Home ਦੇਸ਼ ਆਂਧਰਾ ਪ੍ਰਦੇਸ਼ ਦੇ ਪਲਨਾਡੂ ਜ਼ਿਲ੍ਹੇ ’ਚ ਇੱਕ ਨਿੱਜੀ ਬੱਸ ਤੇ ਆਟੋ-ਰਿਕਸ਼ਾ ਦੇ...

ਆਂਧਰਾ ਪ੍ਰਦੇਸ਼ ਦੇ ਪਲਨਾਡੂ ਜ਼ਿਲ੍ਹੇ ’ਚ ਇੱਕ ਨਿੱਜੀ ਬੱਸ ਤੇ ਆਟੋ-ਰਿਕਸ਼ਾ ਦੇ ਵਿਚਕਾਰ ਹੋਈ ਭਿਆਨਕ ਟੱਕਰ, 7 ਲੋਕਾਂ ਦੀ ਹੋਈ ਮੌਤ

0

ਪਲਨਾਡੂ : ਆਂਧਰਾ ਪ੍ਰਦੇਸ਼ ਦੇ ਪਲਨਾਡੂ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਨਿੱਜੀ ਬੱਸ ਅਤੇ ਆਟੋ-ਰਿਕਸ਼ਾ ਦੇ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਜਦਕਿ ਛੇ ਹੋਰ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਚਿਲਕਾਲੂਰੀਪੇਟ ਦੇ ਕਾਲਾ ਮੰਦਰ ਜੰਕਸ਼ਨ ਨੇੜੇ ਵਾਪਰਿਆ।

ਕਿਵੇਂ ਹੋਇਆ ਹਾਦਸਾ?

ਨਰਸਾਰਾਓਪੇਟ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ.ਐਸ.ਪੀ.) ਐਮ. ਹਨੂਮੰਥ ਰਾਓ ਦੇ ਅਨੁਸਾਰ, ਇਹ ਘਟਨਾ ਰਾਤ  ਲਗਭਗ 1 ਵਜੇ ਵਾਪਰੀ। ਤਿਰੂਪਤੀ ਜਾ ਰਹੀ ਇੱਕ ਨਿੱਜੀ ਬੱਸ ਇੱਕ ਯਾਤਰੀ ਨੂੰ ਲੈਣ ਲਈ ਚਿਲਕਾਲੂਰੀਪੇਟ ਦੇ ਨੇੜੇ ਬਾਈਪਾਸ ‘ਤੇ ਰੁਕੀ ਸੀ। ਬੱਸ ਯਾਤਰੀਆਂ ਨੂੰ ਚੁੱਕਣ ਤੋਂ ਬਾਅਦ ਨਰਸਰਾਓਪੇਟ ਬੱਸ ਸਟੈਂਡ ਵੱਲ ਵਧੀ, ਤਾਂ ਕਾਲਾ ਮੰਦਰ ਜੰਕਸ਼ਨ ਨੇੜੇ ਸਾਹਮਣੇ ਤੋਂ ਆ ਰਹੇ ਇੱਕ ਆਟੋ-ਰਿਕਸ਼ਾ ਨਾਲ ਇਸਦੀ ਟੱਕਰ ਹੋ ਗਈ।

ਡੀਐਸਪੀ ਨੇ ਕਿਹਾ ਕਿ ਹਾਦਸਾ ਉਦੋਂ ਵਾਪਰਿਆ ਜਦੋਂ ਆਟੋ-ਰਿਕਸ਼ਾ ਸੜਕ ਦੇ ਗਲਤ ਦਿਸ਼ਾ ਵਿੱਚ ਆ ਗਿਆ ਅਤੇ ਸਿੱਧਾ ਬੱਸ ਦੇ ਸਾਹਮਣੇ ਟਕਰਾ ਗਿਆ। ਉਸ ਸਮੇਂ ਬੱਸ ਦੀ ਰਫਤਾਰ ਲਗਭਗ 40 ਕਿਲੋਮੀਟਰ ਪ੍ਰਤੀ ਘੰਟਾ ਸੀ।

ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ

ਟੱਕਰ ਇੰਨੀ ਭਿਆਨਕ ਸੀ ਕਿ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਹਸਪਤਾਲ ਵਿੱਚ ਦਮ ਤੋੜ ਗਏ। ਛੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਕਰ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version