਸ਼ਾਹਰੁਖ ਦੀ ਇਸ ਬਲਾਕਬਸਟਰ ਫਿਲਮ ਦੇ ਨਾਂ ਇਕ ਹੋਰ ਰਿਕਾਰਡ ਦਰਜ ਹੋ ਗਿਆ ਹੈ। ਖਾਸ ਗੱਲ ਇਹ ਹੈ ਕਿ ਇਹ ਫਿਲਮ ਜਲਦੀ ਹੀ ਐਸ.ਐਸ ਰਾਜਾਮੌਲੀ ਦੀ ਸੁਪਰਹਿੱਟ ਫਿਲਮ ‘ਆਰ.ਆਰ.ਆਰ’ ਨੂੰ ਪਿੱਛੇ ਛੱਡ ਸਕਦੀ ਹੈ।

ਸ਼ਾਹਰੁਖ ਖਾਨ (Shah Rukh Khan) ਦੀ ਫਿਲਮ ‘ਜਵਾਨ’ 7 ਸਤੰਬਰ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਦੱਖਣ ਦੇ ਐਟਲੀ ਕੁਮਾਰ ਵੱਲੋਂ ਡਾਇਰੈਕਟ ਕੀਤਾ ਗਿਆ ਸੀ। ਇਹ ਪਹਿਲਾ ਮੌਕਾ ਸੀ ਜਦੋਂ ਸ਼ਾਹਰੁਖ ਨੇ ਕਿਸੇ ਦੱਖਣੀ ਨਿਰਦੇਸ਼ਕ ਨਾਲ ਕੰਮ ਕੀਤਾ ਸੀ। ਉਮੀਦ ਮੁਤਾਬਕ ਦਰਸ਼ਕਾਂ ਨੇ ਫਿਲਮ ਨੂੰ ਕਾਫੀ ਪਿਆਰ ਦਿੱਤਾ ਹੈ।

ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਸੁਪਰਹਿੱਟ ਫਿਲਮ ਦੇ ਹਿੰਦੀ ਵਰਜ਼ਨ ਨੇ 583 ਕਰੋੜ ਰੁਪਏ ਕਮਾਏ ਸਨ। ਇਸ ਦੇ ਨਾਲ ਹੀ ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ ‘ਤੇ 1100 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਸੀ। ਸ਼ਾਹਰੁਖ ਦੀ ਇਸ ਸਾਲ ਦੀ ਇਹ ਦੂਜੀ ਹਿੱਟ ਫਿਲਮ ਸੀ। ਇਸ ਤੋਂ ਪਹਿਲਾਂ ਉਹ ‘ਪਠਾਨ’ ਰਾਹੀਂ ਦਰਸ਼ਕਾਂ ਦਾ ਮਨ ਮੋਹ ਚੁੱਕੇ ਹਨ।

ਵੱਡੇ ਪਰਦੇ ‘ਤੇ ਧਮਾਲ ਮਚਾਉਣ ਤੋਂ ਬਾਅਦ ਫਿਲਮ ‘ਜਵਾਨ’ ਸ਼ਾਹਰੁਖ ਖਾਨ ਦੇ ਜਨਮਦਿਨ ਯਾਨੀ 2 ਨਵੰਬਰ ਨੂੰ ਓਟੀਟੀ ‘ਤੇ ਰਿਲੀਜ਼ ਹੋਈ ਸੀ। ਨੈੱਟਫਲਿਕਸ ‘ਤੇ ਰਿਲੀਜ਼ ਹੋਈ ‘ਜਵਾਨ’ ਨੇ ਹੁਣ ਓਟੀਟੀ ‘ਤੇ ਵੀ ਧਮਾਲ ਮਚਾ ਦਿੱਤੀ ਹੈ। 2 ਨਵੰਬਰ ਤੋਂ 5 ਨਵੰਬਰ ਤੱਕ ਸ਼ੁਰੂਆਤੀ ਹਫ਼ਤੇ ਦੌਰਾਨ ਦਰਸ਼ਕਾਂ ਨੇ ਇਸ ਫਿਲਮ ਨੂੰ  5.2 ਮਿਲੀਅਨ ਤੋਂ 14.9 ਮਿਲੀਅਨ ਵਾਰ ਦੇਖਿਆ।

ਐਸ.ਐਸ ਰਾਜਾਮੌਲੀ ਦੀ ਫਿਲਮ ‘ਆਰ.ਆਰ.ਆਰ’ ਨੂੰ ਵੀ ‘ਜਵਾਨ’ ਤੋਂ ਖ਼ਤਰਾ ਹੋ ਸਕਦਾ ਹੈ। ਪਹਿਲੇ ਹਫ਼ਤੇ ਆਰ.ਆਰ.ਆਰ. ਨੂੰ ਓਟੀਟੀ ਤੇ 18.4 ਮਿਲੀਅਨ ਵਿਊਜ਼ ਮਿਲੇ ਹਨ। ਅਜਿਹੇ ‘ਚ ‘ਜਵਾਨ’ ਵਿਊਜ਼ ਦੇ ਮਾਮਲੇ ‘ਚ ਕੁਝ ਕਦਮ ਹੀ ਦੂਰ ਹੈ। ਇਹ ਫਿਲਮ ਜਲਦੀ ਹੀ ਜੂਨੀਅਰ ਐਨ.ਟੀ.ਆਰ ਅਤੇ ਰਾਮ ਚਰਨ ਦੀ ਫਿਲਮ ਦਾ ਰਿਕਾਰਡ ਤੋੜ ਸਕਦੀ ਹੈ।

‘ਜਵਾਨ’ ਦਾ ਅਨਕੱਟ ਵਰਜ਼ਨ ਓਟੀਟੀ ‘ਤੇ ਰਿਲੀਜ਼ ਹੋ ਗਿਆ ਹੈ। ਇਸ ਦਾ ਮਤਲਬ ਹੈ ਕਿ ਸ਼ਾਹਰੁਖ ਖਾਨ ਦੇ ਫੈਨਸ਼ ਘਰ ਬੈਠੇ ਹੀ ਫਿਲਮ ਦੇ ਨਵੇਂ ਸੀਨ ਦੇਖ ਸਕਦੇ ਹਨ। ਫਿਲਮ ‘ਚ ਸ਼ਾਹਰੁਖ ਤੋਂ ਇਲਾਵਾ ਨਯਨਤਾਰਾ ਅਤੇ ਵਿਜੇ ਸੇਤੂਪਤੀ ਵੀ ਅਹਿਮ ਭੂਮਿਕਾਵਾਂ ‘ਚ ਹਨ। ਇਸ ਦੇ ਨਾਲ ਹੀ ਦੀਪਿਕਾ ਪਾਦੁਕੋਣ ਵੀ ਫਿਲਮ ‘ਚ ਕੈਮਿਓ ‘ਚ ਨਜ਼ਰ ਆਈ ਸੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments