Home ਦੇਸ਼ ਦਿੱਲੀ-ਵਾਰਾਣਸੀ ਸਮੇਤ ਇਨ੍ਹਾਂ ਦੇਸ਼ਾਂ ਵਿੱਚ ਬਣਾਏ ਜਾਣਗੇ ਸੱਤ ਨਵੇਂ ਹਾਈ-ਸਪੀਡ ਟ੍ਰੇਨ ਕੋਰੀਡੋਰ...

ਦਿੱਲੀ-ਵਾਰਾਣਸੀ ਸਮੇਤ ਇਨ੍ਹਾਂ ਦੇਸ਼ਾਂ ਵਿੱਚ ਬਣਾਏ ਜਾਣਗੇ ਸੱਤ ਨਵੇਂ ਹਾਈ-ਸਪੀਡ ਟ੍ਰੇਨ ਕੋਰੀਡੋਰ  

0

ਨਵੀਂ ਦਿੱਲੀ : ਇਸ ਸਾਲ ਬਜਟ ਵਿੱਚ, ਰੇਲਵੇ ਨੂੰ ਹੁਣ ਤੱਕ ਦੇ ਸਭ ਤੋਂ ਜ਼ਿਆਦਾ 2 ਲੱਖ 78 ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸ ਵਿੱਚ ਸਿਰਫ਼ ਰੇਲਵੇ ਸੁਰੱਖਿਆ ਦੇ ਲਈ 1 ਲੱਖ 20 ਹਜ਼ਾਰ ਕਰੋੜ ਰੱਖੇ ਗਏ ਹਨ। ਜਦਕਿ ਵਿੱਤੀ ਸਾਲ 2025-26 ਵਿੱਚ, ਰੇਲਵੇ ਨੂੰ 252,200 ਕਰੋੜ ਰੁਪਏ ਅਲਾਟ ਕੀਤੇ ਗਏ ਸਨ।

ਇਸ ਬਜਟ ਵਿੱਚ ਰੇਲਵੇ ਦੇ ਲਈ ਸਭ ਤੋਂ ਵੱਡਾ ਐਲਾਨ ਅਹਿਮਦਾਬਾਦ-ਮੁੰਬਈ ਬੁਲੇਟ ਟ੍ਰੇਨ ਹਾਈ-ਸਪੀਡ ਕੋਰੀਡੋਰ ਦੀ ਤਰ੍ਹਾਂ ਸੱਤ ਹਾਈ-ਸਪੀਡ ਰੇਲ ਕੋਰੀਡੋਰਾਂ ਦਾ ਨਿਰਮਾਣ ਦੀ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਇੱਕ ਹਾਈ-ਸਪੀਡ ਕੋਰੀਡੋਰ ਦਿੱਲੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਹਲਕੇ ਵਾਰਾਣਸੀ ਨਾਲ ਜੋੜੇਗਾ। ਇਸ ਦੇ ਇਲਾਵਾ ਪੱਛਮੀ ਬੰਗਾਲ ਦੇ ਦਾਨਕੁਨੀ ਤੋਂ ਇੱਕ ਡੇਡਿਕੇਟਿਡ ਫ੍ਰੇਟ ਕੋਰੀਡੋਰ ਅਹਿਮਾਦਾਬਾਦ ਦੇ ਸੂਰਤ ਤੱਕ ਦੇ ਲਈ ਵੀ ਬਣਾਇਆ ਜਾਵੇਗਾ

ਬਣਾਏ ਜਾਣਗੇ ਸੱਤ ਨਵੇਂ ਹਾਈ-ਸਪੀਡ ਡਾਇਮੰਡ ਕੋਰੀਡੋਰ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਜਟ ਐਲਾਨ ਤੋਂ ਬਾਅਦ, ਰੇਲਵੇ ਬਜਟ ਬਾਰੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਰੇਲਵੇ ਲਈ ਇੱਕ ਇਤਿਹਾਸਕ ਬਜਟ ਹੈ। ਸੱਤ ਹਾਈ-ਸਪੀਡ ਰੇਲ ਕੋਰੀਡੋਰਾਂ ਦੇ ਬਾਰੇ ਵਿੱਚ ਉਨ੍ਹਾਂ ਕਿਹਾ ਕਿ ਇਹ ਅਹਿਮਦਾਬਾਦ-ਮੁੰਬਈ ਦੀ ਤਰ੍ਹਾਂ ਹੀ ਮੁੰਬਈ-ਪੁਣੇ, ਪੁਣੇ-ਹੈਦਰਾਬਾਦ, ਹੈਦਰਾਬਾਦ-ਬੈਂਗਲੁਰੂ, ਹੈਦਰਾਬਾਦ-ਚੇਨਈ, ਚੇਨਈ-ਬੈਂਗਲੁਰੂ, ਦਿੱਲੀ-ਵਾਰਾਣਸੀ, ਅਤੇ ਵਾਰਾਣਸੀ-ਸਿਲੀਗੁੜੀ ਕੋਰੀਡੋਰਾਂ ਹੋਣਗੇ।

ਰੇਲ ਮੰਤਰੀ ਨੇ ਕਿਹਾ ਕਿ ਇਹ ਗਲਿਆਰੇ ਖਾਸ ਕਰਕੇ ਦੱਖਣੀ ਭਾਰਤ ਦੇ ਪੰਜ ਰਾਜਾਂ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਅਤੇ ਕੇਰਲ ਦੇ ਲੋਕਾਂ ਲਈ ਵਰਦਾਨ ਸਾਬਤ ਹੋਣਗੇ। ਇਹ ਹਾਈ-ਸਪੀਡ ਡਾਇਮੰਡ ਕੋਰੀਡੋਰ ਹੋਣਗੇ।  ਜੋ ਕਿ ਦੱਖਣੀ ਭਾਰਤੀ ਰਾਜਾਂ ਦੀ ਭਾਰਤ ਦੇ ਹੋਰ ਹਿੱਸਿਆਂ ਤੋਂ ਰੇਲ ਸੰਪਰਕ ਨੂੰ ਹੋਰ ਗਤੀ ਦੇਵੇਗਾ।

ਬਜਟ ਦਾ ਵੱਡਾ ਹਿੱਸਾ 1 ਲੱਖ 20 ਹਜ਼ਾਰ ਕਰੋੜ ਰੁਪਏ ਸੈਫਟੀ ’ਤੇ

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਰੇਲ ਬਜਟ ਵਿੱਚ ਇੱਕ ਵੱਡਾ ਹਿੱਸਾ ਯਾਤਰੀਆਂ ਦੀ ਸੁਰੱਖਿਆ ਲਈ ਖਰਚ ਕੀਤਾ ਜਾਵੇਗਾ। ਇਸਦੇ ਲਈ ਬਜਟ ਵਿੱਚ ਇੱਕ ਲੱਖ 20 ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸ ਵਿੱਚ ਜਿੱਥੇ ਕਵਚ ਲਗਾਉਣਾ ਅਹਿਮ ਹੈ। ਉੱਥੇ ਹੀ ਪੁਰਾਣੇ ਰੇਲਵੇ ਟ੍ਰੈਕ ਦੀ ਥਾਂ ਨਵੇਂ ਟ੍ਰੈਕ ਵਿਛਾਉਣਾ, ਸਿਗਨਲਿੰਗ ਸਿਸਟਮ ਨੂੰ ਹੋਰ ਆਧੁਨਿਕ ਅਤੇ ਐਡਵਾਂਸ ਬਣਾਉਣਾ, ਅੰਡਰ ਅਤੇ ਓਵਰ ਬ੍ਰਿਜਾਂ ਬਣਾਉਣਾ, ਰੇਲਵੇ ਫਾਟਕਾਂ, ਦੂਰਸੰਚਾਰ, ਬਿਜਲੀਕਰਨ ਅਤੇ ਆਰ.ਪੀ.ਐਫ. ਨੂੰ ਹੋਰ ਮਜ਼ਬੂਤ ​​ਬਣਾਉਣ ਤੋਂ ਇਲਾਵਾ, ਸੁਰੱਖਿਆ ਨਾਲ ਸਬੰਧਤ ਹੋਰ ਖੇਤਰਾਂ ‘ਤੇ ਪੈਸਾ ਖਰਚ ਕੀਤਾ ਜਾਵੇਗਾ।

ਇਸ ਵਿੱਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਭੀੜ-ਭੜੱਕੇ ਵਾਲੇ ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਉਪਾਅ ਲਾਗੂ ਕਰਨਾ ਅਤੇ ਸਟੇਸ਼ਨਾਂ ਅਤੇ ਰੇਲਗੱਡੀਆਂ ‘ਤੇ ਯਾਤਰੀਆਂ ਅਤੇ ਉਨ੍ਹਾਂ ਦੇ ਸਾਮਾਨ ਦੀ ਚੰਗੀ ਤਰ੍ਹਾਂ ਜਾਂਚ ਕਰਨ ਲਈ ਉਪਕਰਣ ਖਰੀਦਣਾ ਸ਼ਾਮਲ ਹੈ।

NO COMMENTS

LEAVE A REPLY

Please enter your comment!
Please enter your name here

Exit mobile version