Home ਹਰਿਆਣਾ ਗੁਰੂਗ੍ਰਾਮ ਸ਼ਹਿਰ ’ਚ ਬਣਾਇਆ ਜਾਵੇਗਾ ਸਰਵਿਸ ਰੋਡ, ਲੋਕਾਂ ਨੂੰ ਮਿਲੇਗੀ ਰਾਹਤ

ਗੁਰੂਗ੍ਰਾਮ ਸ਼ਹਿਰ ’ਚ ਬਣਾਇਆ ਜਾਵੇਗਾ ਸਰਵਿਸ ਰੋਡ, ਲੋਕਾਂ ਨੂੰ ਮਿਲੇਗੀ ਰਾਹਤ

0

ਗੁਰੂਗ੍ਰਾਮ : ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ਸ਼ਹਿਰ ਦੇ ਲੋਕਾਂ ਲਈ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ। ਇੱਥੇ ਗੁਰੁਗ੍ਰਾਮ ਮੈਟਰੋ ਡਿਵੈਲਪਮੈਂਟ ਅਥਾਰਟੀ (GMDA) ਨੇ ਇਫਕੋ ਚੌਕ ਮੈਟਰੋ ਸਟੇਸ਼ਨ ਤੋਂ ਗੋਲਫ਼ ਕੋਰਸ ਐਕਸਟੈਂਸ਼ਨ ਰੋਡ ਨੂੰ ਜੋੜਨ ਵਾਲੀ ਮੁੱਖ ਸੜਕ ਦੇ ਦੋਵੇਂ ਪਾਸੇ ਸਰਵਿਸ ਰੋਡ ਦੇ ਨਿਰਮਾਣ ਦੀ ਯੋਜਨਾ ਬਣਾਈ ਹੈ।

ਸਰਵਿਸ ਰੋਡ ਤੋਂ ਮਿਲੇਗੀ ਰਾਹਤ

ਵਰਤਮਾਨ ਵਿੱਚ, IFFCO ਚੌਕ ਮੈਟਰੋ ਸਟੇਸ਼ਨ ਨੂੰ ਗੋਲਫ ਕੋਰਸ ਐਕਸਟੈਂਸ਼ਨ ਰੋਡ ਨਾਲ ਜੋੜਨ ਵਾਲੀ ਇਹ ਸੜਕ ਦੋਨੋ ਸਾਈਟ ਤਿੰਨ ਲੇਨ ਹਨ। GMDA ਦੀ ਯੋਜਨਾ ਮੁਤਾਬਕ ਇਸ ਸੜਕ ਮਾਰਗ ਦੇ ਦੋਵੇਂ ਪਾਸੇ 2-2 ਲੇਨ ਦੀ ਸਰਵਿਸ ਰੋਡ ਤਿਆਰ ਕੀਤੀ ਜਾਵੇਗੀ। ਇਸ ਦੇ ਵਿਚਕਾਰ ਬਰਸਾਤੀ ਨਾਲਾ ਅਤੇ ਫੁੱਟਪਾਥ ਬਣਾਏ ਜਾਣਗੇ। ਇਸ ਨਾਲ ਲੋਕਾਂ ਦੀ ਆਵਾਜਾਈ ਸੁਖਾਲੀ ਹੋਵੇਗੀ। ਇਸ ਯੋਜਨਾ ਦੇ ਤਹਿਤ, ਅੰਦਾਜ਼ਾ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਕਰੀਬ ਵੀਹ ਸਾਲ ਪਹਿਲਾਂ ਬਣੀ ਇਸ ਸੜਕ ‘ਤੇ ਮੌਜੂਦਾ ਸਮੇਂ ਵਿੱਚ ਟ੍ਰੈਫਿਕ ਦਾ ਦਬਾਅ ਬਹੁਤ ਜ਼ਿਆਦਾ ਹੋ ਗਿਆ ਹੈ। ਅਜਿਹੇ ਵਿੱਚ ਇੱਥੇ ਸਰਵਿਸ ਰੋਡ ਬਣਾਉਣਾ ਸਮੇਂ ਦੇ ਹਿਸਾਬ ਨਾਲ ਜ਼ਰੂਰੀ ਹੋ ਗਿਆ ਹੈ। ਇਸ ਰੋਡ ‘ਤੇ ਕਈ ਰਿਹਾਇਸ਼ੀ ਸੁਸਾਇਟੀਆਂ ਅਤੇ ਕਾਲੋਨੀਆਂ ਵਿਕਸਿਤ ਹੋ ਚੁੱਕੀਆਂ ਹਨ। ਮਿਲੇਨੀਅਮ ਸਿਟੀ ਸੈਂਟਰ ਅਤੇ ਇਫਕੋ ਚੌਕ ਮੈਟਰੋ ਸਟੇਸ਼ਨ ਤੋਂ ਇਲਾਵਾ ਇਸ ਸੜਕ ਉੱਤੇ ਆਰ.ਡੀ. ਸਿਟੀ ਮਾਲ ਪੈਂਦਾ ਹੈ। ਇਸ ਤਰ੍ਹਾਂ ਸਰਵਿਸ ਰੋਡ ਨਾ ਹੋਣ ਕਾਰਨ ਚੌਰਾਹਿਆਂ ਤੋਂ ਵਾਹਨ ਸਿੱਧੇ ਮੁੱਖ ਸੜਕ ‘ਤੇ ਆ ਜਾਂਦੇ ਹਨ, ਜਿਸ ਨਾਲ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ ਪਰ ਹੁਣ ਸਰਵਿਸ ਰੋਡ ਬਣਨ ਨਾਲ ਲੋਕਾਂ ਨੂੰ ਰਾਹਤ ਮਿਲੇਗੀ।

ਪੈਦਲ ਚੱਲਣ ਵਾਲਿਆਂ ਨੂੰ ਮਿਲੇਗਾ ਫਾਇਦਾ

ਇਸ ਮੁੱਖ ਸੜਕ ਮਾਰਗ ‘ਤੇ ਕਈ ਥਾਵਾਂ ‘ਤੇ ਫੁੱਟਪਾਥ ਹੈ, ਪਰ ਕੁਝ ਥਾਵਾਂ ‘ਤੇ ਨਹੀਂ ਹੈ। ਇਸ ਕਾਰਨ ਲੋਕਾਂ ਨੂੰ ਮੁੱਖ ਸੜਕ ‘ਤੇ ਚੱਲਣਾ ਪੈਂਦਾ ਹੈ। ਇਸ ਕਰਕੇ ਸੜਕ ਦੁਰਘਟਨਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਸਰਵਿਸ ਰੋਡ ‘ਤੇ ਫੁੱਟਪਾਥ ਬਣਨ ਨਾਲ ਪੈਦਲ ਯਾਤਰੀਆਂ ਨੂੰ ਰਾਹਤ ਮਿਲੇਗੀ।

NO COMMENTS

LEAVE A REPLY

Please enter your comment!
Please enter your name here

Exit mobile version