ਬਿਹਾਰ : ਬਿਹਾਰ ਵਿੱਚ ਦੀਵਾਲੀ ਅਤੇ ਛੱਠ ਪੂਜਾ ਦੀਆਂ ਲੰਬੀਆਂ ਛੁੱਟੀਆਂ ਤੋਂ ਬਾਅਦ, ਇੱਕ ਵਾਰ ਫਿਰ ਤੋਂ ਬੱਚਿਆਂ ਨੂੰ ਮੌਜਾਂ ਲੱਗਣ ਵਾਲੀਆਂ ਹਨ। ਦਰਅਸਲ ਕੱਲ੍ਹ ਤੋਂ, ਬਿਹਾਰ ਵਿੱਚ ਸਕੂਲ ਦੋ ਦਿਨਾਂ ਤੱਕ ਸਕੂਲ ਬੰਦ ਰਹਿਣਗੇ। 5 ਅਤੇ 6 ਨਵੰਬਰ ਨੂੰ ਰਾਜ ਦੇ ਕਈ ਜ਼ਿਲਿਆਂ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
5 ਨਵੰਬਰ, 2025 (ਬੁੱਧਵਾਰ) ਨੂੰ, ਬਿਹਾਰ ਭਰ ਵਿੱਚ ਗੁਰੂ ਨਾਨਕ ਜਯੰਤੀ ਅਤੇ ਕਾਰਤਿਕ ਪੂਰਨਿਮਾ ਮਨਾਈ ਜਾਵੇਗੀ। ਪਟਨਾ ਸਾਹਿਬ ਸਮੇਤ ਕਈ ਜ਼ਿਲ੍ਹਿਆਂ ਵਿੱਚ ਸਕੂਲ ਇਸ ਦਿਨ ਬੰਦ ਰਹਿਣਗੇ। ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ‘ਤੇ ਪਟਨਾ ਸਾਹਿਬ ਗੁਰਦੁਆਰਾ ਵਿਖੇ ਵਿਸ਼ੇਸ਼ ਨਗਰ ਕੀਰਤਨ ਅਤੇ ਲੰਗਰ ਸੇਵਾ ਆਯੋਜਿਤ ਕੀਤੀ ਜਾਵੇਗੀ। ਪਟਨਾ, ਨਾਲੰਦਾ ਅਤੇ ਗਿਆ ਵਰਗੇ ਜ਼ਿਲ੍ਹਿਆਂ ਵਿੱਚ ਜ਼ਿਆਦਾਤਰ ਸਕੂਲਾਂ ਵਿੱਚ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਪੋਲਿੰਗ ਵਾਲੇ ਦਿਨ ਵੀ ਸਕੂਲ ਰਹਿਣਗੇ ਬੰਦ
ਉਥੇ ਹੀ 6 ਨਵੰਬਰ 2025 (ਵੀਰਵਾਰ) ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਵੋਟਿੰਗ ਹੋਵੇਗੀ। ਸੂਬਾ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਵੋਟਾਂ ਪੈਣੀਆਂ ਹਨ, ਉੱਥੇ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ ਅਤੇ ਕੁੱਲ 17 ਜ਼ਿਲ੍ਹਿਆਂ ਦੀਆਂ 121 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪਾਈਆਂ ਜਾਣਗੀਆਂ। ਇਨ੍ਹਾਂ ਜ਼ਿਲ੍ਹਿਆਂ ਵਿੱਚ ਸਕੂਲ ਇਮਾਰਤਾਂ ਨੂੰ ਪੋਲਿੰਗ ਸਟੇਸ਼ਨਾਂ ਵਜੋਂ ਵਰਤਿਆ ਜਾਵੇਗਾ, ਇਸ ਲਈ ਪੜ੍ਹਾਈ ਪੂਰੀ ਤਰ੍ਹਾਂ ਮੁਅੱਤਲ ਕਰ ਦਿੱਤੀ ਜਾਵੇਗੀ।
ਪਹਿਲੇ ਪੜਾਅ ਵਿੱਚ ਇਨ੍ਹਾਂ ਜ਼ਿਲ੍ਹਿਆਂ ਵਿੱਚ ਹੋਵੇਗੀ ਵੋਟਿੰਗ
ਪਹਿਲੇ ਪੜਾਅ ਵਿੱਚ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਵੋਟਿੰਗ ਹੋਵੇਗੀ, ਉਨ੍ਹਾਂ ਵਿੱਚ ਪਟਨਾ, ਦਰਭੰਗਾ, ਮਧੇਪੁਰਾ, ਸਹਰਸਾ, ਮੁਜ਼ੱਫਰਪੁਰ, ਗੋਪਾਲਗੰਜ, ਸਿਵਾਨ, ਸਾਰਨ, ਵੈਸ਼ਾਲੀ, ਸਮਸਤੀਪੁਰ, ਬੇਗੂਸਰਾਏ, ਲਖੀਸਰਾਏ, ਮੁੰਗੇਰ, ਸ਼ੇਖਪੁਰਾ, ਨਾਲੰਦਾ, ਬਕਸਰ, ਭੋਜਪੁਰ ਅਤੇ ਖਗੜੀਆ ਜ਼ਿਲ੍ਹਾਂ ਸ਼ਾਮਲ ਹੈ।
