Home ਹਰਿਆਣਾ ਹਰਿਆਣਾ ਦੇ ਰਾਸ਼ਟਰੀ ਰਾਜਮਾਰਗ 52 ‘ਤੇ ਸੰਘਣੀ ਧੁੰਦ ਕਾਰਨ ਆਪਸ ’ਚ ਟਕਰਾਏ...

ਹਰਿਆਣਾ ਦੇ ਰਾਸ਼ਟਰੀ ਰਾਜਮਾਰਗ 52 ‘ਤੇ ਸੰਘਣੀ ਧੁੰਦ ਕਾਰਨ ਆਪਸ ’ਚ ਟਕਰਾਏ ਕਈ ਵਾਹਨ

0

ਹਰਿਆਣਾ : ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਸਰਦੀਆਂ ਦੇ ਮੌਸਮ ਦੀ ਪਹਿਲੀ ਸੰਘਣੀ ਧੁੰਦ ਨੇ ਅੱਜ ਜ਼ੋਰਦਾਰ ਦਸਤਕ ਦਿੱਤੀ। ਸਵੇਰ ਤੋਂ ਹੀ ਧੁੰਦ ਦੀ ਸੰਘਣੀ ਚਾਦਰ ਛਾ ਨਾਲ ਦ੍ਰਿਸ਼ਟਤਾ ਬਹੁਤ ਘੱਟ ਹੋ ਗਈ। ਚਰਖੀ-ਦਾਦਰੀ ਵਿੱਚ ਅੱਜ ਸਵੇਰੇ ਸੰਘਣੀ ਧੁੰਦ ਨੇ ਇੱਕ ਵਾਰ ਫਿਰ ਤਬਾਹੀ ਮਚਾ ਦਿੱਤੀ। ਕਾਲੀਆਵਾਸ ਮੋੜ ਨੇੜੇ ਘੱਟ ਦ੍ਰਿਸ਼ਟਤਾ ਦੇ ਕਾਰਨ ਕਈ ਵਾਹਨਾਂ ਆਪਸ ਵਿੱਚ ਟਕਰਾ ਗਏ। ਹਾਦਸੇ ਵਿੱਚ ਇੱਕ ਸਕੂਰ ਵੈਨ ਅਤੇ ਬੱਸ ਵੀ ਸ਼ਾਮਲ ਸੀ, ਜਿਸ ਵਿੱਚ ਕਈ ਬੱਚੇ ਸਵਾਰ ਸਨ। ਰਾਹਤ ਦੀ ਗੱਲ ਇਹ ਰਹੀ ਕਿ ਸਾਰੇ ਬੱਚੇ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਮਾਮੂਲੀ ਸੱਟਾ ਆਇਆ ਹਨ।

ਇਸ ਦੌਰਾਨ, ਹਿਸਾਰ ਵਿੱਚ ਸਰਦੀ ਦੀ ਪਹਿਲੀ ਸੁੰਘਣੀ ਧੁੰਦ ਨੇ ਅੱਜ ਸਵੇਰੇ ਕਹਿਰ ਵਰਪਾਇਆ। ਰਾਸ਼ਟਰੀ ਰਾਜਮਾਰਗ 52 ‘ਤੇ ਢਿਕਤਾਨਾ ਮੋੜ ਨੇੜੇ ਘੱਟ ਦ੍ਰਿਸ਼ਟਤਾ ਦੇ ਕਾਰਨ, ਕਈ ਵਾਹਨ ਇੱਕ ਤੋਂ ਬਾਅਦ ਆਪਸ ਵਿੱਚ ਟਕਰਾ ਗਏ, ਇਸ ਹਾਦਸੇ ਵਿੱਚ ਵਾਹਨਾਂ ਨੂੰ ਕਾਫ਼ੀ ਨੁਕਸਾਨ ਹੋਇਆ।

ਰੋਹਤਕ ਅਤੇ ਸਾਂਪਲਾ ਖੇਤਰਾਂ ਵਿੱਚ ਸਵੇਰੇ 10 ਵਜੇ ਤੱਕ ਧੁੰਦ ਛਾਈ ਰਹੀ, ਜਦਕਿ ਸ਼ਾਮ 5 ਵਜੇ ਤੋਂ ਬਾਅਦ ਧੁੰਦ ਵਾਪਸ ਆ ਗਈ । ਡਰਾਈਵਰਾਂ ਨੇ ਦੱਸਿਆ ਕਿ ਸੜਕਾਂ ‘ਤੇ ਯਾਤਰਾ ਕਰਨਾ ਮੁਸ਼ਕਲ ਹੋ ਗਿਆ। ਮੌਸਮ ਵਿਭਾਗ ਦੇ ਅਨੁਸਾਰ, ਵੱਧ ਤੋਂ ਵੱਧ ਤਾਪਮਾਨ 24.2 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ 12.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਮੌਸਮ ਕਣਕ ਦੀ ਫ਼ਸਲ ਲਈ ਅਨੁਕੂਲ ਹੈ, ਪਰ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।

ਸੋਨੀਪਤ ਜ਼ਿਲ੍ਹੇ ਵਿੱਚ ਲਗਾਤਾਰ ਦੂਜੇ ਦਿਨ ਸੰਘਣੀ ਧੁੰਦ ਨੇ ਆਮ ਜਨਜੀਵਨ ਪ੍ਰਭਾਵਿਤ ਕੀਤਾ। ਦ੍ਰਿਸ਼ਟੀ 5 ਮੀਟਰ ਤੱਕ ਘੱਟ ਹੋਣ ਕਾਰਨ, ਰਾਸ਼ਟਰੀ ਰਾਜਮਾਰਗ 44 ਅਤੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ ਸਮੇਤ ਮੁੱਖ ਸੜਕਾਂ ‘ਤੇ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ। ਕਈ ਡਰਾਈਵਰਾਂ ਨੇ ਸੁਰੱਖਿਆ ਲਈ ਆਪਣੇ ਵਾਹਨ ਸੜਕ ਕਿਨਾਰੇ ਰੋਕ ਦਿੱਤੇ। ਡੀ.ਸੀ.ਪੀ. ਟ੍ਰੈਫਿਕ ਨੇ ਡਰਾਈਵਰਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ।

NO COMMENTS

LEAVE A REPLY

Please enter your comment!
Please enter your name here

Exit mobile version